ILT20 11 ਜੂਨ ਤੋਂ ਸ਼ੁਰੂ ਹੋਵੇਗੀ, ਰਾਇਡੂ ਸਮੇਤ ਕਈ ਚੋਟੀ ਦੇ ਖਿਡਾਰੀਆਂ ਨੇ ਖੇਡਣ ਦੀ ਪੁਸ਼ਟੀ ਕੀਤੀ
Wednesday, May 15, 2024 - 08:31 PM (IST)
ਦੁਬਈ– ਆਸਟ੍ਰੇਲੀਆ ਦੇ ਡੇਵਿਡ ਵਾਰਨਰ, ਵੈਸਟਇੰਡੀਜ਼ ਦੇ ਨਿਕੋਲਸ ਪੂਰਨ ਤੇ ਆਂਦ੍ਰੇ ਰਸੇਲ ਵਰਗੇ ਦੁਨੀਆ ਭਰ ਦੇ ਸਟਾਰ ਖਿਡਾਰੀ 11 ਜਨਵਰੀ ਤੋਂ 9 ਫਰਵਰੀ 2025 ਤਕ ਸੰਯੁਕਤ ਅਰਬ ਅਮੀਰਾਤ ਵਿਚ ਹੋਣ ਵਾਲੇ ਇੰਟਨਰੈਸ਼ਨਲ ਲੀਗ ਟੀ-20 (ਆਈ. ਐੱਲ. ਟੀ-20) ਟੂਰਨਾਮੈਂਟ ਦੇ ਤੀਜੇ ਸੈਸ਼ਨ ਵਿਚ ਹਿੱਸਾ ਲੈਣਗੇ। ਆਯੋਜਕਾਂ ਨੇ ਬੁੱਧਵਾਰ ਨੂੰ ਇਸਦੀ ਪੁਸ਼ਟੀ ਕੀਤੀ। ਭਾਰਤ ਦਾ ਅੰਬਾਤੀ ਰਾਇਡੂ ਵੀ ਇਸ ਟੂਰਨਾਮੈਂਟ ਵਿਚ ਹਿੱਸਾ ਲਵੇਗਾ। ਉਹ ਘਰੇਲੂ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਲੈ ਚੁੱਕਾ ਹੈ ਤੇ ਇਸ ਟੂਰਨਾਮੈਂਟ ਵਿਚ ਖੇਡਣ ਦਾ ਪਾਤਰ ਹੈ। ਰਾਇਡੂ ਅਮਰੀਕਾ ਵਿਚ ਮੇਜਰ ਲੀਗ ਕ੍ਰਿਕਟ (ਐੱਮ. ਐੱਲ. ਸੀ.) ਵਿਚ ਵੀ ਖੇਡਦਾ ਹੈ।
ਆਈ.ਐੱਲ. ਟੀ-20 ਵਿਚ 34 ਮੈਚਾਂ ਦਾ ਆਯੋਜਨ ਕੀਤਾ ਜਾਵੇਗਾ ਜਿਹੜੇ ਤਿੰਨ ਸਥਾਨਾਂ ਆਬੂਧਾਬੀ, ਦੁਬਈ ਤੇ ਸ਼ਾਰਜਾਹ ਵਿਚ ਖੇਡੇ ਜਾਣਗੇ।
ਲੀਗ ਵਿਚ ਛੇ ਫ੍ਰੈਂਚਾਈਜ਼ੀ ਟੀਮਾਂ ਹੁਣ ਆਬੂਧਾਬੀ ਨਾਈਟ ਰਾਈਡਰਜ਼, ਡੈਜ਼ਰਟ ਵਾਈਪਰ, ਦੁਬਈ ਕੈਪੀਟਲਸ, ਗਲਫ ਜਾਇੰਟਸ, ਐੱਮ. ਆਈ. ਐਮੀਰੇਟਸ ਤੇ ਸ਼ਾਰਜਾਹ ਵਾਰੀਅਰਸ ਹਿੱਸਾ ਲੈਣਗੀਆਂ
ਫ੍ਰੈਂਚਾਈਜ਼ੀ ਕ੍ਰਿਕਟ ਦੇ ਕੁਝ ਵੱਡੇ ਨਾਂ ਇੱਥੇ ਖੇਡਦੇ ਹੋਏ ਨਜ਼ਰ ਆਉਣਗੇ, ਜਿਨ੍ਹਾਂ ਵਿਚ ਮਥੀਸ਼ਾ ਪਥਿਰਾਨਾ, ਰਹਿਮਾਨਉੱਲ੍ਹਾ ਗੁਰਬਾਜ਼, ਸੈਮ ਬਿਲਿੰਗਸ, ਡੇਵਿਡ ਵਿਲੀ, ਸੁਨੀਲ ਨਾਰਾਇਣ, ਟਿਮ ਡੇਵਿਡ,ਆਂਦ੍ਰੇ ਰਸੇਲ, ਰੋਵਮੈਨ ਪਾਵੈੱਲ, ਸ਼ਿਮਰੋਨ ਹੈੱਟਮਾਇਰ, ਡਵੇਨ ਬ੍ਰਾਵੋ, ਕੀਰੋਨ ਪੋਲਾਰਡ, ਟ੍ਰੇਂਟ ਬੋਲਟ, ਕ੍ਰਿਸ ਵੋਕਸ ਤੇ ਮਾਰਟਿਨ ਗੁਪਟਿਲ ਸ਼ਾਮਲ ਹਨ।