Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! ਮਿੱਟੀ 'ਚ ਮਿਲਾ 'ਤੀ ਬਿਲਡਿੰਗ

Wednesday, Apr 29, 2026 - 04:18 PM (IST)

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! ਮਿੱਟੀ 'ਚ ਮਿਲਾ 'ਤੀ ਬਿਲਡਿੰਗ

ਕਪੂਰਥਲਾ (ਜ. ਬ)- ਕਪੂਰਥਲਾ ਵਿਚ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਨਾ ਤਾਂ ਕੋਈ ਭੂਚਾਲ ਆਇਆ, ਨਾ ਕੋਈ ਕੁਦਰਤੀ ਆਫ਼ ਅਤੇ ਨਾ ਹੀ ਕੋਈ ਬੁਲਡੋਜ਼ਰ ਚੱਲਿਆ ਫਿਰ ਵੀ ਕੁਝ ਘੰਟਿਆਂ ਵਿਚ ਬਿਲਡਿੰਗ ਜ਼ਮੀਂਦੋਜ ਹੋ ਗਈ। ਇਸ ਦੇ ਪਿੱਛੇ ਦੀ ਸੱਚਾਈ ਜ਼ਮੀਨੀ ਵਿਵਾਦ ਅਤੇ ਕਥਿਤ ਤੌਰ 'ਤੇ ਜ਼ਮੀਨ ਮਾਫ਼ੀਆ ਨਾਲ ਜੁੜੀ ਦੱਸੀ ਜਾ ਰਹੀ ਹੈ। 

ਇਹ ਵੀ ਪੜ੍ਹੋ: Punjab: 'ਮੇਰੇ ਨਾਲ ਜੋ ਕਰਨਾ ਹੈ...', ਔਰਤਾਂ ਦਾ ਕਾਰਨਾਮਾ ਜਾਣ ਤੁਹਾਡੇ ਵੀ ਉੱਡ ਜਾਣਗੇ ਹੋਸ਼

PunjabKesari

ਨਿਹੰਗ ਬਾਣੇ 'ਚ ਆਏ ਲੋਕਾਂ 'ਤੇ ਲੱਗੇ ਭੰਨਤੋੜ ਦੇ ਦੋਸ਼
ਦੋਸ਼ ਹੈ ਕਿ ਨਿਹੰਗ ਬਾਣੇ 'ਚ ਆਏ ਕੁਝ ਲੋਕਾਂ ਨੇ ਰਾਤ ਵੇਲੇ ਅਚਾਨਕ ਧਾਵਾ ਬੋਲ ਦਿੱਤਾ ਅਤੇ ਖੜ੍ਹੀ ਬਿਲਡਿੰਗ ਨੂੰ ਕੁਝ ਘੰਟੀਆਂ ਵਿਚ ਹੀ ਭੰਨਤੋੜ ਕਰ ਦਿੱਤੀ। ਘਟਨਾ ਕਪੂਰਥਲਾ ਦੇ ਪਿੰਡ ਮਿਆਣੀ ਬਾਕਰਪੁਰ ਦੀ ਦੱਸੀ ਜਾ ਰਹੀ ਹੈ।

PunjabKesari

ਮਾਲਕੀ ਹੱਕ ਨੂੰ ਲੈ ਕੇ ਚੱਲ ਰਿਹਾ ਸੀ ਅਦਾਲਤੀ ਕੇਸ
ਜਾਣਕਾਰੀ ਮੁਤਾਬਕ ਇਸ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਮਾਲਕੀ ਹੱਕਾਂ ਬਾਰੇ ਇਕ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਸੀ। ਇਹ ਕਾਰਵਾਈ ਕਥਿਤ ਤੌਰ 'ਤੇ ਅਦਾਲਤੀ ਕਾਰਵਾਈ ਪੂਰੀ ਹੋਣ ਤੋਂ ਪਹਿਲਾਂ ਕੀਤੀ ਗਈ।

PunjabKesari

ਇਹ ਵੀ ਪੜ੍ਹੋ: ਵੱਡਾ ਫੇਰਬਦਲ! ਪੰਜਾਬ ਦੇ 96 ਨਿਆਇਕ ਅਧਿਕਾਰੀਆਂ ਦੇ ਕੀਤੇ ਤਬਾਦਲੇ, ਵੇਖੋ ਪੂਰਾ ਵੇਰਵਾ

ਚੌਕੀਦਾਰ ਨੇ ਪਰਿਵਾਰ ਨੂੰ ਦਿੱਤੀ ਸੂਚਨਾ ਪਰ ਪਰਿਵਾਰ ਡਰ ਕਾਰਨ ਮੌਕੇ 'ਤੇ ਨਹੀਂ ਪਹੁੰਚਿਆ
ਰਾਤ ਨੂੰ ਡਿਊਟੀ 'ਤੇ ਤਾਇਨਾਤ ਚੌਕੀਦਾਰ ਨੇ ਪੀੜਤ ਪਰਿਵਾਰ ਨੂੰ ਫ਼ੋਨ ਕੀਤਾ ਅਤੇ ਉਨ੍ਹਾਂ ਨੂੰ ਦੱਸਿਆ ਕਿ ਨਿਹੰਗ ਸਿੰਘਾਂ ਦੇ ਭੇਸ 'ਚ ਆਏ ਕੁਝ ਲੋਕ ਉਨ੍ਹਾਂ ਦੀ ਇਮਾਰਤ ਨੂੰ ਢਾਹ ਰਹੇ ਹਨ। ਸੂਚਨਾ ਮਿਲਣ 'ਤੇ ਪੁਲਸ ਨੂੰ ਵੀ ਸੂਚਿਤ ਕੀਤਾ ਗਿਆ ਪਰ ਪਰਿਵਾਰ ਡਰ ਦੇ ਮਾਰੇ ਮੌਕੇ 'ਤੇ ਨਹੀਂ ਪਹੁੰਚ ਸਕਿਆ ਅਤੇ ਦੂਰੋਂ ਸਾਰੀ ਘਟਨਾ ਨੂੰ ਵੇਖ ਰਿਹਾ ਸੀ। ਸਵੇਰ ਹੁੰਦੇ ਹੀ ਜਿਵੇਂ ਹੀ ਇਲਾਕੇ 'ਚ ਖ਼ਬਰ ਫੈਲੀ, ਲੋਕ ਘਟਨਾ ਸਥਾਨ 'ਤੇ ਮੌਕੇ ਉਤੇ ਪਹੁੰਚੇ।

PunjabKesari

ਇਮਾਰਤ ਦੀ ਹਾਲਤ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇਹ ਦ੍ਰਿਸ਼ ਭੂਚਾਲ ਵਰਗੀ ਤਬਾਹੀ ਤੋਂ ਘੱਟ ਕੁਝ ਨਹੀਂ ਲੱਗ ਰਿਹਾ ਸੀ। ਉਕਤ ਸਾਰੀ ਵਾਰਦਾਤ ਘਟਨਾ ਸਥਾਨ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ। ਕੈਮਰੇ ਵਿਚ ਵੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਟਰੈਕਟਰ ਦੀ ਮਦਦ ਨਾਲ ਬਿਲਡਿੰਗ ਨੂੰ ਡਿਗਾ ਰਹੇ ਹਨ।  ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀ. ਸੀ. ਟੀ. ਵੀ.  ਫੁਟੇਜ ਦੇ ਆਧਾਰ 'ਤੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

PunjabKesari

PunjabKesari

PunjabKesari

 

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! 30 ਰੁਪਏ ਪਿੱਛੇ ਮਾਰ 'ਤਾ ਨੌਜਵਾਨ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News