ਕਰੁਣਾਲ ਪੰਡਯਾ ਬਣੇ ਪਿਤਾ, ਪਤਨੀ ਪੰਖੁੜੀ ਦੇ ਨਾਲ ਸ਼ੇਅਰ ਕੀਤੀ ਬੱਚੇ ਦੀ ਤਸਵੀਰ

Sunday, Jul 24, 2022 - 07:14 PM (IST)

ਕਰੁਣਾਲ ਪੰਡਯਾ ਬਣੇ ਪਿਤਾ, ਪਤਨੀ ਪੰਖੁੜੀ ਦੇ ਨਾਲ ਸ਼ੇਅਰ ਕੀਤੀ ਬੱਚੇ ਦੀ ਤਸਵੀਰ

ਸਪੋਰਟਸ ਡੈਸਕ- ਭਾਰਤ ਤੇ ਲਖਨਊ ਸੁਪਰ ਜਾਇੰਟਸ (ਐੱਲ. ਐੱਸ. ਜੀ.) ਦੇ ਕ੍ਰਿਕਟਰ ਕਰੁਣਾਲ ਪੰਡਯਾ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਪੰਖੁੜੀ ਨੇ ਪੁੱਤਰ ਨੂੰ ਜਨਮ ਦਿੱਤਾ ਹੈ ਜਿਸ ਦੀ ਜਾਣਕਾਰੀ ਕ੍ਰਿਕਟਰ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਸਾਂਝੀ ਕੀਤੀ ਹੈ। ਆਲਰਾਊਂਡਰ ਨੇ 2017 'ਚ ਮਾਡਲ ਪੰਖੁੜੀ ਸ਼ਰਮਾ ਨਾਲ ਵਿਆਹ ਕੀਤਾ ਸੀ।

ਉਨ੍ਹਾਂ ਨੇ ਆਪਣੀ ਪਤਨੀ ਪੰਖੁੜੀ ਦੇ ਨਾਲ ਇਕ ਬੱਚੇ ਦੀ ਤਸਵੀਰ ਸ਼ੇਅਰ ਕਰਦੇ ਹੋਏ ਖ਼ੁਲਾਸਾ ਕੀਤਾ ਕਿ ਇਹ ਇਕ ਮੁੰਡਾ ਹੈ ਤੇ ਉਸ ਦਾ ਨਾਂ ਕਵਿਰ ਰਖਿਆ ਗਿਆ ਹੈ। ਉਨ੍ਹਾਂ ਨੇ ਟਵਿੱਟਰ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ਕਵਿਰ ਕਰੁਣਾਲ ਪੰਡਯਾ।

PunjabKesari

ਕਰੁਣਾਲ ਪੰਡਯਾ ਜੁਲਾਈ 2021 'ਚ ਸ਼੍ਰੀਲੰਕਾ ਦੇ ਖ਼ਿਲਾਫ਼ ਆਖ਼ਰੀ ਵਾਰ ਖੇਡੇ ਸਨ। ਉਨ੍ਹਾਂ ਨੇ ਅਜੇ ਤਕ ਭਾਰਤ ਲਈ 5 ਵਨ-ਡੇ ਤੇ 19 ਟੀ20 ਇੰਟਰਨੈਸ਼ਨਲ ਮੈਚ ਖੇਡੇ ਹਨ ਜਿਸ 'ਚ ਕੁਲ 17 ਵਿਕਟਾਂ ਲਈਆਂ ਹਨ ਤੇ ਦੋਵੇਂ ਫਾਰਮੈਟਾਂ 'ਚ 254 ਦੌੜਾਂ ਬਣਾਈਆਂ ਹਨ। ਉਹ ਹਾਲ ਹੀ 'ਚ ਆਈ. ਪੀ. ਐੱਲ. 2022 'ਚ ਲਖਨਊ ਸੁਪਰ ਜਾਇੰਟਸ (ਐੱਲ. ਐੱਸ. ਜੀ.) ਦਾ ਹਿੱਸਾ ਸਨ ਤੇ 14 ਮੈਚਾਂ 'ਚ 183 ਦੌੜਾਂ ਦੇ ਨਾਲ 3/19 ਦੇ ਸਰਵਸ੍ਰੇਸ਼ਠ ਤੇ 6.97 ਦੀ ਇਕੋਨਮੀ ਦੇ ਨਾਲ ਕੁਲ 10 ਵਿਕਟਾਂ ਲਈਆਂ ਸਨ। 


author

Tarsem Singh

Content Editor

Related News