ਮੋਟਰਸਾਈਕਲ ’ਤੇ ਫ਼ਰਜ਼ੀ ਨੰਬਰ ਲਾ ਕੇ ਘੁੰਮ ਰਿਹਾ ਆਇਆ ਪੁਲਸ ਅੜਿੱਕੇ

Monday, Sep 09, 2024 - 01:06 PM (IST)

ਮੋਟਰਸਾਈਕਲ ’ਤੇ ਫ਼ਰਜ਼ੀ ਨੰਬਰ ਲਾ ਕੇ ਘੁੰਮ ਰਿਹਾ ਆਇਆ ਪੁਲਸ ਅੜਿੱਕੇ

ਚੰਡੀਗੜ੍ਹ (ਨਵਿੰਦਰ) : ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੇ ਮੋਟਰਸਾਈਕਲ ’ਤੇ ਜਾਅਲੀ ਨੰਬਰ ਪਲੇਟ ਲਾ ਕੇ ਘੁੰਮਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਪਛਾਣ ਮਨੀਸ਼ (28) ਵਾਸੀ ਖੁੱਡਾ ਅਲੀ ਸ਼ੇਰ ਚੰਡੀਗੜ੍ਹ ਵਜੋਂ ਹੋਈ ਹੈ। ਟੀਮ ਵੱਲੋਂ ਚੰਡੀਗੜ੍ਹ ਕਲੱਬ ਦੇ ਆਸ-ਪਾਸ ਗਸ਼ਤ ਕੀਤੀ ਜਾ ਰਹੀ ਸੀ। ਪੁਲਸ ਟੀਮ ਨੂੰ ਸੂਚਨਾ ਮਿਲੀ ਕਿ ਨੌਜਵਾਨ ਬਾਈਕ 'ਤੇ ਜਾਅਲੀ ਨੰਬਰ ਪਲੇਟ ਲਾ ਕੇ ਘੁੰਮ ਰਿਹਾ ਹੈ।

ਪੁਲਸ ਟੀਮ ਚੰਡੀਗੜ੍ਹ ਕਲੱਬ ਨੇੜੇ ਖੜ੍ਹੇ ਨੌਜਵਾਨ ਮਨੀਸ਼ ਤੋਂ ਪੁੱਛ-ਗਿੱਛ ਦੌਰਾਨ ਮੋਟਰਸਾਈਕਲ ਦੇ ਕਾਗਜ਼ ਦਿਖਾਉਣ ਲਈ ਕਿਹਾ ਪਰ ਉਕਤ ਨੌਜਵਾਨ ਟੀਮ ਨੂੰ ਕੋਈ ਵੀ ਕਾਗਜ਼ ਨਾ ਦਿਖਾ ਸਕਿਆ। ਮੋਟਰਸਾਈਕਲ ’ਤੇ ਲੱਗੇ ਨੰਬਰ ਦੀ ਜਾਂਚ ਕੀਤੀ ਤਾਂ ਨੰਬਰ ਫ਼ਰਜ਼ੀ ਪਾਇਆ ਗਿਆ। ਮਨੀਸ਼ ਖ਼ਿਲਾਫ਼ ਪੁਲਸ ਨੇ ਪੁਲਸ ਥਾਣਾ ਸੈਕਟਰ-3 ਵਿਖੇ ਮਾਮਲਾ ਦਰਜ ਕਰ ਲਿਆ ਹੈ।


author

Babita

Content Editor

Related News