ਮੇਲਟਵਾਟਰ ਚੈਂਪੀਅਨਸ ਟੂਰ : ਭਾਰਤੀ ਗ੍ਰੈਂਡ ਮਾਸਟਰ ਪ੍ਰਗਿਆਨੰਦਾ ਤੇ ਐਰਗਾਸੀ ਪਹਿਲੇ ਦੌਰ ’ਚ ਹੀ ਹਾਰੇ

Wednesday, Nov 16, 2022 - 05:43 PM (IST)

ਮੇਲਟਵਾਟਰ ਚੈਂਪੀਅਨਸ ਟੂਰ : ਭਾਰਤੀ ਗ੍ਰੈਂਡ ਮਾਸਟਰ ਪ੍ਰਗਿਆਨੰਦਾ ਤੇ ਐਰਗਾਸੀ ਪਹਿਲੇ ਦੌਰ ’ਚ ਹੀ ਹਾਰੇ

ਸੇਨ ਫ੍ਰਾਂਸਿਸਕੋ, (ਨਿਕਲੇਸ਼ ਜੈਨ)– ਭਾਰਤੀ ਗ੍ਰੈਂਡ ਮਾਸਟਰ ਆਰ. ਪ੍ਰਗਿਆਨੰਦਾ ਤੇ ਅਰਜੁਨ ਐਰਗਾਸੀ ਮੇਲਟਵਾਟਰ ਚੈਂਪੀਅਨਸ ਟੂਰ ਸ਼ਤਰੰਜ ਫਾਈਨਲਸ ਦੇ ਪਹਿਲੇ ਦੌਰ ਵਿਚ ਹੀ ਹਾਰ ਗਏ। 17 ਸਾਲਾ ਪ੍ਰਗਿਆਨੰਦਾ ਨੂੰ ਅਜਰਬੈਜਾਨ ਦੇ ਸ਼ਖਰਿਆਰ ਮਾਮੇਦਿਯਰੋਵ ਨੇ 2.5-1.5 ਨਾਲ ਹਰਾਇਆ ਜਦਕਿ ਐਰਗਾਸੀ ਨੂੰ ਪੋਲੈਂਡ ਦੇ ਜਾਨ ਕ੍ਰਿਸਟੋਫ ਡੂਡਾ ਨੇ 2.5-0.5 ਨਾਲ ਹਰਾਇਆ।

ਦੁਨੀਆ ਦੇ ਨੰਬਰ ਇਕ ਖਿਡਾਰੀ ਮੈਗਨਸ ਕਾਰਲਸਨ ਨੇ ਅਮਰੀਕਾ ਦੇ ਵੇਸਲੀ ਸੋ ਨੂੰ 2.5-1.5 ਨਾਲ ਹਰਾ ਕੇ ਆਪਣੀ ਮੁਹਿੰਮ ਦਾ ਆਗਾਜ਼ ਕੀਤਾ।  ਨੀਦਰਲੈਂਡ ਦੇ ਅਨੀਸ਼ ਗਿਰੀ ਨੇ ਵੀਅਤਨਾਮ ਦੇ ਲਿਯੇਮ ਕੁਆਂਗ ਲੀ ਨੂੰ ਹਰਾ ਦਿੱਤਾ। ਕਾਰਲਸਨ ਦਾ ਸਾਹਮਣਾ ਹੁਣ ਦੂਜੇ ਦਿਨ ਐਰਗਾਸੀ ਨਾਲ ਹੋਵੇਗਾ ਜਦਕਿ ਲਿਯੇਮ ਨੂੰ ਸੋ ਨਾਲ ਖੇਡਣਾ ਹੈ। 

ਮਾਮੇਦਿਆਰੋਵ ਦੀ ਟੱਕਰ ਡੂਡਾ ਨਾਲ ਤੇ ਪ੍ਰਗਿਆਨੰਦਾ ਦਾ ਸਾਹਮਣਾ ਗਿਰੀ ਨਾਲ ਹੋਵੇਗਾ। 8 ਖਿਡਾਰੀ ਰਾਊਂਡ ਰੌਬਿਨ ਟੂਰਨਾਮੈਂਟ ਖੇਡਣਗੇ। ਸਭ ਤੋਂ ਵੱਧ ਅੰਕ ਹਾਸਲ ਕਰਨ ਵਾਲਾ ਖਿਡਾਰੀ ਜੇਤੂ ਹੋਵੇਗਾ। ਇਨ੍ਹਾਂ ਅੱਠ ਖਿਡਾਰੀਆਂ ਦੀ ਚੋਣ ਮੇਲਟਵਾਟਰ ਚੈਂਪੀਅਨਸ ਟੂਰ ਦੇ ਕਈ ਟੂਰਨਾਮੈਂਟ ਖੇਡਣ ਤੋਂ ਬਾਅਦ ਹੋਈ ਹੈ। ਇਸ ਦੀ ਇਨਾਮੀ ਰਾਸ਼ੀ 2,10,000 ਡਾਲਰ ਹੈ। ਹਰ ਜਿੱਤ ’ਤੇ 7500 ਡਾਲਰ ਮਿਲਣਗੇ।


author

Tarsem Singh

Content Editor

Related News