ਖੇਡ ਮੰਤਰੀ ਰਿਜਿਜੂ ਨੇ ਵਰਲਡ ਪੈਰਾ ਚੈਂਪੀਅਨਸ਼ਿਪ ਜੇਤੂਆਂ ਨੂੰ ਨਕਦੀ ਇਨਾਮ ਨਾਲ ਕੀਤਾ ਸਨਮਾਨਤ

11/19/2019 11:42:28 AM

ਸਪੋਰਟਸ ਡੈਸਕ— ਖੇਡ ਮੰਤਰੀ ਕਿਰਨ ਰਿਜਿਜੂ ਨੇ ਵਰਲਡ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ 'ਚ ਤਮਗੇ ਜਿੱਤਣ ਵਾਲੇ ਭਾਰਤੀ ਖਿਡਾਰੀਆਂ ਨੂੰ ਸੋਮਵਾਰ ਨੂੰ ਨਕਦ ਰਾਸ਼ੀ ਨਾਲ ਸਨਮਾਨਤ ਕੀਤਾ। ਦੁਬਈ 'ਚ ਹੋਈਆਂ ਇਨ੍ਹਾਂ ਖੇਡਾਂ 'ਚ ਭਾਰਤੀ ਖਿਡਾਰੀਆਂ ਨੇ ਆਪਣਾ ਸਭ ਤੋਂ ਸਰਵਸ਼੍ਰੇਸ਼ਠ ਪ੍ਰਦਰਸ਼ਨ ਕੀਤਾ। ਚੈਂਪੀਅਨਸ਼ਿਪ 'ਚ ਭਾਰਤੀ ਖਿਡਾਰੀਆਂ ਨੇ ਦੋ ਸੋਨ, ਦੋ ਚਾਂਦੀ ਅਤੇ ਪੰਜ ਕਾਂਸੀ ਤਮਗੇ ਸਹਿਤ ਕੁਲ ਨੌਂ ਤਮਗੇ ਜਿੱਤੇ। ਭਾਰਤੀ ਖਿਡਾਰੀਆਂ ਨੇ ਇਸ ਦੇ ਨਾਲ ਹੀ ਟੋਕੀਓ 2020 ਪੈਰਾਓਲੰਪਿਕ ਖੇਡਾਂ ਲਈ 13 ਕੋਟੇ ਵੀ ਹਾਸਲ ਕੀਤੇ। ਪੈਰਾਓਲੰਪਿਕ ਲਈ ਭਾਰਤ ਹੁਣ ਤੱਕ 23 ਕੋਟੇ ਹਾਸਲ ਕਰ ਚੁੱਕਾ ਹੈ।  

ਜੈਵਲੀਨ ਥ੍ਰੋਅ ਦੇ ਐੱਫ 64 ਅਤੇ ਐੱਫ 46 ਮੁਕਾਬਲੇ ਦੇ ਸੋਨ ਤਮਗਾ ਜੇਤੂ ਸੰਦੀਪ ਚੌਧਰੀ ਅਤੇ ਸੁੰਦਰ ਸਿੰਘ ਨੂੰ 20-20 ਲੱਖ ਰੁਪਏ ਇਨਾਮ ਦੇ ਤੌਰ 'ਤੇ ਦਿੱਤੇ ਗਏ। ਇਸ ਦੌਰਾਨ ਸੰਦੀਪ ਚੌਧਰੀ ਐੱਫ 44 ਜੈਵਲੀਨ ਥ੍ਰੋਅ ਕ੍ਰਮਵਾਰ 'ਚ 66.18 ਮੀਟਰ ਦੀ ਦੂਰੀ ਦੇ ਨਾਲ ਵਰਲਡ ਰਿਕਾਰਡ ਬਣਾਉਂਦੇ ਹੋਏ ਸੋਨ ਤਮਗਾ ਆਪਣੇ ਨਾਂ ਕੀਤਾ ਸੀ।  PunjabKesari

ਸੰਦਰ ਸਿੰਘ ਨੇ ਮੋਡੇ ਦੀ ਸੱਟ ਦੇ ਬਾਵਜੂਦ ਪੁਰਸ਼ਾਂ ਦੀ ਐੱਫ 46 ਜੈਵਲੀਨ ਥ੍ਰੋਅ ਮੁਕਾਬਲੇ 'ਚ ਆਪਣੇ ਖਿਤਾਬ ਦਾ ਸਫਲਤਾਪੂਰਵਕ ਬਚਾਅ ਕੀਤਾ। ਜੈਵਲੀਨ ਥ੍ਰੋਅ (ਐੱਫ 44) 'ਚ ਹੀ ਚਾਂਦੀ ਤਮਗਾ ਜਿੱਤਣ ਵਾਲੇ ਸੁਮਿਤ ਅੰਤੀਲ ਨੂੰ 14 ਲੱਖ ਰੁਪਏ ਦਾ ਇਨਾਮ ਮਿਲਿਆ। ਹਾਈ ਜੰਪ ਦੇ ਟੀ63 ਮੁਕਾਬਲੇ 'ਚ ਚਾਂਦੀ ਤਮਗਾ ਜਿਤਣ ਵਾਲੇ ਸ਼ਰਦ ਕੁਮਾਰ  ਨੂੰ ਵੀ ਇਹੀ ਇਨਾਮ ਰਾਸ਼ੀ ਦਿੱਤੀ ਗਈ।  

ਪੰਜ ਕਾਂਸੀ ਤਮਗਿਆਂ ਜੇਤੂਆਂ ਨੂੰ 8-8 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ। ਇਸ 'ਚ ਵਿਨੇ ਕੁਮਾਰ ਲਾਲ (ਪੁਰਸ਼ਾਂ ਦੀ 400 ਮੀਟਰ, ਟੀ44), ਯੋਗੇਸ਼ ਕਥੁਨੀਆ (ਪੁਰਖ ਡਿੱਸਕਸ ਥ੍ਰੋਅ, ਐੱਫ 56), ਮਰਿਅੱਪਨ ਥੰਗਾਵੇਲੁ (ਪੁਰਸ਼ਾਂ ਦੀ ਹਾਈ ਜੰਪ, ਟੀ.63), ਨਿਸ਼ਾਦ ਕੁਮਾਰ (ਪੁਰਸ਼ਾਂ ਦੀ ਹਾਈ ਜੰਪ, ਟੀ47) ਅਤੇ ਅਜੀਤ ਸਿੰਘ  (ਪੁਰਸ਼ਾਂ ਦੀ ਜੈਵਲੀਨ ਥ੍ਰੋਅ ਐੱਫ 46) ਸ਼ਾਮਲ ਹਨ।


Related News