MMA ਫਾਈਟਰ ਡਿਲਨ ਡੈਨਿਸ ਕਰ ਰਿਹੈ ਬਿਕਨੀ ਮਾਡਲ ਸਵਾਨਾ ਮੋਂਟਾਨੋ ਨੂੰ ਡੇਟ

Wednesday, Oct 30, 2019 - 02:21 AM (IST)

MMA ਫਾਈਟਰ ਡਿਲਨ ਡੈਨਿਸ ਕਰ ਰਿਹੈ ਬਿਕਨੀ ਮਾਡਲ ਸਵਾਨਾ ਮੋਂਟਾਨੋ ਨੂੰ ਡੇਟ

ਨਵੀਂ ਦਿੱਲੀ - ਕਾਨਰ ਮੈਕਗ੍ਰੇਗਰ ਦੇ ਟਰੇਨਿੰਗ ਪਾਰਟਨਰ ਡਿਲਨ ਡੈਨਿਸ ਦੀ ਗਰਲਫ੍ਰੈਂਡ ਸਵਾਨਾ ਮੋਂਟਾਨੋ ਬਹੁਤ ਹੌਟ ਹੈ। ਡਿਲਨ ਐੱਮ. ਐੱਮ. ਏ. ਦਾ ਚੰਗਾ ਫਾਈਟਰ ਹੈ। ਮੌਜੂਦਾ ਸਮੇਂ ਵਿਚ ਉਸ ਦਾ ਰਿਕਾਰਡ 2-0 ਦਾ ਹੈ। ਉਸ ਨੇ ਪਹਿਲੇ ਰਾਊਂਡ ਵਿਚ ਹੀ ਮੈਕਸ ਹਮਫ੍ਰੀ ਤੇ ਕਾਈਲ ਵਾਕਰ ਨੂੰ ਢੇਰ ਕਰ ਦਿੱਤਾ ਸੀ। ਉਹ ਕੁਝ ਸਮੇਂ ਤੋਂ ਹੁਣ 23 ਸਾਲਾ ਇੰਸਟਾਗ੍ਰਾਮ ਮਾਡਲ ਸਵਾਨਾ ਨਾਲ ਦਿਸ ਰਿਹਾ ਹੈ। ਸਾਊਥ ਫਲੋਰਿਡਾ ਦੀ ਰਹਿਣ ਵਾਲੀ ਇਹ ਮਾਡਲ ਆਪਣਾ ਯੂ-ਟਿਊਬ ਅਕਾਊਂਟ ਵੀ ਚਲਾਉਂਦੀ ਹੈ। ਸਭ ਤੋਂ ਪਹਿਲਾਂ ਉਹ ਟੰਬਲਰ 'ਤੇ ਚਰਚਾ ਵਿਚ ਆਈ ਸੀ। ਇਸ ਤੋਂ ਬਾਅਦ ਉਹ ਵੀਡੀਓ ਪਲੇਟਫਾਰਮ ਵਾਈਨ 'ਤੇ ਧਮਾਲ ਮਚਾ ਰਹੀ ਹੈ।

PunjabKesariPunjabKesari
ਸੋਸ਼ਲ ਮੀਡੀਆ 'ਤੇ ਸਵਾਨਾ ਕਾਫੀ ਪ੍ਰਸਿੱਧ ਹੈ। ਯੂ-ਟਿਊਬ 'ਤੇ ਉਸ ਦੇ 5 ਲੱਖ ਅਤੇ ਇੰਸਟਾਗ੍ਰਾਮ 'ਤੇ 1.8 ਮਿਲੀਅਨ ਫਾਲੋਅਰਜ਼ ਹਨ। ਸੋਸ਼ਲ ਮੀਡੀਆ ਰਾਹੀਂ ਹੀ ਉਹ ਆਪਣੇ ਫੈਨਜ਼ ਨੂੰ ਆਪਣੀ ਜ਼ਿੰਦਗੀ ਦੀਆਂ ਛੋਟੀਆਂ-ਵੱਡੀਆਂ ਖੁਸ਼ੀਆਂ ਨਾਲ ਰੂ-ਬਰੂ ਕਰਵਾਉਂਦੀ ਰਹਿੰਦੀ ਹੈ। ਸਵਾਨਾ ਪਹਿਲੀ ਵਾਰ ਸੋਸ਼ਲ ਮੀਡੀਆ ਰਾਹੀਂ ਹੀ ਡਿਲਨ ਨੂੰ ਮਿਲੀ ਸੀ। ਇਸ ਤੋਂ ਬਾਅਦ ਜੂਨ 2019 ਵਿਚ ਨਿਊਯਾਰਕ 'ਚ ਹੋਈ ਫਾਈਟ ਦੌਰਾਨ ਉਹ ਡਿਲਨ ਦਾ ਉਤਸ਼ਾਹ ਵਧਾਉਣ ਪਹੁੰਚੀ। ਇਹ ਜੋੜੀ ਆਪਣੇ ਰਿਸ਼ਤਿਆਂ ਦੇ ਨਿੱਜੀ ਪਲਾਂ ਨੂੰ ਵੀ ਆਪਣੇ ਫੈਨਜ਼ ਨਾਲ ਸ਼ੇਅਰ ਕਰਨ ਤੋਂ ਪਿੱਛੇ ਨਹੀਂ ਹਟਦੀ। ਬੀਤੇ ਦਿਨੀਂ ਦੋਵਾਂ ਨੇ ਬਾਥਰੂਮ ਵਿਚ ਇਕ ਫੋਟੋ ਖਿਚਵਾਈ ਸੀ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਸਵਾਨਾ ਬਿਜ਼ਨੈੱਸ ਵੂਮੈਨ ਵੀ ਹੈ। ਉਸ ਨੇ 2014 ਵਿਚ ਆਪਣੇ ਕੱਪੜਿਆਂ ਦੇ ਬ੍ਰਾਂਡ ਨੂੰ ਡਿਸਰੂਪਟਿਵ ਯੂਥ ਨਾਂ ਨਾਲ ਲਾਂਚ ਕੀਤਾ।

PunjabKesariPunjabKesari

 


author

Gurdeep Singh

Content Editor

Related News