ਕੋਰੀਆ ਪਹਿਲੀ ਵਾਰ AFC ਮਹਿਲਾ ਏਸ਼ੀਆਈ ਕੱਪ ਦੇ ਫਾਈਨਲ 'ਚ ਪਹੁੰਚਿਆ
Thursday, Feb 03, 2022 - 10:30 PM (IST)
ਪੁਣੇ- ਕੋਰੀਆ ਨੇ ਵੀਰਵਾਰ ਨੂੰ ਇੱਥੇ ਸੈਮੀਫਾਈਨਲ ਵਿਚ ਸ਼ਾਨਦਾਰ ਖੇਡ ਦੀ ਬਦੌਲਤ ਦਬਦਬਾਅ ਬਣਾਉਂਦੇ ਹੋਏ ਫਿਲੀਪੀਨਜ਼ ਨੂੰ 2-0 ਨਾਲ ਹਰਾ ਕੇ ਪਹਿਲੀ ਵਾਰ ਏ. ਐੱਫ. ਸੀ. ਮਹਿਲਾ ਏਸ਼ੀਆਈ ਕੱਪ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਕੋਰੀਆ ਦੇ ਲਈ ਚੋ ਸੋ ਹਿਊਨ ਅਤੇ ਸੋਨ ਹਵਾ ਯਿਓਨ ਨੇ ਪਹਿਲੇ ਹਾਫ ਵਿਚ ਗੋਲ ਕੀਤੇ, ਜਿਸ ਟੀਮ ਨੇ ਫਿਲੀਪੀਨਜ਼ ਦੀ ਸ਼ਾਨਦਾਰ ਲੈਅ ਤੋੜ ਦਿੱਤੀ। ਜਿਸ ਨੇ ਪਹਿਲੀ ਵਾਰ ਇਸ ਮਹਾਂਦੀਪੀ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਸੀ।
ਇਹ ਖ਼ਬਰ ਪੜ੍ਹੋ- IND vs WI : ਭਾਰਤੀ ਟੀਮ ਨੇ ਸ਼ੁਰੂ ਕੀਤਾ ਅਭਿਆਸ
ਕੋਰੀਆ ਦਾ ਸਾਹਮਣਾ ਐਤਵਾਰ ਨੂੰ ਫਾਈਨਲ ਵਿਚ ਮੌਜੂਦਾ ਚੈਂਪੀਅਨ ਜਾਪਾਨ ਅਤੇ ਸਾਬਕਾ ਚੈਂਪੀਅਨ ਚੀਨ ਦੇ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ। ਫਿਲੀਪੀਨਜ਼ ਦੀ ਟੀਮ ਆਪਣੇ ਯਤਨਾਂ ਦੇ ਲਈ ਮਾਣ ਕਰ ਸਕਦੀ ਹੈ ਕਿ ਉਸ ਨੇ ਮੈਚ ਵਿਚ ਆਪਣਾ ਸਭ ਕੁਝ ਦਿੱਤਾ। ਹੁਣ ਉਹ ਪਹਿਲੀ ਵਾਰ 2023 ਫੀਫਾ ਮਹਿਲਾ ਵਿਸ਼ਵ ਕੱਪ ਵਿਚ ਖੇਡਣ ਦੇ ਲਈ ਤਿਆਰੀ ਵਿਚ ਜੁੜ ਸਕਦੀ ਹੈ। ਏ. ਐੱਫ. ਸੀ. ਏਸ਼ੀਆਈ ਕੱਪ ਦੇ ਸੈਮੀਫਾਈਨਲ ਵਿਚ ਪਹੁੰਚਣ ਵਾਲੀ ਸਾਰੀਆਂ ਟੀਮਾਂ ਸਿੱਧੇ ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕਰੇਗੀ।
ਇਹ ਖ਼ਬਰ ਪੜ੍ਹੋ- ਕੇਜਰੀਵਾਲ ਵੱਲੋਂ ਪੰਜਾਬੀ ਬੋਲੀ ਨੂੰ ਅਪਮਾਨਿਤ ਕਰਨ ’ਤੇ ਹਰਚਰਨ ਬੈਂਸ ਨੇ ਭਗਵੰਤ ਮਾਨ ਨੂੰ ਕੀਤੇ ਪੰਜ ਸਵਾਲ
ਕੋਰੀਆ ਨੇ ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ਵਿਚ ਟੂਰਨਾਮੈਂਟ ਤੋਂ ਪਹਿਲਾਂ ਦਾਅਵੇਦਾਰ ਮੰਨੀ ਜਾ ਰਹੀ ਆਸਟਰੇਲੀਆਈ ਟੀਮ ਨੂੰ ਹਰਾ ਕੇ ਉਲਟਫੇਰ ਕੀਤਾ ਸੀ। ਉਸ ਨੇ ਸ਼ੁਰੂ ਤੋਂ ਹੀ ਜਰਾ ਵੀ ਸਮਾਂ ਬਰਬਾਦ ਨਹੀਂ ਕੀਤਾ ਅਤੇ ਚੌਥੇ ਹੀ ਮਿੰਟ ਵਿਚ ਗੋਲ ਕਰ ਦਿੱਤਾ। ਹਾਲਾਂਕਿ ਫਿਲੀਪੀਨਜ਼ ਦੀ ਟੀਮ ਇਸ ਨਾਲ ਪ੍ਰਭਾਵਿਤ ਨਹੀਂ ਦਿਖੀ ਪਰ ਕੋਰੀਆਈ ਖਿਡਾਰੀਆਂ ਨੇ ਜ਼ਿਆਦਾਤਰ ਸਮੇਂ ਗੇਂਦ 'ਤੇ ਕਬਜ਼ਾ ਬਣਾਏ ਰੱਖਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।