IPL 2024 : ਜਦੋਂ ਰਵੀ ਬਿਸ਼ਨੋਈ ਨੇ ਆਪਣੀ ਹੀ ਗੇਂਦ 'ਤੇ ਫੜਿਆ ਅਜਿਹਾ ਕੈਚ ਕਿ ਕਿਸੇ ਨੂੰ ਨਾ ਹੋਇਆ ਅੱਖਾਂ 'ਤੇ ਯਕੀਨ
Monday, Apr 08, 2024 - 01:15 AM (IST)
ਸਪੋਰਟਸ ਡੈਸਕ- ਲਖਨਊ ਦੇ ਇਕਾਨਾ ਸਪੋਰਟਸ ਸਟੇਡੀਅਮ 'ਚ ਖੇਡੇ ਗਏ ਲਖਨਊ ਸੁਪਰਜਾਇੰਟਸ ਅਤੇ ਗੁਜਰਾਤ ਟਾਈਟਨਸ ਦੇ ਮੁਕਾਬਲੇ 'ਚ ਲਖਨਊ ਨੇ ਗੁਜਰਾਤ ਨੂੰ 33 ਦੌੜਾਂ ਨਾਲ ਹਰਾ ਕੇ ਸੀਜ਼ਨ ਦੀ ਤੀਜੀ ਜਿੱਤ ਦਰਜ ਕਰ ਲਈ ਹੈ।
ਇਸ ਦੌਰਾਨ ਲਖਨਊ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਤੇ ਉਨ੍ਹਾਂ ਨੇ ਸ਼ੁੱਭਮਨ ਗਿੱਲ, ਕੇਨ ਵਿਲੀਅਮਸਨ, ਸਾਈ ਸੁਦਰਸ਼ਨ ਤੇ ਵਿਜੈ ਸ਼ੰਕਰ ਵਰਗੇ ਸਟਾਰ ਖਿਡਾਰੀਆਂ ਨਾਲ ਸਜੀ ਬੱਲੇਬਾਜ਼ੀ ਨੂੰ ਢਹਿ-ਢੇਰੀ ਕਰ ਦਿੱਤਾ ਤੇ ਗੁਜਰਾਤ ਨੂੰ ਆਲ-ਆਊਟ ਕਰ ਦਿੱਤਾ।
ਪਰ ਗੁਜਰਾਤ ਦੀ ਪਾਰੀ ਦੇ 8ਵੇਂ ਓਵਰ 'ਚ ਕੁਝ ਅਜਿਹਾ ਹੋਇਆ, ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਤੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਇਹ ਓਵਰ ਸੀ ਲਖਨਊ ਦੇ ਸਪਿਨਰ ਰਵੀ ਬਿਸ਼ਨੋਈ ਦਾ ਤੇ ਬੱਲੇਬਾਜ਼ ਸੀ ਨਿਊਜ਼ੀਲੈਂਡ ਦਾ ਸਟਾਰ ਕੇਨ ਵਿਲੀਅਮਸਨ।
ਇਸ ਸਮੇਂ ਗੁਜਰਾਤ ਦਾ ਸਕੋਰ 2 ਵਿਕਟਾਂ ਦੇ ਨੁਕਸਾਨ 'ਤੇ 58 ਦੌੜਾਂ ਸੀ। ਓਵਰ ਦੀ ਪਹਿਲੀ ਗੇਂਦ 'ਤੇ ਕੋਈ ਰਨ ਨਹੀਂ ਆਇਆ। ਓਵਰ ਦੀ ਦੂਜੀ ਗੇਂਦ 'ਤੇ ਵਿਲੀਅਮਸਨ ਨੇ ਅਜਿਹਾ ਸ਼ਾਟ ਖੇਡਿਆ ਕਿ ਗੇਂਦ ਵਾਪਸ ਗੇਂਦਬਾਜ਼ ਵੱਲ ਆ ਗਈ।
ਇਸ ਦੌਰਾਨ ਗੇਂਦਬਾਜ਼ ਰਵੀ ਬਿਸ਼ਨੋਈ ਨੇ ਆਪਣੀ ਹੀ ਗੇਂਦਬਾਜ਼ੀ ਦੌਰਾਨ ਅਜਿਹਾ ਕੈਚ ਫੜਿਆ ਕਿ ਹਰ ਕਿਸੇ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਉਸ ਨੇ ਜ਼ਮੀਨ ਤੋਂ ਕਰੀਬ 2 ਮੀਟਰ ਉੱਚੀ ਗੇਂਦ ਨੂੰ ਇਕ ਹੱਥ ਨਾਲ ਇੰਨੀ ਫੁਰਤੀਲੀ ਨਾਲ ਕੈਚ ਕੀਤਾ ਕਿ ਦੇਖਣ ਵਾਲੇ ਸਭ ਹੈਰਾਨ ਰਹਿ ਗਏ।
ਇਸ ਕੈਚ ਕਾਰਨ ਹੁਣ ਰਵੀ ਬਿਸ਼ਨੋਈ ਨੂੰ 'ਸੁਪਰਮੈਨ' ਕਿਹਾ ਜਾਣ ਲੱਗ ਪਿਆ ਹੈ। ਮਾਹਿਰਾਂ ਮੁਤਾਬਕ ਇਸ ਕੈਚ ਨੂੰ 'ਕੈਚ ਆਫ਼ ਦਿ ਸੀਜ਼ਨ' ਵੀ ਐਲਾਨਿਆ ਜਾ ਸਕਦਾ ਹੈ।
𝗦𝗧𝗨𝗡𝗡𝗘𝗥 😲
Flying Bishoni ✈️
Ravi Bishnoi pulls off a stunning one-handed screamer to dismiss Kane Williamson 👏👏
Watch the match LIVE on @starsportsindia and @JioCinema 💻📱#TATAIPL | #LSGvGT pic.twitter.com/Le5qvauKbf
— IndianPremierLeague (@IPL) April 7, 2024
ਇਸ ਤੋਂ ਪਹਿਲਾਂ ਦਿੱਲੀ ਕੈਪੀਟਲਸ ਖ਼ਿਲਾਫ਼ ਮੁਕਾਬਲੇ 'ਚ ਚੇਨਈ ਸੁਪਰਕਿੰਗਜ਼ ਦੇ ਮਹੀਸ਼ ਪਥਿਰਾਣਾ ਤੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੇ ਵੀ ਸ਼ਾਨਦਾਰ ਕੈਚ ਫੜੇ ਸਨ, ਜੋ ਕਿ ਬਾਅਦ 'ਚ ਕਾਫ਼ੀ ਚਰਚਾ ਦਾ ਵਿਸ਼ਾ ਬਣੇ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e