ਅਸ਼ਵਿਨ ਦੱਤਾ ਅਤੇ ਆਮਿਰ ਸਈਦ ਦੀ ਦੋਹਰੀ ਜਿੱਤ

Monday, Dec 14, 2020 - 02:19 AM (IST)

ਕੋਇੰਬਟੂਰ – ਡਾਰਕ ਡਾਨ ਰੇਸਿੰਗ ਟੀਮ ਦੇ ਡਰਾਈਵਰ ਅਸ਼ਵਿਨ ਦੱਤਾ ਤੇ ਕੋਟਯਮ ਦੇ ਆਮਿਰ ਸਈਅਦ ਨੇ ਕਾਰੀ ਮੋਟਰ ਸਪੀਡਵੇ ਵਿਚ ਐਤਵਾਰ ਨੂੰ ਦੋਹਰੀ ਜਿੱਤ ਦੇ ਨਾਲ ਜੇ. ਕੇ. ਟਾਇਰ-ਐੱਫ. ਐੱਮ. ਐੱਸ. ਸੀ. ਆਈ. ਰਾਸ਼ਟਰੀ ਰੇਸਿੰਗ ਚੈਂਪੀਅਨਸ਼ਿਪ ਦੇ 23ਵੇਂ ਸੈਸ਼ਨ ਦੇ ਪਹਿਲੇ ਦੌਰ ਵਿਚ ਆਪਣਾ ਜਲਵਾ ਬਿਖੇਰਿਆ। ਦੱਤਾ ਨੇ ਫਾਰਮੂਲਾ ਐੱਲ. ਜੀ. ਬੀ. 4 ਕੋਰਸ ਦੀ ਰਾਸ਼ਟਰੀ ਚੈਂਪੀਅਨਸ਼ਿਪ ਦੀਆਂ ਦੋਵੇਂ ਰੇਸਾਂ ਵਿਚ ਪਹਿਲਾ ਸਥਾਨ ਹਾਸਲ ਕੀਤਾ। ਚੇਨਈ ਦੇ ਇਸ ਨੌਜਵਾਨ ਡਰਾਈਵਰ ਨੂੰ ਸ਼ਨੀਵਾਰ ਨੂੰ ਅਧਿਕਾਰਤ ਤੌਰ 'ਤੇ ਮੁਲਾਂਕਣ ਤੋਂ ਬਾਅਦ ਆਪਣਾ ਪਹਿਲਾ ਸਥਾਨ ਗੁਆਉਣਾ ਪਿਆ ਸੀ ਪਰ ਐਤਵਾਰ ਨੂੰ ਉਸ ਨੇ ਦੋਵਾਂ ਰੇਸਾਂ ਵਿਚ ਆਪਣਾ ਦਬਦਬਾ ਬਣਾਇਆ ਤੇ ਜਿੱਤ ਦਰਜ ਕੀਤੀ। ਦੱਤਾ ਨੇ ਬਾਅਦ ਵਿਚ ਸ਼ਨੀਵਾਰ ਦੀ ਘਟਨਾ ਦੇ ਬਾਰੇ ਵਿਚ ਕਿਹਾ, ''ਇੰਨੀ ਮਿਹਨਤ ਦੇ ਬਾਵਜੂਦ ਤਿੰਨ ਰੇਸਾਂ ਵਿਚ ਜੇਤੂ ਨਾ ਬਣ ਸਕਣਾ ਨਿਰਾਸ਼ਾਜਨਕ ਹੈ।''
AUS v IND : ਸਟਾਰਕ ਐਡੀਲੇਡ ਟੈਸਟ 'ਚ ਉਤਰਨ ਲਈ ਤਿਆਰ

ਸਈਦ ਨੇ ਜੇ. ਕੇ. ਟਾਇਰ ਨੋਵਾਇਸ ਕੱਪ ਵਿਚ ਦੋਵੇਂ ਰੇਸਾਂ ਜਿੱਤੀਆਂ ਜਦਕਿ ਐਮਸਪੋਰਟ ਦੀ ਮੀਰਾ ਐਡ੍ਰੋ ਨੂੰ ਹਫਤੇ ਦੀ ਚੋਟੀ ਦੀ ਮਹਿਲਾ ਡਰਾਈਵਰ ਐਲਾਨ ਕੀਤਾ ਗਿਆ। ਇਸ ਤਰ੍ਹਾਂ ਮਹਿਲਾ ਨੋਵਾਇਸ ਕੈਟੇਗਰੀ ਵਿਚ ਅਹੁਰਾ ਰੇਸਿੰਗ ਦੀ ਅਨੁਸ਼੍ਰੀਆ ਗੁਲਾਟੀ ਨੂੰ ਚੋਟੀ ਡਰਾਈਵਰ ਦਾ ਐਵਾਰਡ ਮਿਲਿਆ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


Inder Prajapati

Content Editor

Related News