ਗੁਰਦਾਸਪੁਰ ਦੇ ਲੋਕਾਂ ਨੂੰ ਮਿਲਣ ਪਹੁੰਚੇ ਮੁੱਖ ਮੰਤਰੀ ਮਾਨ, ਕਿਹਾ- ''ਪਾਰਲੀਮੈਂਟ ਦੇ ਸਾਰੇ ਪਾਸਵਰਡ ਕਲਸੀ ਨੂੰ ਦੱਸਾਂਗਾ''

Thursday, Apr 25, 2024 - 06:39 PM (IST)

ਗੁਰਦਾਸਪੁਰ- ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ 'ਚ ਰੋਡ ਸ਼ੋਅ ਕੱਢਿਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਜ਼ਰ ਹੋਏ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਚੋਣਾਂ ਜਿੱਤ ਅਤੇ ਹਾਰ ਦੀਆਂ ਨਹੀਂ ਹਨ ਇਹ ਸਿਰਫ਼ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਸੰਵਿਧਾਨ ਨੂੰ ਬਚਾਉਣ ਅਤੇ ਲੋਕਤੰਤਕ ਨੂੰ ਬਚਾਉਣ ਲਈ ਹਨ ਜੇਕਰ ਅਸੀਂ ਇਨ੍ਹਾਂ ਵੋਟਾਂ ਤੋਂ ਖੁੰਝ ਗਏ ਤਾਂ ਫਿਰ ਦੇਸ਼ 'ਚ ਦੁਬਾਰਾ ਵੋਟਾਂ ਨਹੀਂ ਹੋਣਗੀਆਂ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਬਲਾਸਟ ਨਾਲ ਕੰਬ ਗਿਆ ਪੂਰਾ ਸ਼ਹਿਰ, ਜਾਂਚ 'ਚ ਜੁਟੀ ਪੁਲਸ (ਵੀਡੀਓ)

ਮੁੱਖ ਮੰਤਰੀ ਮਾਨ ਨੇ ਕਿਹਾ ਜੇਕਰ ਤੁਸੀਂ ਵੋਟਰ ਕਾਰਡ ਦੀ ਵਰਤੋਂ ਸ਼ਰਾਬ, ਭੁੱਗੀ ਜਾਂ ਪੈਸੇ ਲੈ ਕੇ ਕਿਸੇ ਹੋਰ ਨੂੰ ਵੋਟ ਪਾਓਗੇ ਤਾਂ ਇਹ ਸਮਝੋ ਤੁਸੀਂ ਵੋਟ ਦਾ ਸੌਦਾ ਨਹੀਂ ਸ਼ਹੀਦ ਭਗਤ ਸਿੰਘ ਜੀ ਦੇ ਖੂਨ ਦਾ ਸੌਦਾ ਕਰ ਰਹੇ ਹੋ। ਉਨ੍ਹਾਂ ਕਿਹਾ ਇਸ ਵਾਰ ਕਿਸੇ ਆਪਣੇ ਨੂੰ ਚੁਣੋ ਅਤੇ ਪਾਰਲੀਮੈਂਟ ਦੀਆਂ ਪੌੜੀਆਂ 'ਤੇ ਚੜਾਓ ਜੇਕਰ 10 ਸਾਲ ਦੇ ਘਾਟੇ ਪੂਰੇ ਨਾ ਹੋਏ ਤਾਂ ਇਸ ਦੇ ਜ਼ਿੰਮੇਵਾਰ ਹੋਵਾਂਗੇ। ਉਨ੍ਹਾਂ ਕਿਹਾ 'ਆਪ' ਦੇ ਉਮੀਦਵਾਰ ਸ਼ੈਰੀ ਕਲਸੀ ਨੂੰ ਕੰਮ ਕਰਨ ਦਾ ਤਜ਼ਰਬਾ ਹੈ ਇਹ ਤੁਹਾਡੇ ਕੰਮ ਆਵੇਗਾ ਅਤੇ ਨਾਲ ਮੈਨੂੰ ਵੀ ਪਾਰਲੀਮੈਂਟ 'ਚ ਆਪਣੇ ਹੱਕ ਮੰਗਣੇ ਆਉਂਦੇ ਹਨ ਜਿਸ ਦੇ ਸਾਰੇ ਪਾਸਵਰਡ ਕਲਸੀ ਨੂੰ ਦੱਸਾਂਗਾ। ਉਨ੍ਹਾਂ ਕਿਹਾ ਸ਼ੈਰੀ ਕਲਸੀ ਨੂੰ ਆਪਣਾ ਐੱਮ. ਪੀ. ਬਣਾਓ ਇੱਥੇ ਵਿਕਾਸ ਕਰਾਂਗੇ।

ਇਹ ਵੀ ਪੜ੍ਹੋ- ਅਦਾਲਤ 'ਚ ਚੱਲ ਰਿਹਾ ਸੀ ਤਲਾਕ ਦਾ ਕੇਸ, ਪਤੀ ਨੇ ਸ਼ਰੇਆਮ ਪਤਨੀ ਨੂੰ ਰਸਤੇ 'ਚ ਘੇਰ ਕਰ 'ਤਾ ਸ਼ਰਮਨਾਕ ਕਾਰਾ

ਇਸ ਦੌਰਾਨ ਉਨ੍ਹਾਂ ਸੰਨੀ ਦਿਓਲ ਦੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਪਹਿਲਾਂ ਤੋਂ ਤੁਸੀਂ ਸੰਨੀ ਦਿਓਲ ਨੂੰ ਵੋਟਾਂ ਪਾ ਦਿੱਤੀਆਂ ਪਰ ਉਸ ਨੇ ਇਕ ਵਾਰ ਵੀ ਗੁਰਦਾਸਪੁਰ ਮੂੰਹ ਨਹੀਂ ਦਿਖਾਇਆ। ਇਸ ਦੇ ਨਾਲ ਉਨ੍ਹਾਂ  ਕਿਹਾ ਜੋ ਟੋਲ ਪਲਾਜ਼ੇ ਪ੍ਰਤਾਪ ਬਾਜਵਾ ਨੇ ਬਣਾਏ ਸੀ ਸਾਰੇ ਬੰਦ ਕਰ ਦਿੱਤੇ ਹਨ, ਉਹ ਤਾਂ ਤੁਹਾਡੇ ਘਰ ਜਾਣ ਦਾ ਹੀ ਟੈਕਸ ਲਈ ਜਾਂਦਾ ਸੀ। 

ਇਹ ਵੀ ਪੜ੍ਹੋ- ਸੇਫ਼ ਸਕੂਲ ਵਾਹਨ ਪਾਲਿਸੀ ਦੇ ਮੱਦੇਨਜ਼ਰ DC ਸਾਰੰਗਲ ਨੇ ਸਖ਼ਤ ਹੁਕਮ ਕੀਤੇ ਜਾਰੀ, ਦੱਸੀਆਂ ਇਹ ਜ਼ਰੂਰੀ ਗੱਲਾਂ

ਮੁੱਖ ਮੰਤਰੀ ਮਾਨ ਨੇ ਕਿਹਾ ਤੁਸੀਂ ਲੋਕ ਮੈਨੂੰ 13 ਬਾਹਾਂ ਅਤੇ 13 ਜ਼ੁਬਾਨਾ ਦੇ ਦਿਓ ਜੋ ਦੇਸ਼ ਦੀ ਪਾਰਲੀਮੈਂਟ 'ਚ ਕੰਮ ਕਰਨ। ਉਨ੍ਹਾਂ ਅੱਗੇ ਕਿਹਾ ਅੱਗ ਲਗਣ ਦੀਆਂ ਜਿੰਨੀਆਂ ਵੀ ਘਟਨਾਵਾਂ ਵਾਪਰੀਆਂ ਹਨ ਅਸੀਂ ਸਭ ਦੇ ਘਾਟੇ ਪੂਰੇ ਕਰਾਂਗੇ। ਸਰਕਾਰਾਂ ਘਾਟੇ ਪੂਰੇ ਕਰਨ ਲਈ ਹੀ ਹੁੰਦੀਆਂ ਹਨ।ਮੁੱਖ ਮੰਤਰੀ ਮਾਨ ਨੇ ਕਿਹਾ ਅਸੀਂ ਦੇਸ਼ ਦੇ ਵੱਡੇ ਸ਼ਹਿਰਾਂ ਪੂਣੇ, ਬੈਗਲੂਰ ਵਰਗਿਆਂ ਨੂੰ ਰਾਤ ਬਿਜਲੀ ਵੇਚਦੇ ਹਾਂ ਅਤੇ ਦਿਨ ਵੇਲੇ ਆਪਣੇ ਕਿਸਾਨਾਂ ਨੂੰ ਦਿੰਦੇ ਹਾਂ। ਉਨ੍ਹਾਂ ਕਿਹਾ ਪਿਛਲੇ ਮਹੀਨੇ ਅਸੀਂ 90 ਕਰੋੜ ਰੁਪਏ ਬਿਜਲੀ ਤੋਂ ਕਮਾ ਲਏ ਹਨ।  ਇਸ ਮੌਕੇ ਸੁਖਬੀਰ ਬਾਦਲ ਬਾਰੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਕਿਹਾ ਕਿ ਕੋਈ ਸ਼੍ਰੋਮਣੀ ਅਕਾਲੀ ਦਲ ਦੀਆਂ ਟਿਕਟਾਂ ਨਹੀਂ ਲੈਣ ਨੂੰ ਰਾਜ਼ੀ ਨਹੀਂ ਹੈ ਤੇ ਇਹ ਪਾਸੇ ਤੁਸੀਂ ਹੋ ਜੋ ਮੇਰੀ ਗੱਡੀ ਫੁੱਲਾਂ ਨਾਲ ਭਰ ਦਿੰਦੇ ਹੋ। 

ਇਹ ਵੀ ਪੜ੍ਹੋ- ਦਾਦਾ-ਦਾਦੀ ਨਾਲ ਜਾ ਰਹੇ ਚਾਰ ਸਾਲਾ ਬੱਚੇ ਦੀ ਦਰਦਨਾਕ ਮੌਤ, ਬੁਲੇਟ ਹੇਠ ਆਉਣ ਕਾਰਣ ਵਾਪਰਿਆ ਭਾਣਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News