ਅਮਰੀਕਾ ’ਚ ਇਤਿਹਾਸਕ ਹੋਵੇਗਾ ਟੀ-20 ਵਿਸ਼ਵ ਕੱਪ : ਨਿਊਯਾਰਕ ’ਚ ਭਾਰਤ ਦੇ ਕੌਂਸਲ ਜਨਰਲ ਵਿਨੇ ਸ਼੍ਰੀਕਾਂਤ ਪ੍ਰਧਾਨ ਨੇ ਕਿਹਾ
Sunday, May 26, 2024 - 09:54 PM (IST)

ਨਿਊਯਾਰਕ– ਨਿਊਯਾਰਕ ਵਿਚ ਭਾਰਤ ਦੇ ਕੌਂਸਲ ਜਨਰਲ ਵਿਨੇ ਸ਼੍ਰੀਕਾਂਤ ਪ੍ਰਧਾਨ ਨੇ ਕਿਹਾ ਹੈ ਕਿ ਅਮਰੀਕਾ ਵਿਚ ਟੀ-20 ਵਿਸ਼ਵ ਕੱਪ ਇਤਿਹਾਸਕ ਟੂਰਨਾਮੈਂਟ ਹੋਵੇਗਾ, ਜਿਸ ਨੂੰ ਲੈ ਕੇ ਭਾਰਤ ਵਾਸੀਆਂ ਦੇ ਨਾਲ-ਨਾਲ ਅਮਰੀਕੀ ਲੋਕਾਂ ਵਿਚ ਵੀ ਇਸ ਨੂੰ ਲੈ ਕੇ ਕਾਫੀ ਉਤਸ਼ਾਹ ਤੇ ਕ੍ਰਿਕਟ ਨੂੰ ਦੇਸ਼ ਵਿਚ ਮੁੱਖ ਧਾਰਾ ਵਿਚ ਲਿਆਉਣ ਵਿਚ ਇਹ ਅਹਿਮ ਭੂਮਿਕਾ ਨਿਭਾਏਗਾ।
ਪ੍ਰਧਾਨ ਨੇ ਕਿਹਾ, ‘‘ਪਹਿਲੀ ਵਾਰ ਅਮਰੀਕੀ ਧਰਤੀ ’ਤੇ ਕ੍ਰਿਕਟ ਦਾ ਵਿਸ਼ਵ ਕੱਪ ਖੇਡਿਆ ਜਾ ਰਿਹਾ ਹੈ। ਇਸ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਭਾਰਤ ਵਾਸੀਆਂ ਵਿਚ ਹੀ ਨਹੀਂ ਸਗੋਂ ਅਮਰੀਕੀ ਲੋਕਾਂ ਵਿਚ ਵੀ।’’ ਉਸ ਨੇ ਕਿਹਾ ਕਿ ਅਮਰੀਕੀ ਕਾਂਗਰਸ ਮੈਂਬਰ, ਸੀਨੇਟਰ, ਜਨ ਪ੍ਰਤੀਨਿਧੀ ਸਾਰੇ ਇਸਦੇ ਬਾਰੇ ਵਿਚ ਗੱਲ ਕਰ ਰਹੇ ਹਨ। ਟੀ-20 ਵਿਸ਼ਵ ਕੱਪ ਅਮਰੀਕਾ ਤੇ ਵੈਸਟਇੰਡੀਜ਼ ਵਿਚ 2 ਜੂਨ ਤੋਂ 29 ਜੂਨ ਤਕ ਖੇਡਿਆ ਜਾਵੇਗਾ।