ਮੈਮਾਤਾਲੀ ਦਾ ਵਿਜੇਂਦਰ ਨੂੰ ਮੋੜਵਾਂ ਜਵਾਬ ਮੈਂ ਦੱਸਾਂਗਾ ਕਿ ਚਾਈਨੀਜ਼ ਮਾਲ ਕਿ ਹੁੰਦੈ

08/01/2017 7:11:22 PM

ਨਵੀਂ ਦਿੱਲੀ—ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਦੀ ਚਾਈਨੀਜ਼ ਮਾਲ ਵਾਲੀ ਟਿੱਪਣੀ ਨੇ ਉਨ੍ਹਾਂ ਦੇ ਅਗਲੇ ਵਿਰੋਧੀ ਜੁਲਫਿਕਾਰ ਮੈਮਾਤਾਲੀ ਨੂੰ ਉਕਸਾ ਦਿੱਤਾ ਹੈ। ਇਸ ਟਿੱਪਣੀ ਦੇ ਜਵਾਬ 'ਚ ਮੈਮਾਤਾਲੀ ਨੇ ਬੈਟਲਗਰਾਉਂਡ ਏਸ਼ੀਆ ਦੇ ਨਾਮ ਤੋਂ ਹੋਣ ਵਾਲੇ ਜਬਰਦਸਤ ਮੁਕਾਬਲੇ ਤੋਂ ਪਹਿਲਾਂ ਭਾਰਤੀ ਮੁੱਕੇਬਾਜ਼ 'ਤੇ ਪਲਟਵਾਰ ਕੀਤਾ ਹੈ। ਵਿਜੇਂਦਰ ਦੀ ਇਸ ਟਿੱਪਣੀ 'ਤੇ ਕਿ ਚਾਈਨੀਜ਼ ਮਾਲ ਜ਼ਿਆਦਾ ਸਮੇਂ ਨਹੀਂ ਟਿੱਕਦਾ ਡਬਲਿਊ.ਬੀ.ਯੂ. ਓਰੀਐਂਟਲ ਸੁਪਰ ਮਿਡਲਵੇਟ ਚੈਂਪੀਅਨ ਮੈਮਾਤਾਲੀ ਨੇ ਕਿਹਾ ਕਿ ਮੈਂ ਵਿਜੇਂਦਰ ਨੂੰ ਦਿਖਾਉਂਗਾ ਕੀ ਚੀਨੀ ਲੋਕ ਕਿ ਕਰਨ 'ਚ ਸਮਰਥ ਹਨ, ਅਸੀਂ ਭਾਰਤ ਨੂੰ ਵਾਰ-ਵਾਰ ਦਿਖਾਇਆ ਕਿ ਚੀਨ ਕਿ ਕਰ ਸਕਦਾ ਹੈ, ਸਮਾਂ ਆ ਗਿਆ ਹੈ ਕਿ ਵਿਜੇਂਦਰ ਵੀ ਸਬਕ ਸਿੱਖੇ।
ਸ਼ਨੀਵਾਰ 5 ਅਗਸਤ ਨੂੰ ਮੁਬੰਈ 'ਚ ਹੋਣ ਵਾਲੇ ਮੁਕਾਬਲੇ ਤੋਂ ਪਹਿਲਾਂ ਮੈਮਾਤਾਲੀ ਨੇ ਕਿਹਾ ਕਿ ਮੈਂ ਤੇਰੇ ਘਰ ਆ ਰਿਹਾ ਹਾਂ, ਵਿਜੇਂਦਰ, 5 ਅਗਸਤ ਨੂੰ ਤੇਰੀ ਬੈਲਟ ਆਪਣੇ ਨਾਲ ਲੈ ਜਾਵਾਂਗਾ। ਮੈਂ ਸ਼ੁਰੂਆਤੀ ਰਾਊਂਡ 'ਚ ਹੀ ਤੈਨੂੰ ਨਾਕ ਆਊਟ ਕਰ ਦੇਵਾਂਗਾ। ਦੋਵਾਂ ਵਿਚਾਲੇ ਹੋਣ ਵਾਲੇ ਇਸ ਮੁਕਾਬਲੇ ਦੇ ਜੇਤੂ ਦੇ ਨਾਮ 'ਤੇ 2 ਖਿਤਾਬ ਹੋ ਜਾਣਗੇ। ਚੀਨ ਦੇ ਨੰਬਰ ਇਕ ਮੁੱਕੇਬਾਜ਼ ਨੇ ਕਿਹਾ ਕਿ ਉਨ੍ਹਾਂ ਦੀਆਂ ਨਜ਼ਰਾਂ ਆਪਣੇ ਪੇਸ਼ੇਵਰ ਕਰੀਅਰ ਦੀ ਦੂਜੀ ਬੈਲਟ 'ਤੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਮੁਕਾਬਲੇ ਲਈ ਪੂਰੀ ਤਰ੍ਹਾਂ ਤਿਆਰ ਹਾਂ, ਇਹ ਮੇਰੇ ਕਰੀਅਰ ਦਾ ਵੱਡਾ ਮੁਕਾਬਲਾ ਹੈ ਕਿਉਂਕਿ ਮੇਰੀ ਨਜ਼ਰਾਂ ਆਪਣੇ ਕਰੀਅਰ ਦੀ ਦੂਜੀ ਪੇਸ਼ੇਵਰ ਬੈਲਟ 'ਤੇ ਹੈ।
ਮੈਮਾਤਾਲੀ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਮੇਰੇ ਸਾਹਮਣੇ ਉਨ੍ਹਾਂ ਕੋਲ ਕੋਈ ਮੌਕਾ ਹੈ, ਇਹ ਸੋਚਦਾ ਹੈ ਕਿ ਮੈਂ ਬੱਚਾ ਆ। ਮੈਂ ਉਸ ਨੂੰ ਦਿਖਾਉਂਗਾ ਕਿ ਇਹ ਬੱਚਾ ਕਿਸ ਚੀਜ਼ ਦਾ ਬਣਾਇਆ ਹੈ। ਵਿਜੇਂਦਰ ਨੇ ਕੱਲ ਮੈਮਾਤਾਲੀ ਖਿਲਾਫ ਆਸਾਨ ਜਿੱਤ ਦਰਜ ਕਰਨ ਦੀ ਉਮੀਦ ਜਤਾਈ ਸੀ। 5 ਅਗਸਤ ਨੇ ਤੁਸੀਂ ਸਾਰੇ ਇਕ ਹੋਰ ਨਾਕ ਆਊਟ ਦੀ ਦੁਆ ਕਰੀਓ। ਉਂਝ ਵੀ ਚਾਈਨੀਜ਼ ਮਾਲ ਜ਼ਿਆਦਾ ਨਹੀਂ ਟਿਕਦਾ।


Related News