ਕਿੱਕ ਬਾਕਸਿੰਗ ''ਚੋਂ ਪਰਮਜੀਤ ਕੌਰ ਨੇ ਜਿੱਤਿਆ ਗੋਲਡ ਮੈਡਲ

03/28/2018 3:41:38 PM


ਜਲਾਲਾਬਾਦ (ਬੰਟੀ) - ਪਿੰਡ ਲੱਖੋ ਵਾਲਾ ਦੀ ਪਰਮਜੀਤ ਕੌਰ ਪੁੱਤਰੀ ਹੰਸ ਰਾਜ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਬੀ. ਏ. ਫਾਇਨਲ ਕਰ ਰਹੀ ਹੈ ਤੇ ਉਹ ਕਿੱਕ ਬਾਕਸਿੰਗ ਦੀ ਚੰਗੀ ਖਿਡਾਰਨ ਹੈ। ਹਾਲ ਹੀ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ 'ਚ ਪੰਜਾਬ ਯੂਨੀਵਰਸਿਟੀ ਨੇ ਕਬਜ਼ਾ ਕੀਤਾ ਹੈ, ਜਿਸ 'ਚ ਯੂਨੀਵਰਸਿਟੀ ਦੇ ਪੁਰਸ਼ਾਂ ਅਤੇ ਮਹਿਲਾਵਾਂ ਨੇ 24 ਗੋਲਡ, 3 ਸਿਲਵਰ ਤੇ 1 ਕਾਂਸੀ ਦਾ ਮੈਡਲ ਜਿੱਤ ਕੇ ਪੰਜਾਬੀ ਯੂਨੀਵਰਸਿਟੀ ਚੈਂਪੀਅਨ ਬਣੀ ਹੈ, ਜਿਸ ਵਿਚ ਪਰਮਜੀਤ ਕੌਰ ਨੇ ਕਿੱਕ ਬਾਕਸਿੰਗ 'ਚ ਜਿੱਤ ਪ੍ਰਾਪਤ ਕਰਕੇ ਗੋਲਡ ਮੈਡਲ ਹਾਸਿਲ ਕੀਤਾ ਹੈ। 
ਇਸ ਜਿੱਤ ਨਾਲ ਜਿੱਥੇ ਪਰਮਜੀਤ ਕੌਰ ਲੜਕੀਆਂ ਲਈ ਇਕ ਰੋਲ ਮਾਡਲ ਬਣ ਕੇ ਸਾਹਮਣੇ ਆਈ ਹੈ ਅਤੇ ਹੋਰਨਾਂ ਲੜਕੀਆਂ ਦੇ ਮਾਪਿਆਂ ਦੀ ਸੋਚ ਨੂੰ ਬਦਲਣ ਲਈ ਮਜਬੂਰ ਕਰੇਗੀ, ਜੋ ਲੜਕੀਆਂ ਨੂੰ ਬਾਹਰ ਯੂਨੀਵਰਸਿਟੀਆਂ 'ਚ ਪੜ੍ਹਾਉਣ ਤੋਂ ਗੁਰੇਜ ਕਰਦੇ ਹਨ ਅਤੇ ਖੇਡਾਂ ਵੱਲ ਵੀ ਲੜਕੀਆਂ ਨੂੰ ਰੂਚੀ ਘੱਟ ਲੈਣ ਦਿੰਦੇ ਹਨ। ਪਰਮਜੀਤ ਦੀ ਇਸ ਉਪਲਬਧੀ ਨੇ ਆਪਣੇ ਮਾਂ-ਬਾਪ, ਹਲਕੇ ਜਲਾਲਾਬਾਦ ਅਤੇ ਪੂਰੇ ਜ਼ਿਲੇ ਦਾ ਨਾਮ ਰੌਸ਼ਨ ਕੀਤਾ ਹੈ।


Related News