ਲੈਂਗਰ ਨੇ ਸੈਮੀਫਾਈਨਲ ਤੋਂ ਪਹਿਲਾਂ ਬਦਲਵੇਂ ਖਿਡਾਰੀਆਂ ''ਤੇ ਜਤਾਇਆ ਭਰੋਸਾ

07/09/2019 3:25:09 AM

ਬਰਮਿੰਘਮ— ਸੱਟਾਂ ਦੀ ਸਮੱਸਿਆ ਨਾਲ ਜੂਝ ਰਹੇ ਆਸਟਰੇਲੀਆ ਲਈ ਇੰਗਲੈਂਡ ਵਿਰੁੱਧ ਸੈਮੀਫਾਈਨਲ ਵਿਚ ਕੁਝ ਨਵੇਂ ਚੇਹਰੇ ਖੇਡ ਸਕਦੇ ਹਨ ਪਰ ਕੋਚ ਜਸਟਿਨ ਲੈਂਗਰ ਨੂੰ ਭਰੋਸਾ ਹੈ ਕਿ ਇਹ ਬਦਲਵੇਂ ਖਿਡਾਰੀ ਜ਼ਖ਼ਮੀ ਖਿਡਾਰੀਆਂ ਦੀ ਕਮੀ ਮਹਿਸੂਸ ਨਹੀਂ ਹੋਣ ਦੇਣਗੇ।  ਚੋਟੀਕ੍ਰਮ ਦੇ ਬੱਲੇਬਾਜ਼ ਉਸਮਾਨ ਖਵਾਜਾ ਤੇ ਸ਼ਾਨ ਮਾਰਸ਼ ਕ੍ਰਮਵਾਰ ਪੈਰ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਤੇ ਬਾਂਹ ਵਿਚ ਫ੍ਰੈਕਚਰ ਕਾਰਣ ਵਿਸ਼ਵ ਕੱਪ ਵਿਚੋਂ ਬਾਹਰ ਹੋ ਗਏ ਹਨ। ਇਨ੍ਹਾਂ ਦੋਵਾਂ ਦੇ ਬਦਲ ਦੇ ਤੌਰ 'ਤੇ ਮੈਥਿਊ ਵੇਡ ਤੇ ਪੀਟਰ ਹੈਂਡਸਕੌਂਬ ਨੂੰ ਬੁਲਾਇਆ ਗਿਆ ਹੈ। ਆਲਰਾਊਂਡਰ ਮਾਰਕਸ ਸਟੋਨਿਸ ਦੀ ਮਾਸਪੇਸ਼ੀਆ 'ਚ ਵੀ ਖਿਚਾਅ ਹੈ ਜਿਸ ਤੋਂ ਬਾਅਦ ਉਹ ਲੀਗ ਪੜਾਅ ਦੇ 2 ਮੈਚਾਂ 'ਚ ਵੀ ਖੇਡ ਨਹੀਂ ਸਕੇ ਸਨ। ਮਿਸ਼ੇਲ ਮਾਰਸ਼ ਨੂੰ ਸਟੈਂਡ ਬਾਈ ਦੇ ਰੂਮ ਟੀਮ ਨਾਲ ਜੋੜਿਆ ਗਿਆ ਹੈ। ਅਹਿਮ ਖਿਡਾਰੀਆਂ ਦੇ ਸੱਟਾਂ ਲੱਗਣ ਕਾਰਨ ਆਸਟਰੇਲੀਆ ਦੀ ਟੀਮ ਇੰਗਲੈਂਡ ਵਿਰੁੱਧ ਹੋਣ ਵਾਲੇ ਸੈਮੀਫਾਈਨਲ ਤੋਂ ਪਹਿਲਾਂ ਦਬਾਅ 'ਚ ਹੈ। ਦਬਾਅ ਕਿਸੇ 'ਤੇ ਵੀ ਹੋ ਸਕਦਾ ਹੈ, ਮੈਦਾਨ 'ਤੇ ਮੌਜੂਦਾ ਸਾਰੇ 22 ਖਿਡਾਰੀਆਂ ਦੇ ਲਈ ਦਬਾਅ ਹੈ।


Gurdeep Singh

Content Editor

Related News