ਵਿਸ਼ਵ ਰਿਕਾਰਡ ਬਣਾਉਣ ਵਾਲੀ ਮਿਤਾਲੀ ਨੇ ਕਿਹਾ- ਮੇਰੇ ਲਈ 200 ਸਿਰਫ ਇਕ ਨੰਬਰ

Saturday, Feb 02, 2019 - 07:02 PM (IST)

ਹੈਮਿਲਟਨ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਸ਼ੁੱਕਰਵਾਰ ਨੂੰ 200ਵਾਂ ਕੌਮਾਂਤਰੀ ਕ੍ਰਿਕਟ ਮੈਚ ਖੇਡਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਪਰ ਇਸ ਧਾਕੜ ਖਿਡਾਰਨ ਲਈ 200 ਵਨ ਡੇ ਸਿਰਫ ਇਕ ਨੰਬਰ ਹੈ। ਮਿਤਾਲੀ ਨੇ ਨਿਊਜ਼ੀਲੈਂਡ ਨਾਲ ਸੀਰੀਜ਼ ਜਿੱਤਣ ਤੋਂ ਬਾਅਦ ਕਿਹਾ, ''ਮੇਰੇ ਲਈ 220 ਸਿਰਫ ਇਕ ਨੰਬਰ ਹੈ ਪਰ ਇੰਨਾ ਲੰਬਾ ਸਫਰ ਤੈਅ ਕਰ ਕੇ ਚੰਗਾ ਲੱਗ ਰਿਹਾ ਹੈ। ਮੈਂ 1999 ਤੋਂ ਹੁਣ ਤੱਕ ਦੁਨੀਆ ਭਰ ਵਿਚ ਮਹਿਲਾ ਕ੍ਰਿਕਟ ਵੱਖ-ਵੱਖ ਚਰਣ ਦੇਖੇ ਹਨ। ਆਈ. ਸੀ. ਸੀ. ਦੇ ਤਹਿਤ ਆਉਣ ਤੋਂ ਬਾਅਦ ਸਾਨੂੰ ਫਰਕ ਪਤਾ ਚੱਲਿਆ। ਮੈਨੂੰ ਖੁਸ਼ੀ ਹੈ ਕਿ ਇੰਨੇ ਲੰਬੇ ਸਮੇਂ ਤੱਕ ਦੇਸ਼ ਲਈ ਖੇਡ ਸਕੀ। ਜਦੋਂ ਮੈਂ ਕਰੀਅਰ ਸ਼ੁਰੂ ਕੀਤਾ ਸੀ ਮੈਨੂੰ ਨਹੀਂ ਪਤਾ ਸੀ ਕਿ ਇੰਨਾ ਦੂਰ ਤੱਕ ਜਾਵਾਂਗੀ। ਮੇਰਾ ਟੀਚਾ ਸਿਰਫ ਭਾਰਤ ਲਈ ਖੇਡ ਕੇ ਦੇਸ਼ ਦਾ ਮਾਣ ਵਧਾਉਣਾ ਸੀ।

PunjabKesari

ਪਿਛਲੇ ਕੁਝ ਸਮੇਂ ਵਿਚ ਸਾਬਕਾ ਕੋਚ ਰਮੇਸ਼ ਪਵਾਰ ਦੇ ਨਾਲ ਮੱਤਭੇਦ ਕਾਰਨ ਸੁਰਖੀਆਂ 'ਚ ਰਹੀ ਮਿਤਾਲੀ ਨੇ ਕਿਹਾ ਕਿ ਜਦੋਂ ਤੁਹਾਡਾ ਕਰੀਅਰ ਲੰਬਾ ਹੋ ਤਾਂ ਕਈ ਚੀਜ਼ਾਂ ਦਾ ਤਜ਼ਰਬਾ ਹੋ ਜਾਂਦਾ ਹੈ। ਮੈਂ ਹਾਲਾਤ ਦੇ ਮੁਤਾਬਕ ਆਪਣਾ ਖੇਡ ਬਦਲਿਆ ਹੈ ਅਤੇ ਕੌਮਾਂਤਰੀ ਪੱਧਰ ਦੇ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰ ਰਹੀ ਹਾਂ। ਮੈਂ ਉਤਰਾਅ-ਚੜਾਅ, ਖੁਸ਼ੀਂਆਂ ਸਭ ਕੁਝ ਦੇਖਿਆ ਹੈ। ਮੈਂ ਉਨ੍ਹਾਂ ਸਭ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਸਫਰ ਵਿਚ ਮੇਰਾ ਸਾਥ ਦਿੱਤਾ।


Related News