ਅਫਗਾਨਿਸਤਾਨ ਦੇ ਸਪਿਨਰ ਮੁਜੀਬ ਟੀ-20 ਵਿਸ਼ਵ ਕੱਪ ਤੋਂ ਬਾਹਰ

Saturday, Jun 15, 2024 - 02:26 PM (IST)

ਅਫਗਾਨਿਸਤਾਨ ਦੇ ਸਪਿਨਰ ਮੁਜੀਬ ਟੀ-20 ਵਿਸ਼ਵ ਕੱਪ ਤੋਂ ਬਾਹਰ

ਗ੍ਰਾਸ ਆਇਲੇਟ- ਅਫਗਾਨਿਸਤਾਨ ਦੇ ਆਫ ਸਪਿਨਰ ਮੁਜੀਬ ਉਰ ਰਹਿਮਾਨ ਉਂਗਲੀ ਦੀ ਸੱਟ ਕਾਰਨ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ ਅਤੇ ਉਨ੍ਹਾਂ ਦੀ ਜਗ੍ਹਾ ਬੱਲੇਬਾਜ਼ ਹਜ਼ਰਤੁੱਲਾ ਜ਼ਜ਼ਈ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। 23 ਸਾਲਾ ਮੁਜੀਬ ਟੂਰਨਾਮੈਂਟ ਵਿੱਚ ਅਫਗਾਨਿਸਤਾਨ ਲਈ ਸਿਰਫ਼ ਇੱਕ ਮੈਚ ਹੀ ਖੇਡ ਸਕਿਆ। ਯੂਗਾਂਡਾ ਖਿਲਾਫ ਪਹਿਲਾ ਮੈਚ ਖੇਡਣ ਤੋਂ ਬਾਅਦ ਉਹ ਅਗਲੇ ਦੋ ਮੈਚਾਂ 'ਚ ਨਹੀਂ ਖੇਡਿਆ।
ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਇੱਕ ਬਿਆਨ ਵਿੱਚ ਕਿਹਾ, "ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ ਟੂਰਨਾਮੈਂਟ ਦੀ ਤਕਨੀਕੀ ਕਮੇਟੀ ਨੇ ਅਫਗਾਨਿਸਤਾਨ ਦੀ ਟੀਮ ਨੂੰ ਮੁਜੀਬੁਰ ਰਹਿਮਾਨ ਦੀ ਥਾਂ ਹਜ਼ਰਤੁੱਲਾ ਜ਼ਜ਼ਈ ਨੂੰ ਮਨਜ਼ੂਰੀ ਦੇ ਦਿੱਤੀ ਹੈ।"
ਅਫਗਾਨਿਸਤਾਨ ਨੇ ਪਹਿਲਾਂ ਹੀ ਸੁਪਰ 8 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਉਹ ਗਰੁੱਪ ਗੇੜ ਦਾ ਆਪਣਾ ਆਖ਼ਰੀ ਮੈਚ ਵੈਸਟਇੰਡੀਜ਼ ਖ਼ਿਲਾਫ਼ ਖੇਡੇਗਾ।


author

Aarti dhillon

Content Editor

Related News