ਸਮਾਜਸੇਵਾ ਦੀ ਆੜ ’ਚ ਕਰੋੜਾਂ ਦੀ ਠੱਗੀ ਮਾਰਨ ਵਾਲੀ ਮਨਜੀਤ ਕੌਰ ਦੀ ਜੇਲ੍ਹ ’ਚ ਮੌਤ, ਭੈਣ ਨੇ ਕੀਤਾ ਅੰਤਿਮ ਸੰਸਕਾਰ
Friday, Sep 20, 2024 - 05:24 AM (IST)
ਚੰਡੀਗੜ੍ਹ (ਰਮੇਸ਼ ਹਾਂਡਾ) : ਚੰਡੀਗੜ੍ਹ ਤੇ ਮੋਹਾਲੀ ’ਚ 30 ਕੇਸਾਂ ਦੀ ਦੋਸ਼ੀ, 4 ’ਚ ਭਗੌੜੀ ਤੇ 7 ’ਚ ਜ਼ਮਾਨਤ ਹਾਸਲ ਕਰ ਚੁੱਕੀ ਸਮਾਜਸੇਵੀ ਅਤੇ ਕਾਂਗਰਸੀ ਆਗੂ ਮਨਜੀਤ ਕੌਰ ਦੀ ਲੁਧਿਆਣਾ ਜੇਲ੍ਹ ’ਚ ਮੌਤ ਹੋ ਗਈ ਹੈ। ਉਹ 5 ਮਹੀਨਿਆਂ ਤੋਂ ਜੇਲ੍ਹ ’ਚ ਸੀ, ਜਿਸ ਨੂੰ ਪੰਜਾਬ ਪੁਲਸ ਨੇ ਵਰੁਣ ਜੈਨ ਨਾਂ ਦੇ ਵਿਅਕਤੀ ਦੀ ਸ਼ਿਕਾਇਤ ’ਤੇ ਅਪ੍ਰੈਲ ’ਚ ਗ੍ਰਿਫ਼ਤਾਰ ਕੀਤਾ ਸੀ।
ਉਸ ਦੀ ਭੈਣ ਨੇ ਪੁਲਸ ਤੋਂ ਲਾਸ਼ ਲੈ ਕੇ ਲੁਧਿਆਣਾ ’ਚ ਹੀ ਉਸ ਦਾ ਸਸਕਾਰ ਕਰ ਦਿੱਤਾ। ਮਨਜੀਤ ਕੌਰ ਨੇ ਸੈਕਟਰ-38 ’ਚ ਹਾਊਸਿੰਗ ਬੋਰਡ ਕੋਟੇ ਦਾ ਫਲੈਟ ਦਿਵਾਉਣ ਦੇ ਨਾਂ ’ਤੇ ਵਰੁਣ ਜੈਨ ਨਾਲ 60 ਲੱਖ ਦੀ ਠੱਗੀ ਮਾਰੀ ਸੀ। ਮਾਮਲੇ ’ਚ ਮਨਜੀਤ ਕੌਰ ਦੀ ਨੂੰਹ ਮੱਲਿਕਾ ਤੇ ਦੋ ਪ੍ਰਾਪਰਟੀ ਡੀਲਰਾਂ ਫਰਾਰ ਹਨ।
ਇਹ ਵੀ ਪੜ੍ਹੋ- ਥਾਣੇ 'ਚ ਸ਼ਿਕਾਇਤਕਰਤਾ ਦੇ ਪੈਰਾਂ 'ਚ ਰਖਵਾਈ ਗਈ ਮਾਂ ਦੀ ਚੁੰਨੀ, ਨਮੋਸ਼ੀ 'ਚ ਪੁੱਤ ਨੇ ਚੁੱਕਿਆ ਖ਼ੌਫ਼ਨਾਕ ਕਦਮ
ਸੈਕਟਰ-52 ਸਥਿਤ ਨੀਲਕੰਠ ਮੰਦਰ ਦੀ ਸੰਚਾਲਕ ਮਨਜੀਤ ਕੌਰ ਨੇ ਮੰਦਰ ਦੀ ਸਜਾਵਟ ’ਤੇ ਚਾਰ ਤੋਂ ਪੰਜ ਕਰੋੜ ਖ਼ਰਚ ਕੀਤੇ ਸਨ। ਜ਼ਿਆਦਾਤਰ ਲੋਕਾਂ ਨੂੰ ਪ੍ਰਭਾਵਿਤ ਕਰ ਕੇ ਉਹ ਪ੍ਰੋਗਰਾਮਾਂ ’ਚ ਫਸਾਉਂਦੀ ਸੀ। ਮਨਜੀਤ ਕੌਰ ਨੇ ਵਧਦੀ ਉਮਰ, ਬੀਮਾਰ ਪਤੀ ਤੇ ਬੀਮਾਰੀ ਦਾ ਹਵਾਲਾ ਦਿੰਦਿਆਂ ਅਦਾਲਤ ਤੋਂ ਜ਼ਮਾਨਤ ਹਾਸਲ ਕਰ ਲਈ ਸੀ। ਹੁਣ ਤੱਕ ਸਾਹਮਣੇ ਆਏ ਮਾਮਲਿਆਂ ’ਚ ਮਨਜੀਤ ਕੌਰ ਨੇ ਕਰੀਬ 30 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ ਤੇ ਉਸ ਦਾ ਨਾਂ ਹਵਾਲਾ ਕਾਰੋਬਾਰ ਨਾਲ ਵੀ ਜੁੜਿਆ ਹੈ। ਉਸ ਦੀ ਜਾਇਦਾਦ ਕੁਰਕ ਕੀਤੀ ਗਈ ਹੈ।
ਇਹ ਵੀ ਪੜ੍ਹੋ- ਸਨਸਨੀਖੇਜ਼ ਵਾਰਦਾਤ ; ਕੁਝ ਦਿਨ ਪਹਿਲਾਂ ਹੀ ਵਿਆਹ ਕੇ ਲਿਆਂਦੀ ਪਤਨੀ ਦਾ ਪਤੀ ਨੇ ਬੇਰਹਿਮੀ ਨਾਲ ਕਰ'ਤਾ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e