ਦੁਨੀਆ ਦਾ ਸਭ ਤੋਂ ਵੱਡਾ ਵਾਟਰ ਟੈਂਕ, ਫੁੱਟਬਾਲ ਮੈਦਾਨ ਤੋਂ ਵੀ ਵੱਡਾ ਹੈ ਆਕਾਰ

Sunday, May 05, 2024 - 01:52 PM (IST)

ਦੁਨੀਆ ਦਾ ਸਭ ਤੋਂ ਵੱਡਾ ਵਾਟਰ ਟੈਂਕ, ਫੁੱਟਬਾਲ ਮੈਦਾਨ ਤੋਂ ਵੀ ਵੱਡਾ ਹੈ ਆਕਾਰ

ਕੋਲਕਾਤਾ- ਅੱਧੇ ਕੋਲਕਾਤਾ ਦੀ ਪਿਆਸ ਬੁਝਾਉਣ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਵਾਟਰ ਟੈਂਕ ਫਿਰ ਤਿਆਰ ਹੋ ਗਿਆ ਹੈ। ਇਸ ਨੂੰ ਮੁਰੰਮਤ ਕਰ ਕੇ ਮੁੜ ਬਣਾਇਆ ਗਿਆ ਹੈ। ਇਸ ਨੂੰ ਟਾਲਾ ਟੈਂਕ ਆਖਿਆ ਜਾਂਦਾ ਹੈ, ਜੋ ਕਿ 1911 ਵਿਚ ਬਣਿਆ ਸੀ। ਇਸ ਵਾਟਰ ਟੈਂਕ 100 ਮੀਟਰ ਲੰਬਾ, 100 ਮੀਟਰ ਚੌੜਾ ਅਤੇ 18 ਫੁੱਟ ਡੂੰਘਾ ਹੈ। ਇਹ ਟੈਂਕ ਫੁੱਟਬਾਲ ਗਰਾਊਂਡ ਤੋਂ ਵੀ ਵੱਡਾ ਹੈ। ਇਸ ਨੂੰ 33 ਮੀਟਰ ਉੱਪਰ 3600 ਟਨ ਸਟੀਲ ਅਤੇ ਬੇਸ਼ਕੀਮਤੀ ਬਰਮਾ ਲੱਕੜਾ ਨਾਲ ਬਣਾਇਆ ਗਿਆ ਹੈ। 

ਬਰਮਾ ਲੱਕੜ ਨਾਲ ਬਣੇ ਟੈਂਕ ਨੂੰ ਭੂਚਾਲ, ਦੂਜੇ ਵਿਸ਼ਵ ਯੁੱਧ ਅਤੇ ਅੰਫਾਨ ਚੱਕਰਵਾਤੀ ਤੂਫਾਨ ਵਿਚ ਵੀ ਨੁਕਸਾਨ ਨਹੀਂ ਪਹੁੰਚਿਆ ਸੀ ਪਰ ਹੁਣ ਇਸ ਦਾ ਲੱਕੜ ਦਾ ਬੇਸ ਖ਼ਰਾਬ ਹੋ ਰਿਹਾ ਸੀ, ਇਸ ਲਈ 2017 ਵਿਚ ਇਸ ਦੀ ਮੁਰੰਮਤ ਸ਼ੁਰੂ ਕੀਤੀ ਗਈ। ਜਿਸ ਲਈ 100 ਕਰੋੜ ਰੁਪਏ ਖਰਚ ਕੀਤੇ ਗਏ।

ਟੈਂਕ ਨੂੰ ਸੈਲਫ ਲੋਡ ਤਕਨੀਕ 'ਤੇ ਬਿਠਾਇਆ ਗਿਆ ਹੈ। ਇਸ ਵਿਚ ਲੱਕੜ ਦੇ ਬੇਸ 'ਤੇ ਟੈਂਕ ਰੱਖਿਆ ਹੈ। ਇਸ ਵਿਚ ਕੋਈ ਵੈਲਡਿੰਗ ਨਹੀਂ ਹੋਈ ਅਤੇ ਨਾ ਹੀ ਕੋਈ ਨਟ-ਬੋਲਟ ਲੱਗਾ ਹੈ। ਇਸ ਟੈਂਕ ਦੀ ਸਮਰੱਥਾ ਅੱਧੇ ਕੋਲਕਾਤਾ ਨੂੰ ਪਾਣੀ ਪਿਲਾਉਣ ਦੀ ਹੈ। ਲੱਕੜ ਦਾ ਬੇਸ ਖ਼ਰਾਬ ਹੋਣ ਦੀ ਵਜ੍ਹਾ ਇਸ ਨੂੰ ਫਿਰ ਤੋਂ ਤਿਆਰ ਕੀਤਾ ਗਿਆ ਹੈ, ਜੋ ਕਿ ਆਉਣ ਵਾਲੇ 100 ਸਾਲ ਤੱਕ ਅਜਿਹਾ ਹੀ ਰਹੇਗਾ।


author

Tanu

Content Editor

Related News