ਜਲੰਧਰ 'ਚ ਨਿਹੰਗ ਬਾਣੇ 'ਚ ਆਏ ਹਮਲਾਵਰਾਂ ਨੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ, 25 ਰਾਊਂਡ ਕੀਤੀ ਫਾਇਰਿੰਗ

Wednesday, Jun 17, 2026 - 04:54 PM (IST)

ਜਲੰਧਰ 'ਚ ਨਿਹੰਗ ਬਾਣੇ 'ਚ ਆਏ ਹਮਲਾਵਰਾਂ ਨੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ, 25 ਰਾਊਂਡ ਕੀਤੀ ਫਾਇਰਿੰਗ

ਜਲੰਧਰ (ਸੋਨੂੰ, ਵਰੁਣ, ਮਹੇਸ਼)- ਮਹਾਨਗਰ ਜਲੰਧਰ ਵਿਚ ਗੋਲ਼ੀਆਂ ਚੱਲਣ ਦੀਆਂ ਵਾਰਾਦਾਤਾਂ ਵੱਧਦੀਆਂ ਜਾ ਰਹੀਆਂ ਹਨ। ਜਲੰਧਰ ਦੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਿਚ ਤਾਬੜਤੋੜ ਗੋਲ਼ੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਅਨੁਸਾਰ ਇਹ ਗੋਲ਼ੀਆਂ ਇਕ ਨਿਹੰਗ ਬਾਣੇ 'ਚ ਵਿਅਕਤੀਆਂ ਨੇ ਚਲਾਈਆਂ ਹਨ। ਅਮਰਜੀਤ ਸਿੰਘ ਨਾਮ ਦੇ ਇਕ ਵਿਅਕਤੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਰਾਹੁਲ 'ਤੇ ਹਮਲਾ ਕਰ ਦਿੱਤਾ।
 

PunjabKesari

ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! 4 ਦਿਨ ਬੰਦ ਰਹਿਣਗੀਆਂ ਇਹ ਦੁਕਾਨਾਂ

ਹਮਲਾਵਰਾਂ ਨੇ ਆਰੀਆ ਨਗਰ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਦੇ ਪੁੱਤਰ ਰਾਹੁਲ 'ਤੇ ਘਾਤ ਲਗਾ ਕੇ ਗੋਲ਼ੀਆਂ ਚਲਾਈਆਂ। ਇਕ ਗੋਲੀ ਰਾਹੁਲ ਦੇ ਪੇਟ ਵਿੱਚ ਲੱਗੀ, ਜਿਸ ਕਾਰਨ ਉਹ ਖ਼ੂਨ ਨਾਲ ਲਥਪਥ ਡਿੱਗ ਪਿਆ ਅਤੇ ਹਮਲਾਵਰ ਭੱਜ ਗਏ। ਘਟਨਾ ਦੀ ਸੂਚਨਾ ਪਾ ਕੇ ਬਸਤੀ ਬਾਵਾ ਖੇਲ ਥਾਣੇ ਦੀ ਪੁਲਸ ਮੌਕੇ 'ਤੇ ਪਹੁੰਚੀ ਪਰ ਘਟਨਾ ਵਾਲਾ ਇਲਾਕਾ ਥਾਣਾ 1 ਦੇ ਅਧੀਨ ਆਉਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗੋਲ਼ੀਬਾਰੀ ਰਾਜ ਨਗਰ 'ਚ ਹਾਲ ਹੀ ਵਿੱਚ ਹੋਈ ਗੋਲੀਬਾਰੀ ਨੂੰ ਲੈ ਕੇ ਹੋਈ ਦੁਸ਼ਮਣੀ ਨਾਲ ਸਬੰਧਤ ਹੈ। ਰਾਹੁਲ ਨੂੰ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। 

PunjabKesari

ਅੰਨ੍ਹੇਵਾਹ ਕੀਤੀ ਗਈ ਫਾਇਰਿੰਗ ਨੇ ਇਲਾਕੇ ਵਾਸੀਆਂ ਦੇ ਨਾਲ-ਨਾਲ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਕਿਉਂਕਿ ਲੋਕ ਵਧ ਰਹੇ ਅਪਰਾਧ ਨੂੰ ਲੈ ਕੇ ਬੇਹੱਦ ਡਰੇ ਹੋਏ ਹਨ। ਸਿਰਫ਼ ਤਿੰਨ-ਚਾਰ ਦਿਨ ਪਹਿਲਾਂ ਹੀ ਥਾਣਾ ਡਿਵੀਜ਼ਨ ਨੰਬਰ 5 ਅਤੇ ਰਾਮਾ ਮੰਡੀ ਦੇ ਇਲਾਕਿਆਂ 'ਚ ਇਕੋ ਦਿਨ ਫਾਇਰਿੰਗ ਦੀਆਂ ਦੋ ਘਟਨਾਵਾਂ ਵਾਪਰੀਆਂ ਸਨ। ਇਕ ਘਟਨਾ 'ਚ ਇਕ ਵਪਾਰੀ ਦੇ ਸ਼ੋਅਰੂਮ 'ਤੇ 50 ਲੱਖ ਰੁਪਏ ਦੀ ਫਿਰੌਤੀ ਮੰਗਣ 'ਤੇ ਗੋਲ਼ੀਆਂ ਚਲਾਈਆਂ ਗਈਆਂ ਸਨ ਅਤੇ ਦੂਜੀ 'ਚ ਇਕ ਨੌਜਵਾਨ ਦੀ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਸੀ। ਹਾਲਾਂਕਿ ਪੁਲਸ ਨੇ ਦੋਵਾਂ ਘਟਨਾਵਾਂ ਦਾ ਪਤਾ ਲਗਾਉਣ ਦਾ ਦਾਅਵਾ ਕੀਤਾ ਹੈ ਪਰ ਡਰੇ ਹੋਏ ਲੋਕਾਂ ਦਾ ਕਹਿਣਾ ਹੈ ਕਿ ਕਮਿਸ਼ਨਰੇਟ ਪੁਲਸ ਤੋਂ ਸ਼ਹਿਰ 'ਚ ਲਗਾਤਾਰ ਵੱਧ ਰਹੇ ਅਪਰਾਧ ਨੂੰ ਕਾਬੂ ਨਹੀਂ ਪਾ ਰਹੇ ਹਨ। 

ਇਹ ਵੀ ਪੜ੍ਹੋ: ਕਹਿਰ ਓ ਰੱਬਾ! ਪਲਾਂ 'ਚ ਉੱਜੜਿਆ ਪਰਿਵਾਰ, ਜਲੰਧਰ 'ਚ ਸੜਕ ਹਾਦਸੇ ਦੌਰਾਨ ਮਾਂ-ਧੀ ਦੀ ਮੌਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News