ਕੈਨੇਡਾ ਵਿਰੁੱਧ ਟੀ-20 ਵਿਸ਼ਵ ਕੱਪ ਮੁਕਾਬਲੇ ’ਚ ਅਮਰੀਕਾ ਦਾ ਪੱਲੜਾ ਭਾਰੀ!

06/01/2024 7:37:38 PM

ਡਲਾਸ, (ਭਾਸ਼ਾ)–ਅਮਰੀਕਾ ਤੇ ਕੈਨੇਡਾ ਵਿਚਾਲੇ ਹੋਣ ਵਾਲੇ ਟੀ-20 ਵਿਸ਼ਵ ਕੱਪ ਮੁਕਾਬਲੇ ਵਿਚ ਹਾਲ ਵਿਚ ਆਈ. ਸੀ. ਸੀ. ਦੇ ਫੁੱਲ ਮੈਂਬਰ ਬੰਗਲਾਦੇਸ਼ ਨੂੰ ਹਰਾਉਣ ਵਾਲੀ ਮੇਜ਼ਬਾਨ ਟੀਮ ਜਿੱਤ ਦੀ ਦਾਅਵੇਦਾਰ ਹੋਵੇਗੀ। ਇਹ ਮੁਕਾਬਲਾ ਭਾਰਤੀ ਸਮੇਂ ਅਨੁਸਾਰ 2 ਜੂਨ ਨੂੰ ਸਵੇਰੇ 6 ਵਜੇ ਸ਼ੁਰੂ ਹੋਵੇਗਾ। ਆਸਟ੍ਰੇਲੀਆ ਦਾ ਸਾਬਕਾ ਬੱਲੇਬਾਜ਼ ਸਟੂਅਰਟ ਲਾ ਅਮਰੀਕਾ ਦਾ ਕੋਚ ਹੈ। ਟੀ-20 ਵਿਸ਼ਵ ਕੱਪ ਵਿਚ ਡੈਬਿਊ ਕਰਨ ਵਾਲੀ ਟੀਮ ਕੁਝ ਹੈਰਾਨੀ ਭਰੇ ਨਤੀਜੇ ਹਾਸਲ ਕਰ ਸਕਦੀ ਹੈ। ਅਮਰੀਕਾ ਨੇ ਟੂਰਨਾਮੈਂਟ ਦੀਆਂ ਤਿਆਰੀਆਂ ਵਿਚ ਫੁੱਲ ਮੈਂਬਰ ਬੰਗਲਾਦੇਸ਼ ਨੂੰ 2-1 ਨਾਲ ਹਰਾ ਕੇ ਸਾਬਤ ਕਰ ਦਿੱਤਾ ਹੈ ਕਿ ਉਸ ਨੂੰ ਕਮਜ਼ੋਰ ਨਹੀਂ ਸਮਝਿਆ ਜਾ ਸਕਦਾ ਹੈ। ਹਾਲ ਹੀ ਵਿਚ ਅਮਰੀਕਾ ਨੇ ਕੈਨੇਡਾ ਨੂੰ 4-0 ਨਾਲ ਹਰਾਇਆ ਸੀ।

ਨਿਊਜ਼ੀਲੈਂਡ ਦਾ ਸਾਬਕਾ ਖਿਡਾਰੀ ਤੇ 2015 ਵਿਸ਼ਵ ਕੱਪ ਫਾਈਨਲ ਖੇਡਣ ਵਾਲਾ ਕੋਰੀਐਂਡਰਸਨ ਵੀ ਟੀਮ ਵਿਚ ਹੈ, ਜਿਸ ਦੀ ਅਗਵਾਈ ਵਿਕਟਕੀਪਰ ਬੱਲੇਬਾਜ਼ ਮੋਨੰਕ ਪਟੇਲ ਕਰੇਗਾ। ਗੁਜਰਾਤ ਦੇ ਆਣੰਦ ਵਿਚ ਜਨਮਿਆ ਮੋਨੰਕ ਉਮਰ ਪੱਧਰ ਦੀ ਕ੍ਰਿਕਟ ਵਿਚ ਆਪਣੀ ਘਰੇਲੂ ਟੀਮ ਲਈ ਖੇਡਿਆ ਸੀ, ਜਿਸ ਤੋਂ ਬਾਅਦ ਉਹ 2016 ਵਿਚ ਅਮਰੀਕਾ ਵਿਚ ਵਸ ਗਿਆ। ਉਹ 2018 ਵਿਸ਼ਵ ਕੱਪ ਟੀ-20 ਅਮਰੀਕਾ ਕੁਆਲੀਫਾਇਰ ਵਿਚ 6 ਪਾਰੀਆਂ ਵਿਚ 208 ਦੌੜਾਂ ਬਣਾ ਕੇ ਟਾਪ ਸਕੋਰਰ ਰਿਹਾ ਸੀ ਤੇ 2019 ਵਿਚ ਉਸ ਨੇ ਆਪਣਾ ਟੀ-20 ਕੌਮਾਂਤਰੀ ਡੈਬਿਊ ਕੀਤਾ ਸੀ। ਟੀਮ ਵਿਚ ਮੁੰਬਈ ਦਾ ਸਾਬਕਾ ਤੇ ਰਾਜਸਥਾਨ ਰਾਇਲਜ਼ ਦਾ ਖੱਬੇ ਹੱਥ ਦਾ ਸਪਿਨਰ ਹਰਮੀਤ ਸਿੰਘ ਅਤੇ ਦਿੱਲੀ ਦਾ ਸਾਬਕਾ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦਾ ਬੱਲੇਬਾਜ਼ ਮਿਲਿੰਦ ਕੁਮਾਰ ਵੀ ਸ਼ਾਮਲ ਹੈ। ਉਸਦੀ ਟੀਮ ਵਿਚ ਸੌਰਭ ਨੇਤ੍ਰਾਵਲਕਰ ਰਵੀ ਸ਼ਾਮਲ ਹੈ ਜਿਹੜਾ ਅਮਰੀਕਾ ਲਈ ਸਭ ਤੋਂ ਵੱਧ ਮੈਚ ਖੇਡਣ ਵਾਲਾ ਖਿਡਾਰੀ ਹੈ।

ਬੱਲੇਬਾਜ਼ ਆਲਰਾਊਂਡਰ ਨਿਤਿਸ਼ ਕੁਮਾਰ ਨੇ 2012 ਤੋਂ 2019 ਤਕ ਕੈਨੇਡਾ ਲਈ 18 ਟੀ-20 ਕੌਮਾਂਤਰੀ ਮੈਚ ਖੇਡੇ ਪਰ ਹੁਣ ਉਹ ਅਮਰੀਕੀ ਜਰਸੀ ਵਿਚ ਦਿਖਾਈ ਦੇਵੇਗਾ। ਉਸ ਨੇ ਇਸ ਸਾਲ ਅਪ੍ਰੈਲ ਵਿਚ ਕੈਨੇਡਾ ਵਿਰੁੱਧ ਅਮਰੀਕਾ ਵੱਲੋਂ ਟੀ-20 ਕੌਮਾਂਤਰੀ ਡੈਬਿਊ ਕੀਤਾ। ਕੈਨੇਡਾ ਕੋਲ ਸਪਿਨਰ ਸਾਦ ਬਿਨ ਜਫਰ ਦਾ ਵੱਡਾ ਤਜਰਬਾ ਹੈ। ਕੈਨੇਡਾ ਦੀ ਟੀਮ ਵਿਚ ਸਿਰਫ 4 ਖਿਡਾਰੀ ਹੀ 30 ਤੋਂ ਘੱਟ ਉਮਰ ਦੇ ਹਨ।

ਟੀਮਾਂ ਇਸ ਤਰ੍ਹਾਂ ਹਨ-

ਅਮਰੀਕਾ - ਮੋਨੰਕ ਪਟੇਲ (ਕਪਤਾਨ), ਆਰੋਨ ਜੋਨਸ (ਉਪ ਕਪਤਾਨ), ਐਂਡ੍ਰੀਜ ਗੌਸ, ਕੋਰੀਐਂਡਰਸਨ, ਅਲੀ ਖਾਨ, ਹਰਮੀਤ ਸਿੰਘ, ਜੇਸੀ ਸਿੰਘ, ਮਿਲਿੰਦ ਕੁਮਾਰ, ਨਿਸਰਗ ਪਟੇਲ, ਨਿਤਿਸ਼ ਕੁਮਾਰ, ਨੋਸ਼ਤੁਸ਼ ਕੇਂਜੀਗੇ, ਸੌਰਭ ਨੇਤ੍ਰਵਲਕਰ, ਸ਼ੈਡਲੀ ਵਾਨ ਸ਼ਲਕਵਿਕ, ਸਟੀਵਨ ਟੇਲਰ ਤੇ ਸ਼ਾਯਨ ਜਹਾਂਗੀਰ।

ਕੈਨੇਡਾ : ਸਾਦ ਬਿਨ ਜਫਰ (ਕਪਤਾਨ), ਆਰੋਨ ਜਾਨਸਨ, ਰਵਿੰਦਰਪਾਲ ਸਿੰਘ, ਨਵਨੀਤ ਧਾਲੀਵਾਲ, ਕਲੀਮ ਸਨਾ, ਦਿਲੋਨ ਹੇਲੀਗਰ, ਜੇਰੇਮੀ ਗਾਰਡਨ, ਨਿਖਿਲ ਦੱਤਾ, ਪਰਗਟ ਸਿੰਘ, ਨਿਕੋਲਸ ਕਿਰਟਨ, ਰੇਯਾਨਖਾਨ ਪਠਾਨ, ਜੁਨੈਦ ਸਿੱਦਿਕੀ, ਦਿਲਪ੍ਰੀਤ ਬਾਜਵਾ, ਸ਼੍ਰੇਯਸ ਮੋਵਵਾ ਤੇ ਰ੍ਰਿਸ਼ਿਵ ਜੋਸ਼ੀ।


Tarsem Singh

Content Editor

Related News