ਮੈਰੀਕਾਮ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ''ਚ

11/04/2017 4:30:17 PM

ਹੋ ਚਿਨ ਮਿਨਹ ਸਿਟੀ (ਵੀਅਤਨਾਮ), (ਬਿਊਰੋ)— ਐੱਮ.ਸੀ. ਮੈਰੀਕਾਮ ਨੇ ਸ਼ਨੀਵਾਰ ਨੂੰ ਇੱਥੇ ਏਸ਼ੀਆਈ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪਹੁੰਚ ਕੇ ਇਸ ਇਸ ਮਹਾਦੀਪੀ ਪ੍ਰਤੀਯੋਗਿਤਾ 'ਚ ਆਪਣਾ ਛੇਵਾਂ ਤਮਗਾ ਪੱਕਾ ਕੀਤਾ। ਉਨ੍ਹਾਂ ਨੇ ਕੁਆਰਟਰਫਾਈਨਲ 'ਚ ਚੀਨੀ ਤਾਈਪੇ ਦੀ ਮੇਂਗ ਚਿਏ ਪਿਨ ਨੂੰ ਹਰਾ ਕੇ 48 ਕਿਲੋਗ੍ਰਾਮ ਲਾਈਟਵੇਟ ਵਰਗ ਦੇ ਅੰਤਿਮ ਚਾਰ 'ਚ ਜਗ੍ਹਾ ਬਣਾਈ। 

ਇਸ 34 ਸਾਲਾ ਖਿਡਾਰਨ ਨੇ ਇਸ ਪ੍ਰਤੀਯੋਗਿਤਾ ਦੇ ਪਿਛਲੇ ਪੜਾਵਾਂ 'ਚ 5 ਸੋਨ ਅਤੇ ਇਕ ਚਾਂਦੀ ਦਾ ਤਮਗਾ ਜਿੱਤਿਆ ਹੈ ਅਤੇ ਹੁਣ ਸੈਮੀਫਾਈਨਲ 'ਚ ਉਸ ਦਾ ਮੁਕਾਬਲਾ ਜਾਪਾਨ ਦੀ ਸੁਬਾਸਾ ਕੋਮੁਰਾ ਨਾਲ ਹੋਵੇਗਾ। ਦੋਹਾਂ ਮੁੱਕੇਬਾਜ਼ਾਂ ਨੇ ਇਕ ਦੂਜੇ 'ਤੇ ਸ਼ੁਰੂਆਤੀ ਤਿੰਨ ਮਿੰਟ 'ਚ ਜ਼ਿਆਦਾ ਹਮਲੇ ਨਹੀਂ ਬੋਲੇ ਅਤੇ ਦੂਜੇ ਰਾਊਂਡ 'ਚ ਦੋਹਾਂ ਨੇ ਥੋੜ੍ਹੀ ਹਮਲਾਵਰਤਾ ਦਿਖਾਈ। ਮੈਰੀਕਾਮ ਨੇ ਆਪਣੀ ਖੇਡ 'ਚ ਸੁਧਾਰ ਕਰਦੇ ਹੋਏ ਚੀਨੀ ਤਾਈਪੇ ਦੀ ਮੁੱਕੇਬਾਜ਼ ਨੂੰ ਢੇਰ ਕਰਕੇ ਅਗਲੇ ਦੌਰ 'ਚ ਪ੍ਰਵੇਸ਼ ਕੀਤਾ।


Related News