ਟੀ-20 ਵਿਸ਼ਵ ਕੱਪ ’ਚ ਨਹੀਂ ਖੇਡ ਸਕੇਗਾ ਲਾਮੀਚਾਨੇ, ਅਮਰੀਕਾ ਨੇ ਵੀਜ਼ਾ ਦੇਣ ਤੋਂ ਕੀਤਾ ਇਨਕਾਰ

06/01/2024 9:25:45 AM

ਕਾਠਮੰਡੂ– ਨੇਪਾਲ ਦਾ ਚੋਟੀ ਦਾ ਲੈੱਗ ਸਪਿਨਰ ਸੰਦੀਪ ਲਾਮੀਚਾਨੇ ਟੀ-20 ਵਿਸ਼ਵ ਕੱਪ ਵਿਚ ਨਹੀਂ ਖੇਡ ਸਕੇਗਾ ਕਿਉਂਕਿ ਅਮਰੀਕਾ ਨੇ ਦੂਜੀ ਵਾਰ ਉਸਦੀ ਵੀਜ਼ਾ ਅਰਜ਼ੀ ਨੂੰ ਨਾਮਨਜ਼ੂਰ ਕਰ ਦਿੱਤਾ। ਅਮਰੀਕਾ ਨੇ ਪਿਛਲੇ ਹਫਤੇ ਉਸਦੀ ਵੀਜ਼ਾ ਅਰਜ਼ੀ ਨੂੰ ਨਾਮਨਜ਼ੂਰ ਕਰ ਦਿੱਤਾ ਸੀ। ਇਸ ਤੋਂ ਬਾਅਦ ਨੇਪਾਲ ਸਰਕਾਰ ਤੇ ਨੇਪਾਲ ਕ੍ਰਿਕਟ ਸੰਘ ਨੇ ਦੁਬਾਰਾ ਅਪਲਾਈ ਕੀਤੀ ਸੀ।
ਲਾਮੀਚਾਨੇ ਨੂੰ ਇਕ 18 ਸਾਲਾ ਮਹਿਲਾ ਨਾਲ ਜ਼ਬਰ-ਜਨਾਹ ਦੇ ਦੋਸ਼ਾਂ ’ਚ 2022 ਵਿਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਨੇਪਾਲ ਕ੍ਰਿਕਟ ਸੰਘ ਨੇ ਉਸ ਨੂੰ ਸਸਪੈਂਡ ਕਰ ਦਿੱਤਾ ਸੀ। ਲਾਮੀਚਾਨੇ ਨੂੰ ਜਨਵਰੀ ਵਿਚ ਦੋਸ਼ੀ ਪਾਇਆ ਗਿਆ ਸੀ ਪਰ ‘ਸਬੂਤਾਂ ਦੀ ਘਾਟ’ ਵਿਚ ਉਸ ਨੂੰ ਬਰੀ ਕਰ ਦਿੱਤਾ ਗਿਆ ਤੇ ਕ੍ਰਿਕਟ ਸੰਘ ਨੇ ਉਸ ਨੂੰ ਫਿਰ ਤੋਂ ਕ੍ਰਿਕਟ ਖੇਡਣ ਦੀ ਮਨਜ਼ੂਰੀ ਦੇ ਦਿੱਤੀ ਸੀ।


Aarti dhillon

Content Editor

Related News