ਬੈਲਜੀਅਮ ਜੂਨੀਅਰ ਤੇ ਕੈਡੇਟ ਓਪਨ ''ਚ ਮਾਨੁਸ਼ ਤੇ ਰੀਗਨ ਨੇ ਜਿੱਤਿਆ ਕਾਂਸੀ ਤਮਗਾ

04/19/2019 9:45:12 PM

ਨਵੀਂ ਦਿੱਲੀ— ਭਾਰਤ ਦੇ ਨੌਜਵਾਨ ਟੇਬਲ ਟੈਨਿਸ ਖਿਡਾਰੀ ਮਾਨੁਸ਼ ਸ਼ਾਹ ਤੇ ਰੀਗਨ ਅਲਬੂਕਰਵੇਕਿਊ ਨੇ ਸ਼ੁੱਕਰਵਾਰ ਆਈ. ਟੀ. ਟੀ. ਐੱਫ. ਜੂਨੀਅਰ ਸਰਕਟ ਪ੍ਰੀਮੀਅਰ ਈਵੈਂਟ ਬੈਲਜੀਅਮ ਜੂਨੀਅਰ ਤੇ ਕੈਡੇਟ ਓਪਨ ਵਿਚ ਕਾਂਸੀ ਤਮਗਾ ਜਿੱਤ ਲਿਆ। ਮਾਨੁਸ਼ ਤੇ ਰੀਗਨ ਨੇ ਈਰਾਨ ਦੇ ਆਮਿਨ ਅਹਮੇਦਿਆਨ ਤੇ ਰਾਦਿਨ ਖਯਾਮ ਦੇ ਨਾਲ ਮਿਲ ਕੇ ਲੜਕਿਆਂ ਦੀ ਜੂਨੀਅਰ ਟੀਮ ਮੁਕਾਬਲੇ 'ਚ ਇਹ ਤਮਗੇ ਜਿੱਤੇ। ਭਾਰਤੀ ਈਰਾਨੀ ਟੀਮ ਬੈਲਜੀਅਮ ਦੇ ਆਰ ਐਡਰੀਅਨ, ਨਿਕੋਲਸ ਡੇਗਰੋਮ ਤੇ ਓਲਾਵ ਕੋਸੋਲੋਸਕੀ ਵਿਰੁੱਧ ਵਧੀਆ ਸ਼ੁਰੂਆਤ ਨਹੀਂ ਮਿਲੀ ਕਿਉਂਕਿ ਈਰਾਨ ਦੇ ਆਮਿਨ ਆਪਣੇ ਪਹਿਲੇ ਹੀ ਮੈਚ 'ਚ ਐਡਰੀਅਨ ਦੇ ਵਿਰੁੱਧ 0-3 ਨਾਲ ਹਾਰ ਗਏ। ਮਾਨੁਸ਼ ਨੇ ਹਾਲਾਂਕਿ ਓਲਾਵ 'ਤੇ 3-1 ਨਾਲ ਆਪਣੀ ਟੀਮ ਨੂੰ 1-1 ਦੀ ਬਰਾਬਰੀ ਦਿਵਾਈ। ਅਗਲੇ ਮੈਚ 'ਚ ਰੀਗਨਵੀ ਹਾਰ ਗਏ। ਉਸ ਨੂੰ ਨਿਕੋਲਸ ਨੇ 1-3 ਨਾਲ ਹਰਾਇਆ। ਇਸ ਤੋਂ ਬਾਅਦ ਵਿਸ਼ਵ 'ਚ 21ਵੇਂ ਨੰਬਰ ਦੇ ਮਾਨੁਸ਼ ਨੇ ਇਕ ਬਾਰ ਫਿਰ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਐਡਰੀਅਨ 'ਤੇ 3-1 ਦੀ ਜਿੱਤ ਦੇ ਨਾਲ ਇਸ ਮੈਚ ਨੂੰ ਆਖਰੀ ਮੁਕਾਬਲੇ ਤਕ ਪਹੁੰਚਾਇਆ।
ਮਾਨੁਸ਼ ਤੇ ਰੀਗਨ ਨੇ ਈਰਾਨ ਦੇ ਆਮਿਨ ਅਹਿਮੇਦੀਆਨ ਤੇ ਰਾਦਿਨ ਖਿਆਮ ਨਾਲ ਮਿਲ ਕੇ ਜੂਨੀਅਰ ਬੋਏਜ਼ ਟੀਮ ਈਵੈਂਟ ਵਿਚ ਇਹ ਤਮਗੇ ਜਿੱਤੇ। 
 


Gurdeep Singh

Content Editor

Related News