10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਅਲਰਟ, ਕਰ ਲਓ ਜਲਦੀ, ਸਿੱਖਿਆ ਬੋਰਡ ਦਾ ਆਖ਼ਰੀ ਅਲਟੀਮੇਟਮ
Wednesday, Apr 29, 2026 - 09:37 AM (IST)
ਮੋਹਾਲੀ (ਰਣਬੀਰ) : ਮਾਰਚ 2020-21 ’ਚ 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ’ਚ ਨਿਯਮਿਤ ਤੌਰ ’ਤੇ ਹਾਜ਼ਰ ਹੋਏ ਕਈ ਪ੍ਰੀਖਿਆਰਥੀਆਂ ਦੇ ਯੋਗਤਾ ਸਬੰਧੀ ਦਸਤਾਵੇਜ਼ਾਂ ’ਚ ਖਾਮੀਆਂ ਪਾਈਆਂ ਗਈਆਂ। ਇਸ ਕਾਰਨ ਉਨ੍ਹਾਂ ਦੇ ਨਤੀਜੇ ਰੋਕ ਦਿੱਤੇ ਗਏ ਸਨ। ਜਿਨ੍ਹਾਂ ਪ੍ਰੀਖਿਆਰਥੀਆਂ ਨੇ ਲੋੜੀਂਦੇ ਦਸਤਾਵੇਜ਼ ਅਤੇ ਨਿਰਧਾਰਤ ਫ਼ੀਸ ਜਮ੍ਹਾਂ ਕਰਵਾ ਦਿੱਤੀ ਸੀ, ਉਨ੍ਹਾਂ ਦੇ ਦਸਤਾਵੇਜ਼ ਠੀਕ ਪਾਏ ਜਾਣ ਤੋਂ ਬਾਅਦ ਨਤੀਜੇ ਐਲਾਨੇ ਗਏ ਸਨ ਪਰ 5 ਸਾਲ ਬੀਤਣ ਦੇ ਬਾਵਜੂਦ ਕੁੱਝ ਪ੍ਰੀਖਿਆਰਥੀਆਂ, ਸਕੂਲਾਂ ਵੱਲੋਂ ਨਿਰਧਾਰਤ ਮਿਆਦ ਅੰਦਰ ਬੋਰਡ ਦਫ਼ਤਰ ’ਚ ਲੋੜੀਂਦੇ ਦਸਤਾਵੇਜ਼ ਤੇ ਤੈਅ ਫੀਸ ਜਮ੍ਹਾਂ ਨਹੀਂ ਕਰਵਾਈ ਗਈ।
ਅਜਿਹੇ ਪ੍ਰੀਖਿਆਰਥੀਆਂ/ਸਕੂਲਾਂ ਨੂੰ ਮਾਮਲੇ ਦੇ ਨਿਪਟਾਰੇ ਲਈ 15 ਅਗਸਤ 2025 ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰ ਹਾਲੇ ਵੀ ਕਈ ਪ੍ਰੀਖਿਆਰਥੀਆਂ/ਸਕੂਲਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਨ੍ਹਾਂ ਪ੍ਰੀਖਿਆਰਥੀਆਂ/ਸਕੂਲਾਂ ਨੂੰ ਉਪਰੋਕਤ ਅਨੁਸਾਰ ਆਪਣੇ ਨਤੀਜੇ ਐਲਾਨਣ ਲਈ 20 ਮਈ ਤੱਕ ਦਾ ਆਖ਼ਰੀ ਮੌਕਾ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਧਮਾਕੇ ਮਗਰੋਂ ਦਿੱਲੀ ਜਾਣ ਵਾਲੀਆਂ ਟਰੇਨਾਂ ਰੱਦ! ਰੇਲਵੇ ਨੇ ਲਿਆ ਅਹਿਮ ਫ਼ੈਸਲਾ
ਲੋੜੀਂਦੇ ਦਸਤਾਵੇਜ਼ ਅਤੇ ਤੈਅ 5 ਹਜ਼ਾਰ ਰੁਪਏ ਫ਼ੀਸ ਓਪਨ ਸਕੂਲ ਸਿਸਟਮ ਦੇ ਪ੍ਰੋਸਪੈਕਟਸ ’ਚ ਦਰਜ ਸ਼ਰਤਾਂ ਅਨੁਸਾਰ ਮੁੱਖ ਦਫ਼ਤਰ ’ਚ ਜਮ੍ਹਾਂ ਕਰਵਾਉਣ ਤੋਂ ਬਾਅਦ ਨਤੀਜੇ ਐਲਾਨਣ ਲਈ ਅਗਲੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
