ਦਿਲ-ਦਹਿਲਾ ਦੇਵੇਗੀ ਜਲੰਧਰ ਦੀ ਵੱਡੀ ਲੁੱਟ ਦੀ ਵੀਡੀਓ! ਇਕੱਲੀ ਕੁੜੀ ਨੂੰ ਦੁਕਾਨ ''ਚ ਵੇਖ ਕਰ ਗਏ ਵੱਡਾ ਕਾਂਡ

Thursday, Apr 16, 2026 - 11:32 AM (IST)

ਦਿਲ-ਦਹਿਲਾ ਦੇਵੇਗੀ ਜਲੰਧਰ ਦੀ ਵੱਡੀ ਲੁੱਟ ਦੀ ਵੀਡੀਓ! ਇਕੱਲੀ ਕੁੜੀ ਨੂੰ ਦੁਕਾਨ ''ਚ ਵੇਖ ਕਰ ਗਏ ਵੱਡਾ ਕਾਂਡ

ਜਲੰਧਰ (ਸੋਨੂੰ)- ਜਲੰਧਰ ਦੇ ਪਟੇਲ ਚੌਂਕ ਨੇੜੇ ਹਰਨਾਮਦਾਸਪੁਰਾ ਇਲਾਕੇ 'ਚ ਦਿਨ-ਦਿਹਾੜੇ ਹੋਈ ਇਕ ਟੂਰ ਐਂਡ ਟ੍ਰੈਵਲ ਦੀ ਦੁਕਾਨ 'ਤੇ ਲੁਟੇਰਿਆਂ ਵੱਲੋਂ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਥਾਣਾ ਡਿਵੀਜ਼ਨ ਨੰਬਰ 2 ਦੇ ਅਧੀਨ ਆਉਂਦੇ ਇਸ ਇਲਾਕੇ 'ਚ ਸਥਿਤ 'ਵੈਸਟ ਐਂਡ ਵੈਸਟਰਨ ਯੂਨੀਅਨ ਟੂਰ ਐਂਡ ਟ੍ਰੈਵਲ' ਦੀ ਦੁਕਾਨ ਤੋਂ ਤਿੰਨ ਲੁਟੇਰੇ ਕਰੀਬ 1 ਲੱਖ 9 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ ਹਨ। ਇਹ ਸਾਰੀ ਘਟਨਾ ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਉਕਤ ਵਾਰਦਾਤ ਦੀ ਸੀ. ਸੀ. ਟੀ. ਵੀ. ਵੀ ਸਾਹਮਣੇ ਆ ਗਈ ਹੈ। ਸੀ. ਸੀ. ਟੀ. ਵੀ. ਵਿਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਦੁਕਾਨ ਵਿਚ ਬੈਠੀ ਇਕੱਲੀ ਕੁੜੀ ਨੂੰ ਵੇਖ ਕੇ ਲੁਟੇਰੇ ਨਿਸ਼ਾਨਾ ਬਣਾਉਂਦੇ ਹਨ ਅਤੇ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਜਾਂਦੇ ਹਨ।

ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਸਕਦੀ ਹੈ ਵੱਡੀ ਮੁਸੀਬਤ

PunjabKesari

ਜਾਣਕਾਰੀ ਦਿੰਦੇ ਦੁਕਾਨ ਸੰਚਾਲਕ ਉਪਿੰਦਰ ਰਾਜਧਾਨ ਨੇ ਦੱਸਿਆ ਕਿ ਉਨ੍ਹਾਂ ਦੀ ਰਾਜ ਟੂਰ ਐਂਡ ਟ੍ਰੈਵਲ ਕੰਪਨੀ ਹੈ ਅਤੇ ਦੁਕਾਨ ਵਿਚ ਉਨ੍ਹਾਂ ਕੋਲ ਕੰਮ ਕਰਨ ਵਾਲੀ ਲੜਕੀ ਸ਼ਾਮ ਨੂੰ ਦੁਕਾਨ ਵਿਚ ਸੀ। ਬੀਤੀ ਸ਼ਾਮ ਤਿੰਨ ਨੌਜਵਾਨ ਦੁਕਾਨ 'ਤੇ ਆਏ ਸਨ। ਉਨ੍ਹਾਂ ਵਿੱਚੋਂ ਪਹਿਲਾਂ ਇਕ ਲੁਟੇਰਾ ਦੁਕਾਨ ਦੇ ਅੰਦਰ ਦਾਖ਼ਲ ਹੁੰਦਾ ਹੈ ਅਤੇ ਉਸ ਦੇ ਦੋ ਸਾਥੀ ਬਾਹਰ ਹੀ ਖੜ੍ਹੇ ਰਹਿੰਦੇ ਹਨ। ਅੰਦਰ ਆਏ ਲੁਟੇਰਾ ਦੁਕਾਨ ‘ਤੇ ਮੌਜੂਦ ਕੁੜੀ ਨਾਲ ਟਿਕਟਾਂ ਬਾਰੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੰਦਾ ਹੈ ਤਾਂ ਜੋ ਉਸ ਦਾ ਧਿਆਨ ਭਟਕਾਇਆ ਜਾ ਸਕੇ। ਇਸ ਦੌਰਾਨ ਉਸ ਦਾ ਦੂਜਾ ਸਾਥੀ ਵੀ ਉਥੇ ਪਹੁੰਚਦਾ ਹੈ ਅਤੇ ਮੌਕਾ ਵੇਖਦੇ ਹੀ ਲੁਟੇਰਾ ਕੁੜੀ 'ਤੇ ਹਮਲਾ ਕਰ ਦਿੰਦਾ ਹੈ ਅਤੇ ਤਿਜੋਰੀ ਵਿੱਚੋਂ ਨਕਦੀ ਕੱਢ ਕੇ ਆਪਣੇ ਸਾਥੀਆਂ ਸਮੇਤ ਮੌਕੇ ਤੋਂ ਫ਼ਰਾਰ ਹੋ ਜਾਂਦਾ ਹੈ। ਲੁਟੇਰਿਆਂ ਨੇ ਮੂੰਹ ਮਾਸਕ ਨਾਲ ਬੰਨ੍ਹੇ ਸਨ। 

PunjabKesari

ਇਹ ਵੀ ਪੜ੍ਹੋ: ਪੰਜਾਬ 'ਚ ਲਗਾਤਾਰ 4 ਦਿਨ ਪਵੇਗਾ ਮੀਂਹ! ਹਨ੍ਹੇਰੀ-ਤੂਫ਼ਾਨ ਨੂੰ ਲੈ ਕੇ ਇਨ੍ਹਾਂ ਜ਼ਿਲ੍ਹਿਆਂ 'ਚ Alert ਜਾਰੀ

ਉਨ੍ਹਾਂ ਦਾ ਤੀਜਾ ਸਾਥੀ ਸਕੂਟਰੀ ਸਟਾਰਟ ਕਰਕੇ ਦੁਕਾਨ ਦੇ ਬਾਹਰ ਪਹਿਲਾਂ ਤੋਂ ਖੜ੍ਹਾ ਸੀ। ਤਿੰਨੋਂ ਮੌਕੇ ਤੋਂ ਸਕੂਟਰੀ ’ਤੇ ਸਵਾਰ ਹੋ ਕੇ ਫ਼ਰਾਰ ਹੋ ਗਏ। ਉਥੇ ਹੀ ਜਾਂਚ ਅਧਿਕਾਰੀ ਐੱਸ. ਆਈ. ਰਘੁਬੀਰ ਸਿੰਘ ਨੇ ਕਿਹਾ ਕਿ ਪੀੜਤ ਲੜਕੀ ਨੇ ਪੁਲਸ ਨੂੰ ਲਿਖਤੀ ਬਿਆਨ ਦਿੱਤੇ ਹਨ ਕਿ ਉਸ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਹਾਲੇ ਬਿਆਨ ਦਰਜ ਨਹੀਂ ਕਰਵਾ ਸਕਦੀ ਅਤੇ ਉਹ ਵੀਰਵਾਰ ਨੂੰ ਬਿਆਨ ਦੇਵੇਗੀ, ਜਿਸ ਕਾਰਨ ਪੁਲਸ ਨੇ ਕੇਸ ਦਰਜ ਨਹੀਂ ਕੀਤਾ। ਪੀੜਤ ਦੁਕਾਨ ਮਾਲਕ ਨੇ ਪੁਲਸ ਨੂੰ ਸਾਰੇ ਵੇਰਵੇ ਦਰਜ ਕਰਵਾ ਦਿੱਤੇ ਹਨ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੀ. ਸੀ. ਟੀ. ਵੀ. ਫੁਟੇਜ ਕਬਜ਼ੇ ਵਿੱਚ ਲੈ ਲਈ ਹੈ, ਜਿਸ 'ਚ ਲੁਟੇਰਿਆਂ ਦੇ ਚਿਹਰੇ ਅਤੇ ਉਨ੍ਹਾਂ ਦੀਆਂ ਹਰਕਤਾਂ ਸਾਫ਼ ਵਿਖਾਈ ਦੇ ਰਹੀਆਂ ਹਨ। ਪੁਲਸ ਨੇ ਭਰੋਸਾ ਦਿੱਤਾ ਹੈ ਕਿ ਇਨ੍ਹਾਂ ਲੁਟੇਰਿਆਂ ਦੀ ਪਛਾਣ ਕਰ ਲਈ ਜਾਵੇਗੀ ਅਤੇ ਉਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਜਲੰਧਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰ 'ਚ ਪਈਆਂ ਭਾਜੜਾਂ! ਚੱਲੀਆਂ ਤਲਵਾਰਾਂ, ਮੈਡੀਕਲ ਸਟੋਰ ਮਾਲਕ 'ਤੇ ਹਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News