ਲੁਧਿਆਣਾ 'ਚ ਪੁਲਸ ਕਸਟਡੀ 'ਚੋਂ ਮੁਲਜ਼ਮ ਫ਼ਰਾਰ, ਪੁਲਸ ਵਿਭਾਗ 'ਚ ਮਚਿਆ ਹੜਕੰਪ

Thursday, Jun 25, 2026 - 01:15 PM (IST)

ਲੁਧਿਆਣਾ 'ਚ ਪੁਲਸ ਕਸਟਡੀ 'ਚੋਂ ਮੁਲਜ਼ਮ ਫ਼ਰਾਰ, ਪੁਲਸ ਵਿਭਾਗ 'ਚ ਮਚਿਆ ਹੜਕੰਪ

ਲੁਧਿਆਣਾ (ਗਣੇਸ਼) : ਲੁਧਿਆਣਾ ਪੁਲਸ ਵਲੋਂ ਗੈਰ-ਕਾਨੂੰਨੀ ਹਥਿਆਰਾਂ ਦੀ ਬਰਾਮਦਗੀ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਦੇ ਪੁਲਸ ਕਸਟਡੀ 'ਚੋਂ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਲੁਧਿਆਣਾ ਲਿਆਂਦਾ ਗਿਆ ਗਿਆ ਸੀ, ਜਿੱਥੇ ਉਹ ਪੁਲਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਇਹ ਪੂਰੀ ਵਾਰਦਾਤ ਹਸਪਤਾਲ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ। ਫਿਲਹਾਲ ਪੁਲਸ ਵਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਪੁਲਸ ਵਲੋਂ ਬੀਤੀ 23 ਜੂਨ ਨੂੰ ਫਿਰੋਜ਼ਪੁਰ ਰੋਡ ਸਥਿਤ ਇਕ ਹੋਟਲ ਦੇ ਬਾਹਰ ਸ਼ੱਕੀ ਫਾਰਚੂਨਰ ਗੱਡੀ ਦੀ ਜਾਂਚ ਕੀਤੀ ਗਈ।

ਇਹ ਵੀ ਪੜ੍ਹੋ : CBSE ਦੇ ਵਿਦਿਆਰਥੀਆਂ ਨੂੰ ਪਈ ਨਵੀਂ ਟੈਨਸ਼ਨ! ਸ਼ੁਰੂ ਹੋਇਆ ਇੰਤਜ਼ਾਰ, ਪੜ੍ਹੋ ਕੀ ਹੈ ਪੂਰੀ ਖ਼ਬਰ

ਇਸ 'ਤੇ ਅਸਥਾਈ ਨੰਬਰ ਪਲੇਟ ਲੱਗੀ ਹੋਈ ਸੀ। ਪੁਲਸ ਨੇ ਗੱਡੀ ਨੂੰ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਤਾਂ ਉਸ 'ਚ ਸਵਾਰ ਦੋਸ਼ੀਆਂ ਵਿਕਾਸ, ਪਰਵਿੰਦਰ ਸਿੰਘ ਅਤੇ ਦੀਪਨ ਦੇ ਕਬਜ਼ੇ 'ਚੋਂ ਇਕ 32 ਬੋਰ ਦੀ ਰਿਵਾਲਵਰ ਅਤੇ 32 ਬੋਰ ਦੀ ਪਿਸਤੌਲ ਬਰਾਮਦ ਹੋਈ। ਦੋਹਾਂ ਹਥਿਆਰਾਂ ਦੀ ਮੈਗਜ਼ੀਨ 'ਚ 6-6 ਜ਼ਿੰਦਾ ਕਾਰਤੂਸ ਸਨ। ਪੁਲਸ ਨੇ ਵਾਹਨ ਦੇ ਮਾਲਕ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਿਆ ਕਿ ਉਹ ਕਾਰਾਂ ਕਿਰਾਏ 'ਤੇ ਦੇਣ ਦਾ ਕੰਮ ਕਰਦਾ ਹੈ ਅਤੇ ਉਕਤ ਫਾਰਚੂਨਰ ਕਰੀਬ 10 ਦਿਨ ਪਹਿਲਾਂ ਗੁਰਦੇਵ ਸਿੰਘ ਨਾਂ ਦੇ ਵਿਅਕਤੀ ਨੂੰ ਕਿਰਾਏ 'ਤੇ ਦਿੱਤੀ ਸੀ।

ਇਹ ਵੀ ਪੜ੍ਹੋ : ਮੋਹਾਲੀ ਤੋਂ ਵੱਡੀ ਖ਼ਬਰ : ਜਿੰਮ 'ਚ ਵਰਕਆਊਟ ਦੌਰਾਨ ਜਵਾਨ ਮੁੰਡੇ ਦੀ ਮੌਤ, ਕੁੱਝ ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਵਾਹਨ ਮਾਲਕ ਨੇ ਦੋਸ਼ ਲਾਇਆ ਕਿ ਗੁਰਦੇਵ ਸਿੰਘ ਨੇ ਉਸ ਨਾਲ ਧੋਖਾਧੜੀ ਕੀਤੀ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ 'ਚੋਂ ਅੱਜ ਇਕ ਦੋਸ਼ੀ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਹ ਪੁਲਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ। ਇਸ ਘਟਨਾ ਤੋਂ ਬਾਅਦ ਪੁਲਸ ਵਿਭਾਗ 'ਚ ਹੜਕੰਪ ਮਚ ਗਿਆ ਹੈ ਅਤੇ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
 

 


author

Babita

Content Editor

Related News