ਨੀਟ ਦੇ ਪ੍ਰੀਖਿਆਰਥੀਆਂ ਲਈ ਰੇਲਵੇ ਦੀ ਵਿਸ਼ੇਸ਼ ਵਿਵਸਥਾ ਤਹਿਤ ਭਲਕੇ ਜਲੰਧਰ ’ਚੋਂ ਲੰਘਣਗੀਆਂ ਪ੍ਰੀਖਿਆ ਸਪੈਸ਼ਲ ਟ੍ਰੇਨਾਂ

Saturday, Jun 20, 2026 - 04:54 AM (IST)

ਨੀਟ ਦੇ ਪ੍ਰੀਖਿਆਰਥੀਆਂ ਲਈ ਰੇਲਵੇ ਦੀ ਵਿਸ਼ੇਸ਼ ਵਿਵਸਥਾ ਤਹਿਤ ਭਲਕੇ ਜਲੰਧਰ ’ਚੋਂ ਲੰਘਣਗੀਆਂ ਪ੍ਰੀਖਿਆ ਸਪੈਸ਼ਲ ਟ੍ਰੇਨਾਂ

ਜਲੰਧਰ (ਪੁਨੀਤ) : ਨੀਟ ਦੀ ਪ੍ਰੀਖਿਆ ਵਿਚ ਸ਼ਾਮਲ ਹੋਣ ਵਾਲੇ ਪ੍ਰੀਖਿਆਰਥੀਆਂ ਦੀ ਸਹੂਲਤ ਲਈ ਰੇਲਵੇ ਨੇ 21 ਜੂਨ ਨੂੰ ਵਿਸ਼ੇਸ਼ ਪ੍ਰੀਖਿਆ ਸਪੈਸ਼ਲ ਟ੍ਰੇਨਾਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਰੇਲਵੇ ਵੱਲੋਂ ਅੰਮ੍ਰਿਤਸਰ-ਲੁਧਿਆਣਾ, ਲੁਧਿਆਣਾ-ਅੰਮ੍ਰਿਤਸਰ ਅਤੇ ਫਿਰੋਜ਼ਪੁਰ ਕੈਂਟ-ਲੁਧਿਆਣਾ ਰੂਟ ’ਤੇ ਵਿਸ਼ੇਸ਼ ਟ੍ਰੇਨਾਂ ਚਲਾਈਆਂ ਜਾਣਗੀਆਂ, ਜਿਸ ਨਾਲ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਣ ਵਿਚ ਸਹੂਲਤ ਮਿਲੇਗੀ। ਅਧਿਕਾਰੀਆਂ ਨੇ ਦੱਸਿਆ ਕਿ ਅੰਮ੍ਰਿਤਸਰ-ਲੁਧਿਆਣਾ ਸਪੈਸ਼ਲ ਟ੍ਰੇਨ ਦੇ ਦੋ ਫੇਰੇ ਲਾਏ ਜਾਣਗੇ। ਇਹ ਟ੍ਰੇਨ ਅੰਮ੍ਰਿਤਸਰ ਤੋਂ ਸਵੇਰੇ 9.50 ਵਜੇ ਰਵਾਨਾ ਹੋ ਕੇ ਜਲੰਧਰ ਸਿਟੀ ਸਟੇਸ਼ਨ ’ਤੇ ਸਵੇਰੇ 10.55 ਵਜੇ ਪਹੁੰਚੇਗੀ ਅਤੇ 11 ਵਜੇ ਲੁਧਿਆਣਾ ਲਈ ਰਵਾਨਾ ਹੋਵੇਗੀ। ਵਾਪਸੀ ’ਤੇ ਇਹ ਟ੍ਰੇਨ ਸ਼ਾਮ 8.30 ਵਜੇ ਜਲੰਧਰ ਸਿਟੀ ਪਹੁੰਚੇਗੀ ਅਤੇ 8.35 ਵਜੇ ਅੰਮ੍ਰਿਤਸਰ ਲਈ ਰਵਾਨਾ ਹੋਵੇਗੀ।

ਇਹ ਵੀ ਪੜ੍ਹੋ : ਕਾਨੂੰਗੋਆਂ ਤੇ ਪਟਵਾਰੀਆਂ ਦੇ ਵੱਡੇ ਪੱਧਰ 'ਤੇ ਤਬਾਦਲੇ, ਦੇਖੋ ਪੂਰੀ ਲਿਸਟ

ਇਸੇ ਤਰ੍ਹਾਂ ਲੁਧਿਆਣਾ-ਅੰਮ੍ਰਿਤਸਰ ਸਪੈਸ਼ਲ ਟ੍ਰੇਨ ਵੀ ਦੋ ਫੇਰੇ ਲਾਵੇਗੀ। ਇਹ ਟ੍ਰੇਨ ਲੁਧਿਆਣਾ ਤੋਂ ਸਵੇਰੇ 9.30 ਵਜੇ ਰਵਾਨਾ ਹੋ ਕੇ 10.30 ਵਜੇ ਜਲੰਧਰ ਸਿਟੀ ਪਹੁੰਚੇਗੀ ਅਤੇ 10.35 ਵਜੇ ਅੱਗੇ ਅੰਮ੍ਰਿਤਸਰ ਲਈ ਰਵਾਨਾ ਹੋਵੇਗੀ। ਵਾਪਸੀ ਵਿਚ ਇਹ ਟ੍ਰੇਨ ਰਾਤ 8.40 ਵਜੇ ਜਲੰਧਰ ਸਿਟੀ ਪਹੁੰਚੇਗੀ ਅਤੇ 8.45 ਵਜੇ ਲੁਧਿਆਣਾ ਲਈ ਰਵਾਨਾ ਹੋਵੇਗੀ। ਪ੍ਰੀਖਿਆ ਦੌਰਾਨ ਵਾਧੂ ਯਾਤਰੀ ਦਬਾਅ ਨੂੰ ਦੇਖਦੇ ਹੋਏ ਇਹ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ। ਇਨ੍ਹਾਂ ਟ੍ਰੇਨਾਂ ਦੇ ਚੱਲਣ ਨਾਲ ਜਲੰਧਰ, ਅੰਮ੍ਰਿਤਸਰ, ਕਪੂਰਥਲਾ, ਲੁਧਿਆਣਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਹਜ਼ਾਰਾਂ ਪ੍ਰੀਖਿਆਰਥੀਆਂ ਨੂੰ ਸਮੇਂ ਸਿਰ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਣ ਵਿਚ ਮਦਦ ਮਿਲੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News