ਗੁਰਦੁਆਰਾ ਤਿੱਤਰਸਰ ਸਾਹਿਬ ਨੇੜੇ ਰੂਹ ਕੰਬਾਊ ਹਾਦਸਾ, ਮਾਨਸਾ ਮਹਿਲਾ ਥਾਣੇ ਦੀ SHO ਬੇਅੰਤ ਕੌਰ ਦੀ ਮੌਤ

Tuesday, Jun 16, 2026 - 09:36 AM (IST)

ਗੁਰਦੁਆਰਾ ਤਿੱਤਰਸਰ ਸਾਹਿਬ ਨੇੜੇ ਰੂਹ ਕੰਬਾਊ ਹਾਦਸਾ, ਮਾਨਸਾ ਮਹਿਲਾ ਥਾਣੇ ਦੀ SHO ਬੇਅੰਤ ਕੌਰ ਦੀ ਮੌਤ

ਬਠਿੰਡਾ (ਵਿਜੈ ਵਰਮਾ) : ਬਠਿੰਡਾ-ਮਾਨਸਾ ਰੋਡ ‘ਤੇ ਮੰਗਲਵਾਰ ਤੜਕੇ ਗੁਰਦੁਆਰਾ ਤਿੱਤਰਸਰ ਸਾਹਿਬ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ 'ਚ ਮਹਿਲਾ ਪੁਲਸ ਥਾਣਾ ਮਾਨਸਾ ਦੀ ਐੱਸ. ਐੱਚ. ਓ. ਇੰਸਪੈਕਟਰ ਬੇਅੰਤ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੁਖਦਾਈ ਘਟਨਾ ਨਾਲ ਪੁਲਸ ਵਿਭਾਗ ਅਤੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਇੰਸਪੈਕਟਰ ਬੇਅੰਤ ਕੌਰ ਆਪਣੀ ਕਾਰ ਰਾਹੀਂ ਡਿਊਟੀ ‘ਤੇ ਜਾ ਰਹੇ ਸਨ। ਇਸ ਦੌਰਾਨ ਗੁਰਦੁਆਰਾ ਤਿੱਤਰਸਰ ਸਾਹਿਬ ਨੇੜੇ ਉਨ੍ਹਾਂ ਦੀ ਕਾਰ ਦੀ ਤੂੜੀ ਨਾਲ ਭਰੀ ਟਰੈਕਟਰ-ਟਰਾਲੀ ਨਾਲ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪੰਜਾਬੀਓ ਸਾਵਧਾਨ! ਬੱਚਿਆਂ ਨੂੰ ਲੈ ਕੇ ਆਈ ਹੈਰਾਨ ਕਰਦੀ ਰਿਪੋਰਟ, ਹੋਇਆ ਵੱਡਾ ਖ਼ੁਲਾਸਾ
ਇੰਸਪੈਕਟਰ ਬੇਅੰਤ ਕੌਰ ਇਸ ਸਮੇਂ ਮਹਿਲਾ ਪੁਲਸ ਥਾਣਾ ਮਾਨਸਾ ਵਿਖੇ ਐੱਸ. ਐੱਚ. ਓ. ਵਜੋਂ ਤਾਇਨਾਤ ਸਨ। ਉਹ ਮੂਲ ਰੂਪ 'ਚ ਪਿੰਡ ਜੰਗੀਰਾਣਾ ਨਾਲ ਸਬੰਧਿਤ ਸਨ ਅਤੇ ਉਨ੍ਹਾਂ ਦਾ ਵਿਆਹ ਪਿੰਡ ਮਾਈਸਰਖਾਨਾ 'ਚ ਹੋਇਆ ਹੋਇਆ ਸੀ। ਆਪਣੇ ਪਿੱਛੇ ਉਹ ਪਤੀ ਅਤੇ ਦੋ ਛੋਟੇ ਬੱਚੇ ਛੱਡ ਗਏ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੋੜ ਦੀ ਪੁਲਸ ਟੀਮ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਭੇਜ ਦਿੱਤਾ। ਪੁਲਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪਾਵਰਕਾਮ ਨੇ ਖ਼ਪਤਕਾਰਾਂ ਨੂੰ ਦਿੱਤੀ ਵੱਡੀ ਰਾਹਤ! ਬਿਜਲੀ ਮੀਟਰਾਂ ਨੂੰ ਲੈ ਕੇ ਤੁਰੰਤ ਕੀਤੀ ਕਾਰਵਾਈ
ਇੰਸਪੈਕਟਰ ਬੇਅੰਤ ਕੌਰ ਦੇ ਦਿਹਾਂਤ ਦੀ ਖ਼ਬਰ ਮਿਲਦੇ ਹੀ ਪੁਲਸ ਅਧਿਕਾਰੀਆਂ, ਸਹਿਕਰਮੀਆਂ ਅਤੇ ਜਾਣ-ਪਛਾਣ ਵਾਲਿਆਂ 'ਚ ਡੂੰਘਾ ਦੁੱਖ ਪਾਇਆ ਜਾ ਰਿਹਾ ਹੈ। ਇੱਕ ਮਿਹਨਤੀ ਅਤੇ ਫਰਜ਼ ਨਿਭਾਉਣ ਵਾਲੀ ਅਧਿਕਾਰੀ ਦੀ ਅਚਾਨਕ ਮੌਤ ਨੂੰ ਪੁਲਸ ਮਹਿਕਮੇ ਲਈ ਵੱਡਾ ਘਾਟਾ ਮੰਨਿਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

 


author

Babita

Content Editor

Related News