ਗੁਰਦਾਸਪੁਰ ਹਾਦਸੇ ਮਗਰੋਂ ਸਕੂਲਾਂ ਦਾ ਸਮਾਂ ਬਦਲਣ ਦੀ ਉੱਠੀ ਮੰਗ

Saturday, Jan 17, 2026 - 06:27 PM (IST)

ਗੁਰਦਾਸਪੁਰ ਹਾਦਸੇ ਮਗਰੋਂ ਸਕੂਲਾਂ ਦਾ ਸਮਾਂ ਬਦਲਣ ਦੀ ਉੱਠੀ ਮੰਗ

ਫਤਿਹਗੜ੍ਹ ਚੂੜੀਆਂ(ਸਾਰੰਗਲ, ਬਿਕਰਮਜੀਤ)- ਅੱਜ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਮਾਸਟਰ ਕੈਡਰ ਯੂਨੀਅਨ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਇੰਦਰਪਾਲ ਸਿੰਘ ਘਈ, ਜ਼ਿਲ੍ਹਾ ਸਰਪ੍ਰਸਤ ਰਜਿੰਦਰ ਸਿੰਘ ਬੰਦੇਸ਼ਾ, ਪੰਜਾਬ ਮੀਤ ਪ੍ਰਧਾਨ ਅਮਰਬੀਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਠੰਡ ਦੇ ਮੌਸਮ ਵਿਚ ਕਾਫੀ ਛੁੱਟੀਆਂ ਕੀਤੇ ਜਾਣ ਦੇ ਬਾਅਦ ਸਕੂਲ ਖੋਲ੍ਹੇ ਗਏ ਹਨ ਪਰ ਫਿਰ ਠੰਡ ਦਾ ਪ੍ਰਕੋਪ ਘੱਟਦਾ ਨਜ਼ਰ ਨਹੀਂ ਆ ਰਿਹਾ।

ਇਹ ਵੀ ਪੜ੍ਹੋ- ਪੰਜਾਬ 'ਚ ਸੰਘਣੀ ਧੁੰਦ ਕਾਰਨ ਸਕੂਲ ਵੈਨ ਨਾਲ ਵਾਪਰਿਆ ਵੱਡਾ ਹਾਦਸਾ, ਪੈ ਗਿਆ ਚੀਕ-ਚਿਹਾੜਾ

ਉਨ੍ਹਾਂ ਦੱਸਿਆ ਕਿ ਫਤਿਹਗੜ੍ਹ ਚੂੜੀਆਂ ਵਿਚ ਪੜ੍ਹਾਉਣ ਵਾਲੇ ਸਰਕਾਰੀ ਅਧਿਆਪਕ ਜੋ ਪਠਾਨਕੋਟ, ਦੀਨਾਨਗਰ, ਗੁਰਦਾਸਪੁਰ ਤੋਂ ਆਉਂਦੇ ਹਨ, ਅੱਜ ਆਪਣੀ ਡਿਊਟੀ ’ਤੇ ਆ ਰਹੇ ਸੀ ਕਿ ਉਨ੍ਹਾਂ ਦੀ ਗੱਡੀ ਦਾ ਰਸਤੇ ਐਕਸੀਡੈਂਟ ਹੋ ਜਾਣ ਨਾਲ ਅਧਿਆਪਕਾਂ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ ਲਈ ਰੈਫਰ ਕੀਤਾ ਗਿਆ ਹੈ ਅਤੇ ਡੀ. ਸੀ. ਗੁਰਦਾਸਪੁਰ ਵਲੋਂ ਹਸਪਤਾਲ ਸਟਾਫ ਨੂੰ ਅਧਿਆਪਕਾਂ ਦੇ ਇਲਾਜ ਵਿਚ ਕੁਤਾਹੀ ਨਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ-ਸਾਵਧਾਨ! ਪਹਿਲਾਂ ਕੁੜੀਆਂ ਕਰਦੀਆਂ ਨੇ ਫੋਨ ਤੇ ਫਿਰ...

ਉਨ੍ਹਾਂ ਦੱਸਿਆ ਕਿ ਧੁੰਦ ਕਾਰਨ ਆਏ ਦਿਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ, ਇਸ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇੰਨੀ ਸੰਘਣੀ ਧੁੰਦ ਕਾਰਨ ਸੜਕਾਂ ’ਤੇ ਵਿਜ਼ੀਬਿਲਟੀ ਨਾ ਹੋਣ ਕਰ ਕੇ ਹਾਦਸੇ ਹੁੰਦੇ ਹਨ, ਇਸ ਲਈ ਸਰਕਾਰ ਸਕੂਲਾਂ ਦਾ ਸਮਾਂ 10 ਵਜੇ ਦੀ ਬਜਾਏ 11 ਵਜੇ ਕਰਨ ਨੂੰ ਪਹਿਲ ਦੇਵੇ ਤਾਂ ਜੋ ਅਧਿਆਪਕ ਤੇ ਵਿਦਿਆਰਥੀ ਸਕੂਲਾਂ ਵਿਚ ਸੁਰੱਖਿਅਤ ਪਹੁੰਚ ਸਕਣ।

ਇਹ ਵੀ ਪੜ੍ਹੋ- ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਾਬੰਦੀਆਂ ਦੇ ਹੁਕਮ

ਇਸ ਮੌਕੇ ਰਜਿੰਦਰ ਸਿੰਘ, ਇੰਦਰਪਾਲ ਸਿੰਘ, ਨਰੇਸ਼ ਕੁਮਾਰ ਸੋਢੀ, ਕਰਮਜੀਤ ਬਾਠ, ਤਰਲੋਚਨ ਪਾਠਕ, ਸੁਧੀਰ ਜੋਸ਼ੀ, ਰਘੁਬੀਰ ਵਰਮਾ, ਰਾਜਨ ਮਸੀਹ, ਨਵਦੀਪ ਸਿੰਘ, ਜਸਬੀਰ ਕੌਰ, ਰਜਵੰਤ ਕੌਰ, ਸੁਖਬੀਰ ਕੌਰ, ਸੀਤੂ ਬਾਲਾ, ਬਲਦੇਵ ਸਿੰਘ, ਇਸ਼ਤਪ੍ਰੀਤ ਸਿੰਘ, ਅਮਰਬੀਰ ਸਿੰਘ ਤੇ ਹੋਰ ਅਧਿਆਪਕ ਆਗੂ ਹਾਜ਼ਰ ਸਨ।

ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਦੀ ਵੱਡੀ ਅਪਡੇਟ, ਇਨ੍ਹਾਂ ਜ਼ਿਲ੍ਹਿਆਂ 'ਚ ਕੱਲ੍ਹ ਪਵੇਗਾ ਮੀਂਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News