Punjab:ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਨੌਜਵਾਨ ਨਾਲ ਵਾਪਰੀ ਅਣਹੋਣੀ, ਤੜਫ਼-ਤੜਫ਼ ਕੇ ਨਿਕਲੀ ਜਾਨ
Saturday, Apr 25, 2026 - 01:19 PM (IST)
ਮਾਹਿਲਪੁਰ (ਜਸਵੀਰ)-ਮਾਹਿਲਪੁਰ-ਹੁਸ਼ਿਆਰਪੁਰ ਦੇ ਮੁੱਖ ਮਾਰਗ ’ਤੇ ਪਿੰਡ ਮੁੱਖੋਮਜਾਰਾ ਕੋਲ ਇਕ ਕਾਰ ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾਉਣ ਕਾਰਨ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਕਾਰ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ ਜਦ ਉਸ ਦਾ ਇਕ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਜਸਕਰਨ ਸਿੰਘ ਉਰਫ਼ ਜੱਸਾ (22) ਵਾਸੀ ਪਿੰਡ ਜੈਤਪੁਰ ਵਜੋਂ ਹੋਈ ਹੈ ਅਤੇ ਮਹੀਨਾ ਕੁ ਪਹਿਲਾਂ ਇਟਲੀ ਤੋਂ ਆਇਆ ਹੋਇਆ ਸੀ ਅਤੇ ਕੁਝ ਕੁ ਹਫ਼ਤਿਆਂ ਬਾਅਦ ਉਸ ਨੇ ਇਟਲੀ ਚਲਾ ਜਾਣਾ ਸੀ। ਜ਼ਖ਼ਮੀ ਹਾਲਤ 'ਚ ਕਰਨ ਸਿੰਘ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਲਿਆਂਦਾ ਗਿਆ, ਜਿਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਰੈਫਰ ਕਰ ਦਿੱਤਾ ਗਿਆ। ਥਾਣਾ ਚੱਬੇਵਾਲ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਅਗਲੇਰੀ ਕਾਰਵਾਈ ਸ਼ੁਰੂ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਸ਼ਰਮਸਾਰ ਕਰਦੀ ਘਟਨਾ! ਚਾਚੇ ਨੇ ਹੀ ਰੋਲ਼ 'ਤੀ ਭਤੀਜੀ ਦੀ ਪੱਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
