ਸਿੱਖ ਪ੍ਰਚਾਰਕ ਤੇ ਕਵੀਸ਼ਰ ਦੇ ਘਰ NIA ਦੀ ਰੇਡ ; ਫਰੋਲ ਸੁੱਟੀ ਇਕ-ਇਕ ਚੀਜ਼
Friday, Sep 13, 2024 - 09:43 PM (IST)
ਮੋਗਾ (ਕਸ਼ਿਸ਼/ਸੁਰਿੰਦਰ)- ਜ਼ਿਲ੍ਹਾ ਮੋਗਾ ਦੇ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਸਮਾਲਸਰ ਵਿਖੇ ਸਵੇਰੇ ਕਰੀਬ 6 ਕੁ ਵਜੇ ਚੰਡੀਗੜ੍ਹ ਤੋਂ ਆਈ ਐੱਨ.ਆਈ.ਏ. ਦੀ ਟੀਮ ਵੱਲੋਂ ਸਿੱਖ ਪ੍ਰਚਾਰਕ ਅਤੇ ਕਵੀਸ਼ਰ ਦੇ ਮੱਖਣ ਸਿੰਘ ਮੁਸਾਫ਼ਰ ਦੇ ਘਰ ਰੇਡ ਕੀਤੀ। ਇਸ ਦੀ ਸਮਾਲਸਰ ਪੁਲਸ ਨੂੰ ਕੋਈ ਜਾਣਕਾਰੀ ਨਹੀਂ ਸੀ।
ਮੌਕੇ 'ਤੇ ਹਾਜ਼ਰ ਸਰਪੰਚ ਅਮਰਜੀਤ ਸਿੰਘ ਅਤੇ ਮੱਖਣ ਸਿੰਘ ਮੁਸਾਫ਼ਰ ਦੀ ਪਤਨੀ ਵੀਰਪਾਲ ਕੌਰ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਆਈ ਐੱਨ.ਆਈ.ਏ. ਦੀ ਟੀਮ ਨੇ ਸਾਡੇ ਘਰ ਰੇਡ ਕੀਤੀ। ਉਸ ਵੇਲੇ ਮੱਖਣ ਸਿੰਘ ਮੁਸਾਫਰ ਘਰ ਨਹੀਂ ਸੀ। ਵੀਰਪਾਲ ਕੌਰ ਨੇ ਦੱਸਿਆ ਕਿ ਟੀਮ ਨਾਲ ਪੁਲਸ ਅਤੇ ਹੋਰ ਸਿਵਲ ਵਰਦੀ ਵਿਚ ਮੁਲਾਜ਼ਮਾਂ ਨੇ ਆਉਣ ਸਾਰ ਸਾਡੇ ਮੋਬਾਈਲ ਫੋਨ ਫੜ ਲਏ ਅਤੇ ਘਰ ਵਿਚ ਪਏ ਸਾਮਾਨ ਦੀ ਬਰੀਕੀ ਨਾਲ ਚੈਕਿੰਗ ਕੀਤੀ।
ਇਹ ਵੀ ਪੜ੍ਹੋ- ਨੇਕ ਦਿਲ 'ਚੋਰ' ਦਾ ਅਜਿਹਾ ਕੰਮ, ਜਿਸ ਨੂੰ ਦੇਖ ਕੇ ਲੋਕਾਂ ਨੇ ਕਿਹਾ- 'ਇਨਸਾਨੀਅਤ ਅਜੇ ਜ਼ਿੰਦਾ ਹੈ...'
ਉਨ੍ਹਾਂ ਘਰ ਵਿਚ ਪਿਆ ਲੈਪਟਾਪ ਚੈੱਕ ਕੀਤਾ। ਟੀਮ ਕਰੀਬ 9 :40 ’ਤੇ ਵਾਪਸ ਪਰਤ ਗਈ। ਟੀਮ ਦੇ ਨਾਲ ਆਈ ਪੁਲਸ ਨੇ ਘਰ ਵਿਚ ਕਿਸੇ ਪੱਤਰਕਾਰ ਜਾਂ ਪਿੰਡ ਵਾਸੀ ਨੂੰ ਦਾਖ਼ਲ ਨਹੀਂ ਹੋਣ ਦਿੱਤਾ। ਵੀਰਪਾਲ ਕੌਰ ਨੇ ‘ਜਗ ਬਾਣੀ’ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਪੁੱਛ-ਗਿੱਛ ਕਰਦੇ ਹੋਏ ਸਵਾਲ ਕੀਤਾ ਕਿ ਤੁਹਾਨੂੰ ਵਿਦੇਸ਼ਾਂ ’ਚੋ ਕਿੰਨੀ ਫੰਡਿੰਗ ਹੋ ਰਹੀ ਹੈ ਅਤੇ ਤੁਹਾਡੇ ਵਿਦੇਸ਼ਾਂ ਵਿਚ ਕਿਸ ਕਿਸ ਨਾਲ ਸਬੰਧ ਹਨ?
ਉਨ੍ਹਾਂ ਦੱਸਿਆ ਕਿ ਇਸ ਮੌਕੇ ਟੀਮ ਨੂੰ ਘਰ ਵਿਚੋਂ ਕੁਝ ਵੀ ਇਤਰਾਜ਼ਯੋਗ ਸਮਾਨ ਨਹੀਂ ਮਿਲਿਆ ਅਤੇ ਉਹ ਬਿਨਾਂ ਕਿਸੇ ਸਬੂਤਾਂ ਦੇ ਵਾਪਸ ਪਰਤ ਗਏ। ਟੀਮ ਨੇ ਉਨ੍ਹਾਂ ਨੂੰ ਨੋਟਿਸ ਦਿੱਤਾ ਹੈ ਕਿ 24 ਸਤੰਬਰ ਨੂੰ ਮੱਖਣ ਸਿੰਘ ਮੁਸਾਫ਼ਰ ਚੰਡੀਗੜ੍ਹ ਦਫਤਰ ਵਿਖੇ ਪੁੱਛਗਿੱਛ ਲਈ ਹਾਜ਼ਰ ਹੋਣ।
ਇਹ ਵੀ ਪੜ੍ਹੋ- ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ, ਹਾਲ ਦੇਖ ਮਾਂ ਦੀਆਂ ਨਿਕਲੀਆਂ ਧਾਹਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e