'ਜੱਫ਼ੀਆਂ ਪੁਆ ਦਿਆਂਗੇ...', ਕਾਂਗਰਸ ਦੇ ਅੰਦਰੂਨੀ ਕਲੇਸ਼ ਬਾਰੇ ਬੀਬੀ ਭੱਠਲ ਨੇ ਆਖੀ ਵੱਡੀ ਗੱਲ (ਵੀਡੀਓ)

Tuesday, Jun 16, 2026 - 05:00 PM (IST)

'ਜੱਫ਼ੀਆਂ ਪੁਆ ਦਿਆਂਗੇ...', ਕਾਂਗਰਸ ਦੇ ਅੰਦਰੂਨੀ ਕਲੇਸ਼ ਬਾਰੇ ਬੀਬੀ ਭੱਠਲ ਨੇ ਆਖੀ ਵੱਡੀ ਗੱਲ (ਵੀਡੀਓ)

ਚੰਡੀਗੜ੍ਹ (ਵੈੱਬ ਡੈਸਕ, ਅੰਕੁਰ ਤਾਂਗੜੀ) : ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਹੁਣ ਤੋਂ ਹੀ ਕਮਰ ਕੱਸ ਲਈ ਹੈ। ਇਸੇ ਮਕਸਦ ਤਹਿਤ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਹਾਈਕਮਾਨ ਵਲੋਂ ਨਿਯੁਕਤ 3 ਆਬਜ਼ਰਵਰਾਂ ਦੀਆਂ ਅਹਿਮ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ ਹੈ। ਇਸ ਮੀਟਿੰਗ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਇੱਕ ਲੋਕਤੰਤਰੀ ਪਾਰਟੀ ਹੈ ਅਤੇ ਇੱਥੇ ਹਰ ਆਗੂ ਦੀ ਰਾਏ ਲਈ ਜਾਂਦੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 600 ਯੂਨਿਟ ਮੁਫ਼ਤ ਬਿਜਲੀ ਨੂੰ ਲੈ ਕੇ ਪਿਆ ਵੱਡਾ ਪੰਗਾ, ਭਰਨੇ ਪੈਣਗੇ ਮੋਟੇ-ਮੋਟੇ ਬਿੱਲ! ਲੱਖਾਂ ਖ਼ਪਤਕਾਰ ਹੁਣ

ਉਨ੍ਹਾਂ ਦੱਸਿਆ ਕਿ ਆਬਜ਼ਰਵਰਾਂ ਨੇ ਪੰਜਾਬ ਦੀ ਮੌਜੂਦਾ ਸਥਿਤੀ, ਲੋਕਾਂ ਦੀ ਸੋਚ ਅਤੇ ਵੱਖ-ਵੱਖ ਪਾਰਟੀਆਂ ਦੀ ਹਾਲਤ ਬਾਰੇ ਫੀਡਬੈਕ ਲਈ ਹੈ। ਭੱਠਲ ਨੇ ਭਰੋਸਾ ਜਤਾਇਆ ਕਿ ਇਸ ਪੂਰੇ ਅਭਿਆਸ ਦਾ ਨਤੀਜਾ ਪਾਰਟੀ ਲਈ ਸਕਾਰਾਤਮਕ ਨਿਕਲੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕਾਂਗਰਸ ਦੇ ਅੰਦਰ ਕਿਸੇ ਕਿਸਮ ਦੀ ਵੱਡੀ ਲੜਾਈ ਨਹੀਂ ਹੈ ਅਤੇ ਜੇਕਰ ਕਦੇ-ਕਦੇ ਮਤਭੇਦ ਸਾਹਮਣੇ ਆਉਂਦੇ ਹਨ ਤਾਂ ਉਹ ਹਰ ਪਰਿਵਾਰ ਵਾਂਗ ਆਮ ਗੱਲ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਮੁਲਾਜ਼ਮਾਂ ਦੀਆਂ ਬਦਲੀਆਂ ਨੂੰ ਲੈ ਕੇ ਵੱਡੀ ਖ਼ਬਰ, ਜਾਰੀ ਹੋਏ ਨਵੇਂ ਹੁਕਮ, ਹੁਣ ਇਸ ਤਾਰੀਖ਼ ਤੱਕ...

ਕਾਂਗਰਸ ਦੀ ਅੰਦਰੂਨੀ ਧੜੇਬੰਦੀ ਦੇ ਸਵਾਲ ਦਾ ਜਵਾਬ ਦਿੰਦਿਆਂ ਬੀਬੀ ਭੱਠਲ ਨੇ ਕਿਹਾ ਕਿ ਸਭ ਇਕੱਠੇ ਹੋ ਜਾਣਗੇ, ਜੱਫ਼ੀਆਂ ਪੁਆ ਦਿਆਂਗੇ ਅਤੇ ਕਾਂਗਰਸ 'ਚ ਸਾਡੀ ਕੋਈ ਲੜਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਵੇਂ ਪਰਿਵਾਰ 'ਚ ਛੋਟੇ-ਛੋਟੇ ਬੱਚ ਲੜ ਪੈਂਦੇ ਹਨ, ਅਜਿਹੀ ਲੜਾਈ ਹੀ ਕਾਂਗਰਸ 'ਚ ਹੈ, ਜੋ ਕਦੇ ਵੀ ਅੱਗੇ ਤੱਕ ਨਹੀਂ ਜਾਂਦੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e



 


author

Babita

Content Editor

Related News