ਟੀ-20 ਵਿਸ਼ਵ ਕੱਪ ਦਾ ਬ੍ਰਾਂਡ ਅੰਬੈਸਡਰ ਬਣਿਆ ਸ਼ਾਹਿਦ ਅਫਰੀਦੀ

Friday, May 24, 2024 - 08:30 PM (IST)

ਟੀ-20 ਵਿਸ਼ਵ ਕੱਪ ਦਾ ਬ੍ਰਾਂਡ ਅੰਬੈਸਡਰ ਬਣਿਆ ਸ਼ਾਹਿਦ ਅਫਰੀਦੀ

ਦੁਬਈ- ਸਾਬਕਾ ਆਲਰਾਊਂਡਰ ਸ਼ਾਹਿਦ ਅਫਰੀਦੀ ਨੂੰ ਸ਼ੁੱਕਰਵਾਰ ਨੂੰ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ 2 ਜੂਨ ਤੋਂ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਅਫਰੀਦੀ ਨੇ 2009 ਵਿਚ ਪਾਕਿਸਤਾਨ ਦੀ ਟੀ-20 ਵਿਸ਼ਵ ਕੱਪ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ। ਇਸ ਤਰ੍ਹਾਂ ਉਹ ਟੂਰਨਾਮੈਂਟ ਦੇ ਬ੍ਰਾਂਡ ਅੰਬੈਸਡਰਾਂ ਦੇ ਉਸ ਗਰੁੱਪ ਵਿਚ ਸ਼ਾਮਲ ਹੋ ਗਿਆ ਹੈ, ਜਿਸ ਵਿਚ ਭਾਰਤ ਦਾ ਯੁਵਰਾਜ ਸਿੰਘ, ਵੈਸਟਇੰਡੀਜ਼ ਦਾ ਕ੍ਰਿਸ ਗੇਲ ਤੇ ਮਹਾਨ ਦੌੜਾਕ ਓਸੈਨ ਬੋਲਟ ਸ਼ਾਮਲ ਹਨ।


author

Aarti dhillon

Content Editor

Related News