MI vs SRH, IPL 2024 : ਵਾਨਖੇੜੇ ਵਿੱਚ ਮੁੰਬਈ ਦਾ ਰਿਕਾਰਡ ਮਜ਼ਬੂਤ, ਪਿੱਚ ਰਿਪੋਰਟ ਅਤੇ ਸੰਭਾਵਿਤ 11 ਦੇਖੋ
Monday, May 06, 2024 - 03:35 PM (IST)
ਸਪੋਰਟਸ ਡੈਸਕ : ਮੁੰਬਈ ਇੰਡੀਅਨਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ IPL 2024 ਦਾ 55ਵਾਂ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਆਤਮਵਿਸ਼ਵਾਸ ਨਾਲ ਭਰੀ ਸਨਰਾਈਜ਼ਰਜ਼ ਟੀਮ ਇੰਡੀਅਨ ਪ੍ਰੀਮੀਅਰ ਲੀਗ ਦੇ ਅੰਕ ਸੂਚੀ ਵਿੱਚ ਬਾਹਰ ਚੱਲ ਰਹੀ ਮੁੰਬਈ ਖ਼ਿਲਾਫ਼ ਜਿੱਤ ਦਰਜ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰੇਗੀ। ਦਸ ਮੈਚਾਂ ਵਿੱਚ ਛੇ ਜਿੱਤਾਂ ਤੇ ਚਾਰ ਹਾਰਾਂ ਨਾਲ 12 ਅੰਕਾਂ ਨਾਲ ਤਾਲਿਕਾ ਵਿੱਚ ਚੌਥੇ ਸਥਾਨ ’ਤੇ ਕਾਬਜ਼ ਸਨਰਾਈਜ਼ਰਜ਼ ਹਰਫ਼ਨਮੌਲਾ ਪ੍ਰਦਰਸ਼ਨ ਕਰਨ ਅਤੇ ਖਾਸ ਕਰਕੇ ਆਪਣੇ ਗੇਂਦਬਾਜ਼ੀ ਵਿਭਾਗ ਵਿੱਚ ਸੁਧਾਰ ਕਰਨ ਲਈ ਬੇਤਾਬ ਹੋਵੇਗੀ।
ਹੈੱਡ ਟੂ ਹੈੱਡ
ਕੁੱਲ ਮੈਚ - 22
ਮੁੰਬਈ - 12 ਜਿੱਤਾਂ
ਹੈਦਰਾਬਾਦ - 10 ਜਿੱਤਾਂ
ਵਾਨਖੇੜੇ ਸਟੇਡੀਅਮ ਵਿੱਚ ਮੁੰਬਈ ਇੰਡੀਅਨਜ਼ ਬਨਾਮ ਸਨਰਾਈਜ਼ਰਸ ਹੈਦਰਾਬਾਦ
ਕੁੱਲ ਮੈਚ: 7
ਮੁੰਬਈ : 5 ਜਿੱਤਾਂ
ਹੈਦਰਾਬਾਦ : 2 ਜਿੱਤਾਂ
ਪਿੱਚ ਰਿਪੋਰਟ
ਵਾਨਖੇੜੇ ਦੀ ਵਿਕਟ ਨੂੰ ਆਮ ਤੌਰ 'ਤੇ ਬੱਲੇਬਾਜ਼ੀ ਲਈ ਸਵਰਗ ਮੰਨਿਆ ਜਾਂਦਾ ਹੈ। ਹਾਲਾਂਕਿ, ਤ੍ਰੇਲ ਦੇ ਬਾਵਜੂਦ, ਮੁੰਬਈ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਆਪਣੇ ਆਖਰੀ ਮੈਚ ਵਿੱਚ 167 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਵਿੱਚ ਅਸਫਲ ਰਹੀ। ਇਹ ਦੇਖਣਾ ਬਾਕੀ ਹੈ ਕਿ ਕੀ ਇਹ ਸੀਜ਼ਨ ਦੇ ਦੂਜੇ ਅੱਧ ਵਿੱਚ ਖਰਾਬ ਪਿੱਚਾਂ ਦਾ ਸੰਕੇਤ ਸੀ ਜਾਂ ਇਹ ਸਿਰਫ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਮੈਚ ਸੀ, ਜਿੱਥੇ ਸਪਿਨਰ ਸਿਖਰ 'ਤੇ ਸਨ।
ਮੌਸਮ
ਮੁੰਬਈ 'ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ 34 ਤੋਂ 27 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਸੰਭਾਵਿਤ ਪਲੇਇੰਗ 11
ਮੁੰਬਈ ਇੰਡੀਅਨਜ਼: ਈਸ਼ਾਨ ਕਿਸ਼ਨ (ਵਿਕਟਕੀਪਰ), ਰੋਹਿਤ ਸ਼ਰਮਾ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਹਾਰਦਿਕ ਪੰਡਯਾ (ਕਪਤਾਨ), ਨਮਨ ਧੀਰ, ਟਿਮ ਡੇਵਿਡ, ਗੇਰਾਲਡ ਕੋਏਟਜ਼ੀ, ਪੀਯੂਸ਼ ਚਾਵਲਾ, ਜਸਪ੍ਰੀਤ ਬੁਮਰਾਹ, ਨੁਵਾਨ ਥੁਸ਼ਾਰਾ।
ਸਨਰਾਈਜ਼ਰਜ਼ ਹੈਦਰਾਬਾਦ : ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਅਨਮੋਲਪ੍ਰੀਤ ਸਿੰਘ, ਹੇਨਰਿਕ ਕਲਾਸੇਨ (ਵਿਕਟਕੀਪਰ), ਨਿਤੀਸ਼ ਰੈਡੀ, ਅਬਦੁਲ ਸਮਦ, ਸ਼ਾਹਬਾਜ਼ ਅਹਿਮਦ, ਮਾਰਕੋ ਜੌਹਨਸਨ, ਪੈਟ ਕਮਿੰਸ (ਕਪਤਾਨ), ਭੁਵਨੇਸ਼ਵਰ ਕੁਮਾਰ, ਟੀ ਨਟਰਾਜਨ।