ਲਾਅ ਕਾਲਜ ਗੋਲੀਕਾਂਡ: 'ਮੇਰੇ ਪੁੱਤ ਜੱਜ ਬਣਨਾ ਚਾਹੁੰਦਾ ਸੀ', ਰੌਂਦੀ ਮਾਂ ਨੇ ਕੁੜੀ 'ਤੇ ਲਾਏ ਦੋਸ਼
Thursday, Feb 12, 2026 - 06:13 PM (IST)
ਤਰਨਤਾਰਨ- ਬੀਤੇ ਦਿਨ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਉਸਮਾ ਵਿਖੇ ਇਕ ਲਾਅ ਕਾਲਜ ਇਕ ਤਰਫਾ ਤਿਆਰ ਕਰਨ ਵਾਲੇ ਵਿਦਿਆਰਥੀ ਨੇ ਆਪਣੀ ਕਲਾਸ ਵਿਚ ਪੜ੍ਹਨ ਵਾਲੀ ਵਿਦਿਆਰਥਣ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਮੁਲਜ਼ਮ ਵਿਦਿਆਰਥੀ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਜਿਸ ਤੋਂ ਅੱਜ ਉਸ ਦੀ ਵੀ ਮੌਤ ਹੋ ਗਈ ਹੈ। ਇਸ ਦੁਖਦਾਈ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਕ ਪੱਖ (ਕੁੜੀ ਦੇ ਪੱਖ) ਦੀਆਂ ਵੀਡੀਓ ਵਾਇਰਲ ਹੋਈਆਂ ਸਨ ਪਰ ਮੁੰਡੇ ਦੇ ਪੱਖ ਲਈ ਕੋਈ ਨਹੀਂ ਬੋਲਿਆ ਸਗੋਂ ਉਸ ਦੇ ਉਲਟ ਵੱਖ-ਵੱਖ ਤਰੀਕੇ ਦੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋਏ ਫਾਜ਼ਿਲਕਾ ਦੇ SSP, ਜਥੇਦਾਰ ਅੱਗੇ ਰੱਖਿਆ ਪੱਖ
ਇਸ ਦੌਰਾਨ ਮੁੰਡੇ ਦੀ ਮਾਂ ਨੇ ਰੋ-ਰੋ ਕੇ ਕਿਹਾ ਕਿ ਲੋਕ ਮੇਰੇ ਪੁੱਤ ਬਾਰੇ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀ ਕਰ ਰਹੇ ਹਨ, ਪਰ ਅਸਲ ਸਿਚਾਈ ਕਿਸੇ ਨੂੰ ਨਹੀਂ ਪਤਾ ਹੈ। ਮਾਂ ਨੇ ਦਿਲ ਵਲੂੰਦ ਦੇਣ ਵਾਲੇ ਬਿਆਨ 'ਚ ਕਿਹਾ ਕਿ ਮੁੰਡੇ ਦੀ "ਮੈਨੂੰ ਕਦੇ ਮੇਰੇ ਬੱਚੇ ਬਾਰੇ ਕੋਈ ਸ਼ਿਕਾਇਤ ਨਹੀਂ ਆਈ ਸੀ। ਮੇਰੇ ਬੱਚੇ ਨੇ ਦਸਵੀਂ ਗੁਰੂ ਅਮਰਦਾਸ ਇੰਸਟੀਚਿਊਟ (ਸੀ.ਬੀ.ਐੱਸ.ਈ.) ਗੋਇੰਦਵਾਲ ਤੋਂ ਕੀਤੀ ਹੈ, ਉੱਥੋਂ ਦੇ ਸਟਾਫ਼ ਤੋਂ ਪਤਾ ਕਰ ਸਕਦੇ ਹੋ ਕਿ ਬੱਚਾ ਕਿਹੋ ਜਿਹਾ ਸੀ। ਫਿਰ ਮੇਰੇ ਬੱਚੇ ਨੇ 11ਵੀਂ ਅਤੇ 12ਵੀਂ ਮਾਝਾ ਪਬਲਿਕ ਸਕੂਲ ਤੋਂ ਕੀਤੀ, ਉੱਥੋਂ ਦੇ ਟੀਚਰਾਂ ਕੋਲੋਂ ਵੀ ਪਤਾ ਕਰ ਸਕਦੇ ਹੋ ਕਿਉਂਕਿ ਉਹ ਜ਼ਿਆਦਾ ਸਮਾਂ ਸਕੂਲ ਵਿੱਚ ਹੀ ਰਿਹਾ। ਹੁਣ ਤਾਂ ਸਿਰਫ਼ ਛੇ ਮਹੀਨੇ ਹੀ ਹੋਏ ਸਨ। ਪਤਾ ਨਹੀਂ ਉਹ ਕੁੜੀ ਕਿਹੋ ਜਿਹੀ ਮਿਲੀ ਜਿਸ ਨੇ ਮੇਰੇ ਬੱਚੇ ਨੂੰ ਪਹਿਲਾਂ ਫਸਾਇਆ ਅਤੇ ਫਿਰ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਪੁੱਤ ਨੇ ਦਿਮਾਗ 'ਤੇ ਬਹੁਤ ਪ੍ਰੈਸ਼ਰ ਲੈ ਲਿਆ। ਪਤਾ ਨਹੀਂ ਲੱਗਾ ਕਦੋਂ ਮੇਰਾ ਪੁੱਤਰ ਮੇਰੇ ਹੱਥਾਂ ਵਿੱਚੋਂ ਨਿਕਲ ਕੇ ਬਾਹਰ ਚਲਾ ਗਿਆ। ਮੈਂ ਕਿੱਥੋਂ ਲੱਭਾਂਗੀ ਆਪਣੇ ਪੁੱਤ ਨੂੰ? ਉਸਨੇ ਮੇਰੀ ਸਾਰੀ ਉਮਰ ਲਈ ਜ਼ਿੰਦਗੀ ਵਿੱਚ ਹਨੇਰਾ ਕਰ ਦਿੱਤਾ ਹੈ। ਮੇਰਾ ਇਕੱਲਾ ਪੁੱਤ ਸੀ। ਉਹ ਤਾਂ ਕਹਿੰਦਾ ਹੁੰਦਾ ਸੀ, 'ਮੰਮੀ, ਮੈਂ ਪੜ੍ਹ-ਲਿਖ ਕੇ ਜੱਜ ਬਣਨ ਦਾ ਟੈਸਟ ਦੇਣਾ ਹੈ।' ਮੇਰਾ ਪੁੱਤ ਬਹੁਤ ਹੁਸ਼ਿਆਰ ਸੀ।"
ਇਹ ਵੀ ਪੜ੍ਹੋ- ਇੱਕ ਹੋਰ ਧੀ ਭਗਵੰਤ ਮਾਨ ਦੇ ਨਾਕਾਮ ਸ਼ਾਸਨ ਦੀ ਭੇਟ ਚੜ੍ਹੀ : ਹਰਸਿਮਰਤ ਬਾਦਲ
ਜ਼ਿਕਰਯੋਗ ਹੈ ਕਿ ਮ੍ਰਿਤਕ ਕੁੜੀ ਸੰਦੀਪ ਕੌਰ (19) ਪੁੱਤਰੀ ਹੀਰਾ ਸਿੰਘ, ਵਾਸੀ ਨੌਸ਼ਹਿਰਾ ਪੰਨੂਆਂ, ਪੰਜਾਬ ਕਾਲਜ ਆਫ ਲਾਅ ਪਿੰਡ ਉਸਮਾ ਵਿੱਚ ਸੈਕਿੰਡ ਸਮੈਸਟਰ ਦੀ ਵਿਦਿਆਰਥਣ ਸੀ। ਸੋਮਵਾਰ ਸਵੇਰੇ ਜਦੋਂ ਉਹ ਕਾਲਜ ਪਹੁੰਚੀ ਤਾਂ ਕਲਾਸ ਵਿੱਚ ਹੋਰ ਵਿਦਿਆਰਥੀਆਂ ਦੇ ਨਾਲ ਕੁਝ ਲੜਕੇ ਵੀ ਮੌਜੂਦ ਸਨ। ਇਸ ਦੌਰਾਨ ਪ੍ਰਿੰਸ ਰਾਜ ਸਿੰਘ (19) ਪੁੱਤਰ ਜਗਜੀਤ ਸਿੰਘ, ਵਾਸੀ ਪਿੰਡ ਮਲੀਆ, ਨੇ ਸੰਦੀਪ ਕੌਰ ਨੂੰ ਦੋਸਤੀ ਲਈ ਪ੍ਰਪੋਜ਼ ਕੀਤਾ, ਪਰ ਇਨਕਾਰ ਮਿਲਣ ’ਤੇ ਉਸਨੇ ਆਪਣੀ ਡੱਬ ਵਿੱਚ ਰੱਖੇ ਰਿਵਾਲਵਰ ਨਾਲ ਫਾਇਰ ਕਰ ਦਿੱਤਾ ਅਤੇ ਆਪਣੇ ਆਪ ਨੂੰ ਗੋਲੀ ਮਾਰ ਲਈ। ਜਿੱਥੇ ਸੰਦੀਪ ਕੌਰ ਦੀ ਤਾਂ ਮੌਕੇ 'ਤੇ ਮੌਤ ਹੋ ਗਈ ਅਤੇ ਅੱਜ ਪ੍ਰਿੰਸ ਨੇ ਵੀ ਹਸਪਤਾਲ 'ਚ ਦਮ ਤੋੜ ਦਿੱਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਪਟਵਾਰੀਆਂ ਦੇ ਵੱਡੇ ਪੱਧਰ 'ਤੇ ਤਬਾਦਲੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
