ਇਸ ਮਹੀਨੇ ਜਿਨੇਵਾ ਓਪਨ ''ਚ ਗਿੱਟੇ ਦੀ ਸੱਟ ਤੋਂ ਵਾਪਸੀ ਕਰਨਗੇ ਐਂਡੀ ਮਰੇ

Wednesday, May 08, 2024 - 05:26 PM (IST)

ਇਸ ਮਹੀਨੇ ਜਿਨੇਵਾ ਓਪਨ ''ਚ ਗਿੱਟੇ ਦੀ ਸੱਟ ਤੋਂ ਵਾਪਸੀ ਕਰਨਗੇ ਐਂਡੀ ਮਰੇ

ਜਿਨੇਵਾ, (ਭਾਸ਼ਾ) : ਤਿੰਨ ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਐਂਡੀ ਮਰੇ ਇਸ ਮਹੀਨੇ ਗਿੱਟੇ ਦੀ ਸੱਟ ਤੋਂ ਬਾਅਦ ਵਾਪਸੀ ਕਰਨਗੇ ਅਤੇ ਜੇਨੇਵਾ ਓਪਨ ਵਿਚ ਖੇਡਣਗੇ। ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਕਿ ਉਨ੍ਹਾਂ ਨੇ 36 ਸਾਲਾ ਮਰੇ ਨੂੰ 18 ਮਈ ਤੋਂ ਸ਼ੁਰੂ ਹੋਣ ਵਾਲੇ ਕਲੇ ਕੋਰਟ ਟੂਰਨਾਮੈਂਟ ਲਈ ਵਾਈਲਡ ਕਾਰਡ ਐਂਟਰੀ ਦਿੱਤੀ ਹੈ। ਮਰੇ ਨੂੰ ਪਿਛਲੇ ਮਹੀਨੇ ਮਿਆਮੀ ਓਪਨ ਦੇ ਇੱਕ ਮੈਚ ਦੌਰਾਨ ਖੱਬੇ ਗਿੱਟੇ ਵਿੱਚ ਸੱਟ ਲੱਗ ਗਈ ਸੀ। 

ਉਸ ਨੇ ਇਸ ਲਈ ਸਰਜਰੀ ਦਾ ਵਿਕਲਪ ਨਹੀਂ ਚੁਣਿਆ। ਸਾਬਕਾ ਨੰਬਰ ਇਕ ਮਰੇ ਨੇ 2018 ਵਿਚ ਕਮਰ ਦੀ ਸੱਟ ਤੋਂ ਬਾਅਦ ਜ਼ਿਆਦਾ ਨਹੀਂ ਖੇਡਿਆ ਹੈ ਅਤੇ ਕਿਹਾ ਹੈ ਕਿ ਉਹ ਸ਼ਾਇਦ ਇਸ ਗਰਮੀ ਦੇ ਸੀਜ਼ਨ ਤੋਂ ਬਾਅਦ ਸੰਨਿਆਸ ਲੈ ਲਵੇਗਾ। ਦੋ ਵਾਰ ਦੇ ਵਿੰਬਲਡਨ ਅਤੇ ਓਲੰਪਿਕ ਚੈਂਪੀਅਨ ਮਰੇ ਨੂੰ ਪੈਰਿਸ ਓਲੰਪਿਕ 'ਚ ਦੁਬਾਰਾ ਬ੍ਰਿਟੇਨ ਦੀ ਨੁਮਾਇੰਦਗੀ ਕਰਨ ਦੀ ਉਮੀਦ ਹੈ। ਜਿਨੇਵਾ ਓਪਨ ਫ੍ਰੈਂਚ ਓਪਨ ਲਈ ਅਭਿਆਸ ਟੂਰਨਾਮੈਂਟ ਹੈ। 


author

Tarsem Singh

Content Editor

Related News