ਕਬੱਡੀ ਸਟਾਰ ਅਜੇ ਠਾਕੁਰ ਪਹੁੰਚੇ ਮਾਂ ਨੈਨਾ ਦੇਵੀ ਦੇ ਦਰਬਾਰ

Tuesday, Apr 16, 2019 - 04:33 PM (IST)

ਕਬੱਡੀ ਸਟਾਰ ਅਜੇ ਠਾਕੁਰ ਪਹੁੰਚੇ ਮਾਂ ਨੈਨਾ ਦੇਵੀ ਦੇ ਦਰਬਾਰ

ਸਪੋਰਟਸ ਡੈਸਕ— ਭਾਰਤੀ ਕਬੱਡੀ ਟੀਮ ਦੇ ਸਟਾਰ ਖਿਡਾਰੀ ਅਜੇ ਠਾਕੁਰ ਡੀ.ਐੱਸ.ਪੀ. ਬਣਨ ਦੇ ਬਾਅਦ ਸੋਮਵਾਰ ਨੂੰ ਸ਼੍ਰੀ ਨੈਨਾ ਦੇਵੀ ਪਹੁੰਚੇ ਅਤੇ ਮਾਤਾ ਦੇ ਚਰਨਾਂ 'ਚ ਸੀਸ ਝੁਕਾਇਆ। ਉਨ੍ਹਾਂ ਨੇ ਆਪਣੇ ਚਾਹਣ ਵਾਲਿਆਂ ਨਾਲ ਤਸਵੀਰਾਂ ਖਿੱਚਵਾਈਆਂ। ਉਨ੍ਹਾਂ ਕਿਹਾ- ਅੱਜ ਮੈਂ ਜੋ ਵੀ ਹਾਂ, ਮਾਂ ਦੀ ਕਿਰਪਾ ਨਾਲ ਹਾਂ।

ਡੀ.ਐੱਸ.ਪੀ. ਅਹੁਦੇ 'ਤੇ ਨਿਯੁਕਤੀ ਦੇ ਬਾਅਦ ਉਨ੍ਹਾਂ ਦੀ ਪਹਿਲੀ ਡਿਊਟੀ ਵੀ ਥਾਨਾ ਕੋਟ ਤੋਂ ਪ੍ਰੋਬੇਸ਼ਨਰੀ ਪੀਰੀਅਡ ਤੋਂ ਸ਼ੁਰੂ ਹੋਣ ਜਾ ਰਹੀ ਹੈ। ਅਜੇ ਨੇ ਦੱਸਿਆ ਕਿ ਮਾਤਾ ਸ਼੍ਰੀ ਨੈਨਾ ਦੇਵੀ 'ਤੇ ਉਨ੍ਹਾਂ ਨੂੰ ਅਟੁੱਟ ਸ਼ਰਧਾ ਹੈ। ਜਦੋਂ-ਜਦੋਂ ਉਨ੍ਹਾਂ ਨੇ ਮਾਤਾ ਤੋਂ ਕੁਝ ਮੰਗਿਆ, ਸਭ ਉਨ੍ਹਾਂ ਨੂੰ ਮਿਲਿਆ ਹੈ। ਕਬੱਡੀ 'ਚ ਇੰਨੀ ਸ਼ੋਹਰਤ ਮਿਲਣ ਦੇ ਬਾਅਦ ਅੱਜ ਉਨ੍ਹਾਂ ਨੂੰ ਪੂਰੇ ਭਾਰਤ ਦੇਸ਼ 'ਚ ਸਨਮਾਨ ਮਿਲਦਾ ਹੈ, ਉਸ 'ਚ ਵੀ ਮਾਂ ਨੈਨਾ ਦੇਵੀ ਦੀ ਹੀ ਕ੍ਰਿਪਾ ਰਹੀ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਸਰਕਾਰ ਨੇ ਉਨ੍ਹਾਂ ਨੂੰ ਪੁਲਸ 'ਚ ਸੇਵਾਵਾਂ ਦੇਣ ਲਈ ਮਾਂ ਨੈਨਾ ਦੇਵੀ ਦਾ ਵਿਧਾਨਸਭਾ ਖੇਤਰ ਦਿੱਤਾ ਹੈ, ਇਹ ਉਨ੍ਹਾਂ ਲਈ ਮਾਣ ਦੀ ਗੱਲ ਹੈ।
ਉਨ੍ਹਾਂ ਦੇਸ਼ ਦੇ ਨੌਜਵਾਨਾਂ ਤੋਂ ਅਪੀਲ ਕੀਤੀ ਹੈ ਕਿ ਉਹ ਨਸ਼ੇ ਦੀ ਲਪੇਟ 'ਚ ਨਾ ਫਸਣ। ਯੁਵਾ ਪੜ੍ਹਾਈ ਅਤੇ ਖੇਡ 'ਤੇ ਧਿਆਨ ਦੇ ਕੇ ਅੱਗੇ ਵਧਣ।


author

Tarsem Singh

Content Editor

Related News