ਲੋਹੰਡ ਖੱਡ ''ਚ ਨਹਾਉਂਦੇ ਸਮੇਂ ਰੁੜ੍ਹੇ ਨੌਜਵਾਨ ਜਸ਼ਨਪ੍ਰੀਤ ਦੀ ਲਾਸ਼ ਸਤਲੁਜ ਦਰਿਆ ''ਚੋਂ ਬਰਾਮਦ
Monday, Jun 22, 2026 - 04:02 PM (IST)
ਰੂਪਨਗਰ/ਕੀਰਤਪੁਰ ਸਾਹਿਬ (ਵਿਜੇ ਸ਼ਰਮਾ)-17 ਜੂਨ ਨੂੰ ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਪਿੰਡ ਕਲਿਆਣਪੁਰ ਵਾਰਡ ਨੰਬਰ 5 ਵਿਚ ਪੈਂਦੀ ਲੋਹੰਡ ਖੱਡ ਵਿਚ ਨਹਾਉਂਦੇ ਸਮੇਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹੇ ਨੌਜਵਾਨ ਜਸ਼ਨਪ੍ਰੀਤ ਸਿੰਘ (23) ਵਾਸੀ ਪਿੰਡ ਅਸੰਧ, ਕਰਨਾਲ, ਹਰਿਆਣਾ ਦੀ ਲਾਸ਼ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਵੱਲੋਂ ਬੂੰਗਾ ਸਾਹਿਬ ਸਰਾਏ ਪੱਤਣ ਦੇ ਪੁਲ ਨੇੜਿਓਂ ਸਤਲੁਜ ਦਰਿਆ ਵਿਚੋਂ ਬਰਾਮਦ ਕਰ ਲਈ ਗਈ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੁਰਦਾ ਘਰ ਵਿਚ ਰੱਖਵਾ ਦਿੱਤਾ ਹੈ।
ਇਹ ਵੀ ਪੜ੍ਹੋ: Punjab: ਦੋਸਤਾਂ ਨਾਲ ਦਰਿਆ ’ਚ ਨਹਾਉਣ ਗਿਆ ਨੌਜਵਾਨ ਡੁੱਬਿਆ, ਉੱਜੜਿਆ ਘਰ

ਥਾਣਾ ਕੀਰਤਪੁਰ ਸਾਹਿਬ ਦੀ ਪੁਲਸ ਵੱਲੋਂ ਲੋਹੰਡ ਖੱਡ ਵਿਚ ਲੋਕਾਂ ਨੂੰ ਨਹਾਉਣ ਤੋਂ ਰੋਕਣ ਲਈ ਉਸ ਦੇ ਬਾਹਰ ਸੂਚਨਾ ਬੋਰਡ ਵੀ ਲਗਾਇਆ ਗਿਆ ਹੈ, ਜਿਸ ਵਿਚ ਸਾਫ਼ ਤੌਰ ’ਤੇ ਲਿਖਿਆ ਗਿਆ ਹੈ ਕਿ ਲੋਹੰਡ ਖੱਡ ਦਾ ਪਾਣੀ ਬਹੁਤ ਡੂੰਘਾ ਹੈ, ਇਸ ਵਿਚ ਨਹਾਉਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਇਸ ਵਿਚ ਡੁੱਬਣ ਨਾਲ ਹੁਣ ਤੱਕ ਕਈ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਲਈ ਇਸ ਵਿਚ ਨਹਾਉਣ ਤੋਂ ਗੁਰੇਜ਼ ਕੀਤਾ ਜਾਵੇ। ਇਸ ਤੋਂ ਇਲਾਵਾ ਪੁਲਸ ਵੱਲੋਂ ਲੋਹੰਡ ਖੱਡ ਨੂੰ ਜਾਂਦੇ ਰਸਤੇ ਦੇ ਅੱਗੇ ਕੰਡਿਆਲੀ ਤਾਰ ਲਗਾਉਣ ਲਈ ਐਂਗਲ ਲਗਾ ਦਿੱਤੇ ਗਏ ਹਨ ਅਤੇ ਇਕ-ਦੋ ਦਿਨਾਂ ਵਿਚ ਇਨ੍ਹਾਂ ਐਂਗਲਾਂ ਨਾਲ ਕੰਡਿਆਲੀ ਤਾਰ ਬੰਨ੍ਹ ਦਿੱਤੀ ਜਾਵੇਗੀ ਤਾਂ ਜੋ ਲੋਕ ਲੋਹੰਡ ਖੱਡ 'ਚ ਨਹਾਉਣ ਲਈ ਨਾ ਜਾਣ।

ਇਹ ਵੀ ਪੜ੍ਹੋ: ਜਲੰਧਰ 'ਚ ਫਿਰ ਚੱਲੀਆਂ ਗੋਲ਼ੀਆਂ! ਵੇਰਕਾ ਮਿਲਕ ਪਲਾਂਟ ਨੇੜੇ ਹੋਮਿਓਪੈਥਿਕ ਕਲੀਨਿਕ 'ਤੇ ਹੋਈ ਫਾਇਰਿੰਗ
ਪੱਤਰਕਾਰਾਂ ਨੇ ਜਦੋਂ ਲੋਹੰਡ ਖੱਡ ਦਾ ਦੌਰਾ ਕੀਤਾ ਤਾਂ ਭਾਰੀ ਤਾਦਾਦ ਵਿਚ ਸੈਲਾਨੀ ਬਾਹਰੋਂ ਆਏ ਹੋਏ ਲੋਕ ਚਿਤਾਵਨੀ ਬੋਰਡ ਦੀ ਪ੍ਰਵਾਹ ਕੀਤੇ ਬਿਨਾਂ ਇਥੇ ਨਹਾ ਰਹੇ ਸਨ, ਜਿਨ੍ਹਾਂ ਨੂੰ ਲੋਹੰਡ ਖੱਡ ਦੇ ਖਤਰਨਾਕ ਪਾਣੀ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ। ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਇੰਸਪੈਕਟਰ ਰਾਹੁਲ ਸ਼ਰਮਾ ਨੇ ਦੱਸਿਆ ਕਿ ਅੱਜ ਵੀ ਥਾਣਾ ਕੀਰਤਪੁਰ ਸਾਹਿਬ ਦੀ ਪੁਲਸ ਪਾਰਟੀ ਦੋ-ਤਿੰਨ ਵਾਰ ਲੋਹੰਡ ਖੱਡ ਵਿਚ ਜਾ ਕੇ ਆਈ ਹੈ, ਜਿੱਥੇ ਭਾਰੀ ਤਦਾਦ ਵਿਚ ਲੋਕ ਇਸ਼ਨਾਨ ਕਰ ਰਹੇ ਸਨ। ਪੁਲਸ ਵੱਲੋਂ ਉਨ੍ਹਾਂ ਨੂੰ ਇਥੋਂ ਹਟਾਇਆ ਗਿਆ। ਲੋਕਾਂ ਨੂੰ ਇਥੇ ਨਹਾਉਣ ਤੋਂ ਰੋਕਣ ਲਈ ਉਨ੍ਹਾਂ ਵੱਲੋਂ ਲੋਕਾਂ ਦੇ ਵਾਹਨਾਂ ਦੇ ਚਲਾਨ ਵੀ ਕੱਟੇ ਗਏ ਪਰ ਫਿਰ ਵੀ ਲੋਕ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਨਹਾਉਣ ਲਈ ਆ ਰਹੇ ਹਨ।

ਇਹ ਵੀ ਪੜ੍ਹੋ: ਬਟਾਲਾ 'ਚ ਚੱਲੀਆਂ ਗੋਲ਼ੀਆਂ! ਕਾਰੋਬਾਰੀ ਨੌਜਵਾਨ ਦੀ ਕੋਠੀ 'ਤੇ ਹੋਈ ਫਾਇਰਿੰਗ
ਇਕ-ਦੋ ਦਿਨਾਂ ਤੱਕ ਇਥੇ ਕੰਡਿਆਲੀ ਤਾਰ ਵੀ ਲਗਾ ਦਿੱਤੀ ਜਾਵੇਗੀ ਤਾਂ ਜੋ ਲੋਕ ਨਹਾਉਣ ਲਈ ਲੋਹੰਡ ਖੱਡ ਦੇ ਡੂੰਘੇ ਪਾਣੀ ਵਿਚ ਨਾ ਜਾਣ। ਜਿਹੜਾ ਨੌਜਵਾਨ 17 ਜੂਨ ਨੂੰ ਲੋਹੰਡ ਖੱਡ ਵਿਚ ਨਹਾਉਂਦੇ ਸਮੇਂ ਰੁੜ੍ਹ ਗਿਆ ਸੀ, ਦੀ ਲਾਸ਼ ਬਰਾਮਦ ਕਰ ਲਈ ਗਈ। ਜੇ ਪਰਿਵਾਰਕ ਮੈਂਬਰ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਮਨ੍ਹਾ ਕਰਨਗੇ ਤਾਂ ਪੋਸਟਮਾਰਟਮ ਕਰਵਾਏ ਬਿਨਾਂ ਹੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਦੇ ਹੋਏ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਜਲੰਧਰ: ਚਾਵਲਾ ਮੋਬਾਇਲ ਪੁਆਇੰਟ ਫਾਇਰਿੰਗ ਕੇਸ 'ਚ ਖ਼ੁਲਾਸਾ! UK ਨਾਲ ਜੁੜੇ ਤਾਰ, ਮੁਲਜ਼ਮ ਨੇ ਬੱਸ ਸਟੈਂਡ ਨੇੜੇ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
