ਲਿਓਨਲ ਮੇਸੀ ਨੇ ਮੇਜਰ ਲੀਗ ਸੌਕਰ ਮੀਡੀਆ ਨਿਯਮਾਂ ਦਾ ਕੀਤਾ ਉਲੰਘਣ
Sunday, Aug 27, 2023 - 02:32 PM (IST)
ਹੈਰੀਸਨ (ਨਿਊਯਾਰਕ)-ਲਿਓਨਲ ਮੇਸੀ ਨੇ ਲੀਗ ਦੇ ਮੀਡੀਆ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਮੇਜਰ ਲੀਗ ਸੌਕਰ (ਐੱਮਐੱਲਐੱਸ) ਦੀ ਸ਼ੁਰੂਆਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਨਹੀਂ ਕੀਤੀ। ਮੇਸੀ ਨੇ ਸ਼ਨੀਵਾਰ ਰਾਤ ਨਿਊਯਾਰਕ ਰੈੱਡ ਬੁਲਸ 'ਤੇ ਇੰਟਰ ਮਿਆਮੀ ਦੀ 2-0 ਦੀ ਜਿੱਤ ਦੇ 89ਵੇਂ ਮਿੰਟ 'ਚ ਗੋਲ ਕੀਤਾ।
ਇਹ ਵੀ ਪੜ੍ਹੋ- ਮੈਚ ਦੇਖਣ ਪਾਕਿ ਜਾਣਗੇ ਰੋਜਰ ਬਿੰਨੀ ਤੇ ਰਾਜ਼ੀਵ ਸ਼ੁਕਲਾ, BCCI ਨੇ PCB ਦਾ ਸੱਦਾ ਕੀਤਾ ਸਵੀਕਾਰ
ਮਿਆਮੀ ਦੀ ਬੁਲਾਰੇ ਮਾਲੀ ਡਰੇਸਕਾ ਨੇ ਮੈਚ ਤੋਂ ਬਾਅਦ ਕਿਹਾ ਕਿ ਮੇਸੀ ਨੂੰ ਪੱਤਰਕਾਰਾਂ ਨੂੰ ਉਪਲੱਬਧ ਨਹੀਂ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਐੱਮਐੱਲਐੱਸ ਦੇ ਸੰਚਾਰ ਦੇ ਕਾਰਜਕਾਰੀ ਉਪ ਪ੍ਰਧਾਨ ਡੈਨ ਕੋਰਟੇਮਾਂਚੇ ਨੇ ਕਿਹਾ ਕਿ ਮੇਸੀ ਨੂੰ ਹੋਰ ਖਿਡਾਰੀਆਂ ਦੀ ਤਰ੍ਹਾਂ ਮੁਕਾਬਲਿਆਂ ਮੈਚਾਂ ਤੋਂ ਬਾਅਦ ਮੀਡੀਆ ਦੇ ਉਪਲਬਧ ਕਰਨਾ ਜ਼ਰੂਰੀ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8