ਘਰ ''ਤੇ ਗੋਲੀਆਂ ਚੱਲਣ ਮਗਰੋਂ ਸਲਮਾਨ ਖ਼ਾਨ ਦਾ ਵੱਡਾ ਫ਼ੈਸਲਾ, ਕਿਹਾ- ਹਮਲਾਵਰ ਇਹੀ ਚਾਹੁੰਦੇ ਨੇ ਕਿ ਮੈਂ...''

04/15/2024 4:30:44 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਬੀਤੇ ਤੜਕੇ ਦੋ ਅਣਪਛਾਤੇ ਲੋਕਾਂ ਨੇ ਗੋਲੀਬਾਰੀ ਕੀਤੀ। ਇਸ ਘਟਨਾ ਨੇ ਫ਼ਿਲਮ ਇੰਡਸਟਰੀ ਸਮੇਤ ਸਲਮਾਨ ਦੇ ਸਾਰੇ ਪ੍ਰਸ਼ੰਸਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਾਲਾਂਕਿ, ਗੋਲੀਬਾਰੀ ਦੀ ਘਟਨਾ ਤੋਂ ਬਾਅਦ ਵੀ ਸਲਮਾਨ ਨੇ ਆਪਣਾ ਕੰਮ ਜਾਰੀ ਰੱਖਣ ਅਤੇ ਆਪਣੀ ਵਰਕ ਕਮਿਟਮੈਂਟ ਪੂਰੀ ਕਰਨ ਦਾ ਫੈਸਲਾ ਕੀਤਾ ਹੈ ਅਤੇ ਅਜਿਹੀਆਂ ਘਟਨਾਵਾਂ ਨੂੰ ਜ਼ਿਆਦਾ ਮਹੱਤਵ ਨਹੀਂ ਦੇਣਾ ਚਾਹੁੰਦੇ ਹਨ।

ਇਹ ਖ਼ਬਰ ਵੀ ਪੜ੍ਹੋ -  ਫ਼ਿਲਮ ਇੰਡਸਟਰੀ ਨੂੰ ਵੱਡਾ ਝਟਕਾ, ਇਸ ਮਸ਼ਹੂਰ ਹਸਤੀ ਨੇ ਘਰ 'ਚ ਕੀਤੀ ਖੁਦਕੁਸ਼ੀ

ਖ਼ਬਰਾਂ ਮੁਤਾਬਕ, ''ਸਲਮਾਨ ਖ਼ਾਨ ਪਹਿਲਾਂ ਦੀ ਯੋਜਨਾ ਮੁਤਾਬਕ ਆਪਣਾ ਕੰਮ ਕਰਨ 'ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਉਹ ਇਸ ਗੋਲੀਬਾਰੀ ਦੀ ਘਟਨਾ ਪਿੱਛੇ ਲੋਕਾਂ 'ਤੇ ਧਿਆਨ ਕੇਂਦਰਿਤ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹ ਸੋਚਦੇ ਹਨ ਕਿ ਹਮਲਾਵਰਾਂ ਦਾ ਇਹੀ ਮਕਸਦ ਹੈ ਕਿ ਕਿਸੇ ਤਰ੍ਹਾਂ ਉਹ ਲੋਕਾਂ ਦੇ ਦਿਲਾਂ 'ਚ ਆਪਣੀ ਦਹਿਸ਼ਤ ਪੈਦਾ ਕਰਨ। ਇਸ ਦੀ ਬਜਾਏ, ਸਲਮਾਨ ਨੇ ਇੰਡਸਟਰੀ ਦੇ ਦੋਸਤਾਂ ਅਤੇ ਅਦਾਕਾਰਾਂ ਨੂੰ ਚਿੰਤਾ ਨਾ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਗਲੈਕਸੀ ਅਪਾਰਟਮੈਂਟ ਨਾ ਜਾਣ ਲਈ ਵੀ ਕਿਹਾ ਕਿਉਂਕਿ ਇਹ ਸਮਾਜ ਦੇ ਹੋਰ ਲੋਕਾਂ ਲਈ ਵੀ ਅਸੁਵਿਧਾਜਨਕ ਬਣ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ -  ...ਤਾਂ ਇਨ੍ਹਾਂ ਕਾਰਨਾਂ ਕਰਕੇ ਚਲਾਈਆਂ ਗਈਆਂ ਸਲਮਾਨ ਖ਼ਾਨ ਦੇ ਘਰ ਬਾਹਰ ਗੋਲੀਆਂ! ਜਾਣ ਲੱਗੇਗਾ ਝਟਕਾ

ਰਿਪੋਰਟ ਮੁਤਾਬਕ, ਸੂਤਰ ਨੇ ਇਨ੍ਹਾਂ ਖ਼ਬਰਾਂ ਦਾ ਵੀ ਖੰਡਨ ਕੀਤਾ ਕਿ ਸਲਮਾਨ ਬਾਂਦਰਾ ਸਥਿਤ ਗਲੈਕਸੀ ਅਪਾਰਟਮੈਂਟ ਤੋਂ ਘਰ ਸ਼ਿਫਟ ਕਰਨਾ ਚਾਹੁੰਦੇ ਹਨ। ਸੂਤਰ ਮੁਤਾਬਕ ਗੋਲੀਬਾਰੀ ਦੀ ਘਟਨਾ ਦੇ ਬਾਵਜੂਦ ਸਲਮਾਨ ਖ਼ਾਨ ਦਾ ਘਰ ਸ਼ਿਫਟ ਕਰਨ ਦੀ ਕੋਈ ਯੋਜਨਾ ਨਹੀਂ ਹੈ। ਇਸ ਸਭ ਦੇ ਵਿਚਕਾਰ ਸਲਮਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਮੁੰਬਈ ਪੁਲਸ ਨੇ ਸਲਮਾਨ ਦੀ ਸੁਰੱਖਿਆ ਲਈ ਪੁਲਸ ਦੀ ਗਿਣਤੀ ਵਧਾ ਦਿੱਤੀ ਹੈ। ਸਲਮਾਨ ਕੋਲ ਫਿਲਹਾਲ Y+ ਸ਼੍ਰੇਣੀ ਦੀ ਸੁਰੱਖਿਆ ਹੈ। ਇਸ ਸ਼੍ਰੇਣੀ 'ਚ ਉਨ੍ਹਾਂ ਦੀ ਸੁਰੱਖਿਆ ਲਈ ਪੁਲਸ ਫੋਰਸ ਵਧਾ ਦਿੱਤੀ ਗਈ ਸੀ। ਇਸ ਤੋਂ ਇਲਾਵਾ ਸਥਾਨਕ ਪੁਲਿਸ ਦੀ ਨਿਗਰਾਨੀ ਵੀ ਵਧਾ ਦਿੱਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਸਲਮਾਨ ਦੇ ਘਰ ਫਾਇਰਿੰਗ ਦੇ ਮਾਮਲੇ 'ਚ ਪੁਲਸ ਦੀ ਵੱਡੀ ਸਫ਼ਲਤਾ, ਨਾਲ ਹੀ ਸਾਹਮਣੇ ਇਕ ਹੋਰ ਗੈਂਗਸਟਰ ਦਾ ਨਾਂ

ਦੱਸਣਯੋਗ ਹੈ ਕਿ ਸਲਮਾਨ ਦੇ ਘਰ ਦੇ ਬਾਹਰ ਗੋਲੀਬਾਰੀ ਕਰਨ ਦੇ ਮਾਮਲੇ 'ਚ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਗੋਲੀਬਾਰੀ 'ਚ 7.62 ਕੈਲੀਬਰ ਹਥਿਆਰ ਦੀ ਵਰਤੋਂ ਕੀਤੀ ਗਈ। ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਬਾਈਕ ਸਵਾਰ ਵੈਸਟਰਨ ਐਕਸਪ੍ਰੈਸ ਹਾਈਵੇਅ ਵੱਲ ਗਏ ਸਨ, ਸੰਭਾਵਨਾ ਹੈ ਕਿ ਉਹ ਮੁੰਬਈ ਤੋਂ ਬਾਹਰ ਗਏ ਹੋਣਗੇ। ਮੁੰਬਈ ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਇਸੇ ਵਿਚਕਾਰ ਦਿੱਲੀ ਪੁਲਸ ਨੂੰ ਨਵੀਂ ਜਾਣਕਾਰੀ ਮਿਲੀ ਹੈ। ਅਸਲ 'ਚ ਗੋਲੀਬਾਰੀ ਕਰਨ ਵਾਲਿਆਂ 'ਚੋਂ ਇਕ ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਫਿਲਹਾਲ ਪੰਜ ਰਾਜਾਂ ਮਹਾਰਾਸ਼ਟਰ, ਦਿੱਲੀ, ਰਾਜਸਥਾਨ, ਹਰਿਆਣਾ ਅਤੇ ਪੰਜਾਬ ਦੀ ਪੁਲਸ ਸ਼ੂਟਰਾਂ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


 


sunita

Content Editor

Related News