ਕੁਚਰ ਨੇ ਮਇਆਕੋਬਾ ਕਲਾਸਿਕ ਗੋਲਫ ਟੂਰਨਾਮੈਂਟ ਦਾ ਖਿਤਾਬ ਜਿੱਤਿਆ

Wednesday, Nov 14, 2018 - 10:26 AM (IST)

ਕੁਚਰ ਨੇ ਮਇਆਕੋਬਾ ਕਲਾਸਿਕ ਗੋਲਫ ਟੂਰਨਾਮੈਂਟ ਦਾ ਖਿਤਾਬ ਜਿੱਤਿਆ

ਨਵੀਂ ਦਿੱਲੀ— ਅਮਰੀਕਾ ਦੇ ਮੈਟ ਕੁਚਰ ਨੇ ਮਇਆਕੋਬਾ ਕਲਾਸਿਕ ਗੋਲਫ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। 40 ਸਾਲਾ ਮੈਟ ਨੇ ਕਮਾਲੀਓਨ ਗੋਲਫ ਕਲੱਬ 'ਤੇ ਟੂਰਨਾਮੈਂਟ 'ਚ ਪਹਿਲੇ ਰਾਊਂਡ ਤੋਂ ਹੀ ਬੜ੍ਹਤ ਬਣਾ ਲਈ ਹੈ। ਇਸ ਦਾ ਉਨ੍ਹਾਂ ਨੂੰ ਫਾਇਦਾ ਮਿਲਿਆ। ਇਹ ਮੈਟ ਦਾ ਚਾਰ ਸਾਲਾਂ 'ਚ ਪਹਿਲਾ ਪੀ.ਜੀ.ਏ. ਟੂਰ ਖਿਤਾਬ ਹੈ।
PunjabKesari
ਰੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਮੈਟ ਨੇ ਟੂਰਨਾਮੈਂਟ 262 ਸਟ੍ਰੋਕ ਨਾਲ ਖਤਮ ਕੀਤਾ। ਨਿਊਜ਼ੀਲੈਂਡ ਦੇ ਡੈਨੀ ਲੀ ਨੇ ਉਨ੍ਹਾਂ ਤੋਂ ਇਕ ਸਟ੍ਰੋਕ ਜ਼ਿਆਦਾ ਲਿਆ। ਮੈਟ ਨੇ ਤੀਜੇ, ਪੰਜਵੇਂ, 11ਵੇਂ, 13ਵੇਂ ਹੋਲ 'ਤੇ ਬਰਡੀ ਲਗਾ ਕੇ ਚੰਗੀ ਬੜ੍ਹਤ ਬਣਾ ਲਈ ਸੀ। ਇਹ ਮੈਟ ਦਾ 14ਵਾਂ ਪ੍ਰੋਫੈਸ਼ਨਲ ਖਿਤਾਬ ਅਤੇ ਅੱਠਵਾਂ ਪੀ.ਜੀ.ਏ. ਟੂਰ ਖਿਤਾਬ ਹੈ। ਇਸ ਤੋਂ ਪਹਿਲਾਂ ਉਹ ਆਖ਼ਰੀ ਵਾਰ 20 ਅਪ੍ਰੈਲ 2014 'ਚ ਆਰ.ਬੀ.ਸੀ. ਹੈਰੀਟੇਜ 'ਚ ਚੈਂਪੀਅਨ ਬਣੇ ਸਨ।


author

Tarsem Singh

Content Editor

Related News