ਫੋਰਥ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ''ਚ ਮੁਹੱਬਲੀਪੁਰ ਦੇ ਸ਼ੁੱਭਕਰਮਨ ਨੇ ਜਿੱਤਿਆ ਸਿਲਵਰ ਮੈਡਲ

12/07/2017 2:52:58 AM

ਸੁਲਤਾਨਪੁਰ ਲੋਧੀ (ਧੀਰ)— ਮਲੇਸ਼ੀਆ ਦੇ ਸ਼ਹਿਰ ਕੁਆਲਾਲੰਪੁਰ ਦੇ ਇੰਡੋਰ ਸਟੇਡੀਅਮ ਵਿਚ ਖਤਮ ਹੋਈ 4 ਦਿਨਾ ਫੋਰਥ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਵਿਚ ਸੁਲਤਾਨਪੁਰ ਲੋਧੀ ਦੇ ਪਿੰਡ ਮੁਹੱਬਲੀਪੁਰ ਦੇ 15 ਸਾਲਾ ਸ਼ੁੱਭਕਰਮਨ ਬਾਜਵਾ ਨੇ ਸਿਲਵਰ ਮੈਡਲ ਪ੍ਰਾਪਤ ਕਰ ਕੇ ਮਾਤਾ-ਪਿਤਾ, ਸਕੂਲ ਅਤੇ ਆਪਣੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ।
ਕ੍ਰਾਈਸਟ ਜੋਤੀ ਕਾਨਵੈਂਟ ਸਕੂਲ ਦੇ ਕਰਾਟੇ ਟ੍ਰੇਨਰ ਰਾਕੇਸ਼ ਰੋਸ਼ਨ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿਚ ਕੁੱਲ 70 ਵਿਦਿਆਰਥੀਆਂ ਨੇ ਇਸ ਚੈਂਪੀਅਨਸ਼ਿਪ ਕੇ. ਕੇ. ਐੱਲ. ਮੇਅਰ ਕੱਪ ਲਈ ਹਿੱਸਾ ਲਿਆ ਸੀ, ਜਿਸ 'ਚੋਂ ਸ਼ੁੱਭਕਰਮਨ ਸਿੰਘ ਬਾਜਵਾ ਨੇ ਦੂਜਾ ਸਥਾਨ ਪ੍ਰਾਪਤ ਕਰ ਕੇ ਸਿਲਵਰ ਮੈਡਲ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸ਼ੁੱਭਕਰਮਨ ਨੇ ਵੱਖ-ਵੱਖ ਕਰਾਟੇ ਮੁਕਾਬਲਿਆਂ ਵਿਚ ਹਿੱਸਾ ਲੈ ਕੇ ਸੋਨੇ ਤੇ ਚਾਂਦੀ ਦੇ ਤਮਗੇ ਪ੍ਰਾਪਤ ਕੀਤੇ ਹਨ। ਇੰਟਰਨੈਸ਼ਨਲ ਕਲੱਬ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਕੇ ਆਪਣੇ ਪਿੰਡ ਮੁਹੱਬਲੀਪੁਰ ਪਹੁੰਚਣ 'ਤੇ ਸ਼ੁੱਭਕਰਮਨ ਸਿੰਘ ਬਾਜਵਾ ਦਾ ਪਿੰਡ ਵਾਸੀਆਂ ਨੇ ਫੁੱਲਾਂ ਦੇ ਹਾਰ ਪਾ ਕੇ ਸ਼ਾਨਦਾਰ ਸਵਾਗਤ ਕੀਤਾ।


Related News