ਪਿਛਲੇ 20 ਦਿਨਾਂ ''ਚ ਅਸਧਾਰਨ ਰਹੇ ਕੋਹਲੀ, ਛੇਤੀ ਹੀ ਬਣਾਉਣਗੇ ਦੌੜਾਂ : ਦ੍ਰਾਵਿੜ
Monday, Jan 03, 2022 - 11:37 AM (IST)
ਜੋਹਾਨਿਸਬਰਗ- ਭਾਰਤੀ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਚੈਂਪੀਅਨ ਬੱਲੇਬਾਜ਼ ਤੇ ਟੈਸਟ ਕਪਤਾਨ ਵਿਰਾਟ ਕੋਹਲੀ ਦਾ ਸਰਮਥਨ ਕਰਦੇ ਹੋਏ ਕਿਹਾ ਕਿ 'ਉਨ੍ਹਾਂ ਨੂੰ ਲੈ ਕੇ ਇੰਨੇ ਸ਼ੋਰ' ਦੇ ਬਾਵਜੂਦ ਉਹ ਅਸਧਾਰਨ ਰਹੇ ਹਨ। ਸੀਮਿਤ ਓਵਰਾਂ ਦੀ ਕਪਤਾਨੀ ਨੂੰ ਲੈ ਕੇ ਕੋਹਲੀ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) 'ਚ ਅੜਿੱਕਾ ਬਣਿਆ ਹੋਇਆ ਹੈ। ਕੋਹਲੀ ਨੇ ਦੱਖਣੀ ਅਫਰੀਕਾ ਰਵਾਨਾ ਹੋਣ ਤੋਂ ਪਹਿਲਾਂ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਦੇ ਬਿਆਨ ਦਾ ਖੰਡਨ ਕਰਦੇ ਕਿਹਾ ਸੀ ਕਿ ਉਨ੍ਹਾਂ ਨੂੰ ਟੀ-20 ਟੀਮ ਦੀ ਕਪਤਾਨੀ ਛੱਡਣ 'ਤੇ ਮੁੜ ਵਿਚਾਰ ਕਰਨ ਲਈ ਕਦੀ ਨਹੀਂ ਕਿਹਾ ਗਿਆ ਸੀ।
ਇਹ ਵੀ ਪੜ੍ਹੋ : ਕਵਿੰਟਨ ਡੀ ਕਾਕ ਦੇ ਸੰਨਿਆਸ ਦਾ ਐਲਾਨ ਸੁਣ ਕੇ ਮੈਂ ਕਾਫ਼ੀ ਹੈਰਾਨ ਹੋ ਗਿਆ ਸੀ : ਐਲਗਰ
ਕੋਹਲੀ ਨੇ ਟੀ-20 ਕਪਤਾਨੀ ਛੱਡੀ ਤੇ ਵਨ-ਡੇ ਕਪਤਾਨੀ ਤੋਂ ਉਨ੍ਹਾਂ ਨੂੰ ਹਟਾਇਆ ਗਿਆ। ਇਸ ਤੋਂ ਬਾਅਦ ਕੋਹਲੀ ਮੀਡੀਆ ਨਾਲ ਮੁਖਾਤਿਬ ਨਹੀਂ ਹੋਏ ਹਨ। ਦ੍ਰਾਵਿੜ ਨੇ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਦੂਜੇ ਕ੍ਰਿਕਟ ਟੈਸਟ ਤੋਂ ਪਹਿਲਾਂ ਕਿਹਾ, 'ਪਿਛਲੇ 20 ਦਿਨਾਂ 'ਚ ਵਿਰਾਟ ਅਸਧਾਰਨ ਰਿਹਾ ਹੈ। ਉਸ ਨੂੰ ਲੈ ਕੇ ਇੰਨੇ ਸ਼ੋਰ ਦੇ ਬਾਵਜੂਦ ਉਸ ਨੇ ਜਿਸ ਤਰ੍ਹਾਂ ਅਭਿਆਸ ਕੀਤਾ, ਤਿਆਰੀ ਕੀਤੀ ਤੇ ਟੀਮ ਨਾਲ ਜੁੜਿਆ ਰਿਹਾ, ਉਹ ਸ਼ਾਨਦਾਰ ਹੈ।'
ਇਹ ਵੀ ਪੜ੍ਹੋ : ਹਾਕੀ 'ਚ ਓਲੰਪਿਕ ਤਮਗਾ ਨਹੀਂ ਜਿੱਤ ਸਕਣ ਦੇ ਲਈ ਪਿਛਲੀਆਂ ਸਰਕਾਰਾਂ ਦੋਸ਼ੀ : ਮੋਦੀ
ਉਨ੍ਹਾਂ ਕਿਹਾ, 'ਮੈਂ ਜਾਣਦਾ ਹਾਂ ਕਿ ਇਸ ਮੈਚ ਤੋਂ ਪਹਿਲਾਂ ਹੀ ਕਾਫ਼ੀ ਸ਼ੋਰ ਹੈ ਪਰ ਟੀਮ ਦੇ ਮਨੋਬਲ ਬਣਾਏ ਰੱਖਣਾ ਮੁਸ਼ਕਲ ਨਹੀਂ ਸੀ। ਖ਼ੁਦ ਕਪਤਾਨ ਨੇ ਮੋਰਚੇ ਤੋਂ ਅਗਵਾਈ ਕੀਤੀ।' ਇਹ ਪੁੱਛਣ 'ਤੇ ਕਿ ਇਸ ਦੌਰੇ 'ਤੇ ਅਜੇ ਤਕ ਉਹ ਮੀਡੀਆ ਨਾਲ ਮੁਖਾਤਿਬ ਨਹੀਂ ਹੋਏ ਦ੍ਰਾਵਿੜ ਨੇ ਕਿਹਾ, 'ਇਸ ਦਾ ਕੋਈ ਖ਼ਾਸ ਕਾਰਨ ਨਹੀਂ ਹੈ। ਮੈਂ ਇਸ 'ਤੇ ਫ਼ੈਸਲਾ ਨਹੀਂ ਲੈਂਦਾ ਪਰ ਮੈਨੂੰ ਕਿਹਾ ਗਿਆ ਹੈ ਕਿ ਉਹ ਆਪਣੇ 100ਵੇਂ ਟੈਸਟ ਦੀ ਪੂਰਬਲੀ ਸ਼ਾਮ 'ਤੇ ਗੱਲ ਕਰਨਗੇ ਤਾਂ ਤੁਸੀਂ ਉਨ੍ਹਾਂ ਤੋਂ ਉਦੋਂ ਸਾਰੇ ਸਵਾਲ ਪੁੱਛ ਸਕਦੇ ਹੋ।' ਕੋਹਲੀ ਦਾ 100ਵਾਂ ਟੈਸਟ ਇਸ ਸੀਰੀਜ਼ ਦਾ ਤੀਜਾ ਤੇ ਆਖ਼ਰੀ ਟੈਸਟ ਹੋਵੇਗਾ ਜੋ ਕੇਪਟਾਊਨ 'ਚ 11 ਜਨਵਰੀ ਤੋਂ ਖੇਡਿਆ ਜਾਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।