ਕੇਰਲ ਦੇ ਪ੍ਰੋਫੈਸਰ ਨੇ ਬਣਾਇਆ ਮਹਿਲਾ ਟੀ-20 ਵਰਲਡ ਕੱਪ ਦਾ ਵਿਸ਼ੇਸ਼ ਕੈਲੰਡਰ

Saturday, Feb 15, 2020 - 06:54 PM (IST)

ਕੇਰਲ ਦੇ ਪ੍ਰੋਫੈਸਰ ਨੇ ਬਣਾਇਆ ਮਹਿਲਾ ਟੀ-20 ਵਰਲਡ ਕੱਪ ਦਾ ਵਿਸ਼ੇਸ਼ ਕੈਲੰਡਰ

ਨਵੀਂ ਦਿੱਲੀ : ਆਈ. ਸੀ. ਸੀ. ਮਹਿਲਾ ਟੀ-20 ਕ੍ਰਿਕਟ ਵਰਲਡ ਕੱਪ 2020 ਦੀ ਸ਼ੁਰੂਆਤ 21 ਫਰਵਰੀ ਤੋਂ ਹੋ ਰਹੀ ਹੈ ਜੋ 8 ਮਾਰਚ ਤਕ ਚੱਲੇਗਾ। ਇਸ ਨੂੰ ਲੈ ਕੇ ਲੋਕਾਂ ਵਿਚ ਵੀ ਕਾਫੀ ਉਤਸ਼ਾਹ ਦਿਸ ਰਿਹਾ ਹੈ। ਜਿੱਥੇ ਕ੍ਰਿਕਟ ਪ੍ਰਸ਼ੰਸਕ ਆਈ. ਸੀ. ਸੀ. ਦੇ ਇਸ ਟੂਰਨਾਮੈਂਟ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ, ਉੱਥੇ ਹੀ ਕੇਰਲਾ ਦੇ ਕਾਲੀਕਟ ਜ਼ਿਲੇ ਦੇ ਮਾਲਾਬਾਰ ਕ੍ਰਿਸ਼ਚਨ ਕਾਲਜ ਦੇ ਇਤਿਹਾਸ ਵਿਭਾਗ ਦੇ ਪ੍ਰੋਫੈਸਰ ਵਸ਼ਿਸ਼ਟ ਅਤੇ ਉਸ ਦੀ ਵਿਦਿਆਰਥਣ ਜੈਸੀਥਾ ਨੇ ਇਸ ਟੂਰਨਾਮੈਂਟ ਦਾ ਆਨੰਦ ਲੈਣ ਲਈ ਇਕ ਖਾਸ ਕੈਲੰਡਰ ਜਾਰੀ ਕੀਤਾ ਹੈ। ਇਸ ਵਿਚ 2020 ਮਹਿਲਾ ਟੀ-20 ਵਰਲਡ ਕੱਪ ਦਾ ਸਾਰਾ ਸ਼ੈਡਿਊਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਕੈਲੰਡਰ ਵਿਚ ਸਾਬਕਾ ਮਹਿਲਾ ਚੈਂਪੀਅਨ ਟੀਮਾਂ ਦੇ ਰਿਕਾਰਡ ਦਰਜ ਹਨ ਉੱਥੇ ਹੀ ਵੱਖ-ਵੱਖ ਥਾਵਾਂ 'ਤੇ ਆਯੋਜਨ ਕੀਤੇ ਗਏ ਇਸ ਟੂਰਨਾਮੈਂਟ ਬਾਰੇ ਵਿਸਤਾਰ ਨਾਲ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਇਸ ਕੈਲੰਡਰ ਵਿਚ ਆਗਾਮੀ ਮਹਿਲਾ ਟੀ-20 ਵਰਲਡ ਕੱਪ ਲਈ ਭਾਰਤੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

PunjabKesari


Related News