ਰੋਹਿਤ ਦੀ ਇਸ ਚਾਲ ਨਾਲ ਬਣੇ ਵਾਨਖੇੜੇ ਮੈਦਾਨ ''ਤੇ ਕਈ ਰਿਕਾਰਡ

04/14/2018 7:02:30 PM

ਮੁੰਬਈ— ਇੰਡੀਅਨ ਪ੍ਰੀਮੀਅਰ ਲੀਗ ਦੇ 9ਵੇਂ ਮੁਕਾਬਲੇ 'ਚ ਮੁੰਬਈ ਇੰਡੀਅਨਸ ਦੇ ਸਾਹਮਣੇ ਦਿੱਲੀ ਡੇਅਰਡੇਨਿਲਸ ਦੀ ਚੁਣੌਤੀ ਹੈ। ਦੋਵੇਂ ਹੀ ਟੀਮਾਂ ਨੂੰ ਆਪਣੀ ਪਹਿਲੀ ਜਿੱਤ ਦੀ ਤਲਾਸ਼ ਹੈ। ਵਾਨਖੇੜੇ ਸਟੇਡੀਅਮ 'ਚ ਖੇਡੇ ਜਾ ਰਹੇ ਮੁਕਾਬਲੇ 'ਚ ਮੁੰਬਈ ਨੇ ਦਿੱਲੀ ਦੇ ਸਾਹਮਣੇ ਜਿੱਤ ਲਈ 195 ਦੌੜਾਂ ਦੀ ਵਿਸ਼ਾਲ ਸਕੋਰ ਰੱਖਿਆ ਹੈ। ਤੇਜ਼ ਸ਼ੁਰੂਆਥ ਤੋਂ ਬਾਅਦ ਮੁੰਬਈ ਦੀ ਟੀਮ ਆਖੀਰ 'ਚ 7 ਵਿਕਟਾਂ ਗੁਆ ਕੇ 194 ਦੌੜਾਂ ਹੀ ਬਣਾ ਸਕੀ।
ਸੂਰਜ ਕੁਮਾਰ ਅਤੇ ਲੁਈਸ ਨੇ ਦਿੱਤੀ ਰਿਕਾਰਡ ਸ਼ੁਰੂਆਤ
ਟਾਸ ਹਾਰ ਜਾਣ ਤੋਂ ਬਾਅਦ ਪਹਿਲਾਂ ਬੱੱਲੇਬਾਜ਼ੀ ਕਰਨ ਉਤਰੀ ਮੁੰਬਈ ਇੰਡੀਅਨਸ ਨੇ ਬੱਲੇਬਾਜ਼ੀ ਕ੍ਰਮ 'ਚ ਵੱਡਾ ਬਦਲਾਅ ਕੀਤਾ। ਕਪਤਾਨ ਰੋਹਿਤ ਸ਼ਰਮਾ ਪਹਿਲੇ ਦੋ ਮੁਕਾਬਲੇ 'ਚ ਫੇਲ ਰਹੇ ਸਨ, ਉਸ ਨੇ ਖੁਦ ਨੂੰ ਟਾਪ ਆਰਡਰ ਤੋਂ ਬਾਹਰ ਰੱਖਦੇ ਹੋਏ ਇਨ-ਫਾਰਮ ਬੱਲੇਬਾਜ਼ੀ ਸੂਰਜ ਕੁਮਾਰ ਨੂੰ ਐਵਿਨ ਲੁਈਸ ਦੇ ਨਾਲ ਸਲਾਮੀ ਜੋੜੀ ਦੇ ਰੂਪ 'ਚ ਭੇਜਿਆ। ਰੋਹਿਤ ਅਤੇ ਟੀਮ ਮੈਨੇਜਮੈਂਟ ਦਾ ਇਹ ਫੈਸਲਾ ਮੈਦਾਨ 'ਤੇ ਕਦਮ ਧਮਾਲ ਮਚਾਏਗਾ ਇਸ ਗੱਲ ਦੀ ਉਮੀਦ ਨੇ ਵੀ ਨਹੀਂ ਲਗਾਈ ਹੋਵੇਗੀ। ਦੋਵਾਂ ਨੇ ਤੂਫਾਨੀ ਬੱਲੇਬਾਜੀ ਕਰਦੇ ਹੋਏ ਮੁੰਬਈ ਇੰਡੀਅਨਸ ਲਈ ਦੋ ਨਵੇਂ ਰਿਕਾਰਡ ਬਣਾਏ।
ਸੂਰਜ ਅਤੇ ਲੁਈਸ ਦੀ ਜੋੜ ਨੇ ਦਿੱਲੀ ਦੇ ਗੇਂਦਬਾਜ਼ਾਂ ਦਾ ਹਾਲ ਬੇਹਾਲ ਕਰਦੇ ਹੋਏ ਆਈ.ਪੀ.ਐੱਲ. 'ਚ ਮੁੰਬਈ ਦੇ ਲਈ ਇਤਿਹਾਸ ਰਚ ਦਿੱਤਾ। ਚੌਥੇ ਓਵਰ ਦੀ ਚੌਥੀ ਗੇਂਦ 'ਤੇ ਲੁਈਸ ਨੇ ਸ਼ਹਿਬਾਜ਼ ਨਦੀਮ ਦੀ ਗੇਂਦ 'ਤੇ ਛੱਕਾ ਲਗਾ ਕੇ ਮੁੰਬਈ ਦਾ ਅਰਧ ਸੈਂਕੜਾ ਪੂਰਾ ਕੀਤਾ ਜੋ ਹੁਣ ਤੱਕ ਦੇ ਇਤਿਹਾਸ 'ਚ ਮੁੰਬਈ ਇੰਡੀਅਨਸ ਲਈ ਸਭ ਤੋਂ ਤੇਜ਼ ਅਰਧ ਸੈਂਕੜੇ ਦੀ ਸ਼ੁਰੂਆਤ ਹੈ। ਦੋਵੇਂ ਇੱਥੇ ਹੀ ਨਹੀਂ ਰੁਕੇ ਅਤੇ ਪਾਵਰਪਲੇ 'ਚ ਦਿੱਲੀ ਦੇ ਸਾਰੇ ਚਾਰ ਗੇਂਦਬਾਜ਼ਾਂ ਖਿਲਾਫ ਕਾਫੀ ਸ਼ਾਨਦਾਰ ਬੱਲੇਬਾਜ਼ੀ ਕੀਤੀ। ਪਾਵਰਪਲੇ ਖਤਮ ਹੁੰਦੇ ਹੁੰਦੇ ਮੁੰਬਈ ਦੇ ਖਾਤੇ 'ਚ 84 ਦੌੜਾਂ ਬਣਾ ਚੁੱਕੀ ਸੀ ਜੋ ਕਿ ਉਸ ਦੇ ਪਾਵਰਪਲੇ ਦੌਰਾਨ ਹੁਣ ਤੱਕ ਦਾ ਸਭ ਤੋਂ ਤੇਜ਼ ਅਤੇ ਸਭ ਤੋਂ ਵੱਡਾ ਸਕੋਰ ਹੈ।
ਲੜਖੜਾਈ ਮੁੰਬਈ ਦੀ ਪਾਰੀ
ਪਾਵਰਪਲੇ ਖਤਮ ਹੋਣ ਦੇ ਸਮੇਂ ਨਵੇਂ ਸਲਾਮੀ ਬੱਲੇਬਾਜ਼ ਸੂਰਜ ਕੁਮਾਰ ਨੇ 20 ਗੇਂਦਾਂ 'ਚ 41 ਦੌੜਾਂ 'ਤੇ ਖੇਡ ਰਹੇ ਸਨ ਜਿਸ 'ਚ 7 ਚੌਕੇ ਅਤੇ 1 ਛੱਕਾ ਸ਼ਾਮਲ ਸੀ। ਦੂਜੇ ਪਾਸੇ ਲੁਈਸ ਨੇ 16 ਗੇਂਦਾਂ 'ਚ 34 ਦੌੜਾਂ ਦੀ ਪਾਰੀ ਖੇਡੀ ਜਿਸ 'ਚ ਉਸ ਨੇ 4 ਚੌਕੇ ਅਤੇ 3 ਛੱਕੇ ਲਗਾਏ। ਲੁਈਸ ਆਈ.ਪੀ.ਐੱਲ. 'ਚ ਆਪਣੇ ਅਰਧ ਸੈਂਕੜੇ ਤੋਂ ਖੁੰਝ ਗਿਆ। ਉਸ ਨੇ ਰਾਹੁਲ ਟੇਵਲਿਆ ਨੇ ਜੇਸਮ ਰਾਅ ਦੇ ਹੱਥੋਂ ਮਿਡ ਆਫ ਬਾਊਂਡਰੀ 'ਤੇ ਕੈਚ ਕਰਵਾਈ। ਆਪਣੀ ਤੂਫਾਨੀ ਪਾਰੀ 'ਚ ਲੁਈਸ ਨੇ ਚਾਰ ਚੌਕੇ ਅਤੇ ਇਨ੍ਹੀ ਹੀ ਵਾਰ ਗੇਂਦ ਨੂੰ ਮੈਦਾਨ ਤੋਂ ਬਾਹਰ ਭੇਜਿਆ।


Related News