ਅੱਜ ਤੇ ਕੱਲ ਮਾਤਾ ਵੈਸ਼ਨੋ ਦੇਵੀ ਕਟੜਾ ਲਈ ਚੱਲਣਗੀਆਂ ਸਪੈਸ਼ਲ ਐਕਸਪ੍ਰੈੱਸ ਟ੍ਰੇਨਾਂ
Friday, Dec 12, 2025 - 01:07 AM (IST)
ਜਲੰਧਰ (ਪੁਨੀਤ) – ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਨਵੀਂ ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ ਕਟੜਾ ਲਈ ਰਾਖਵੀਆਂ ਸਪੈਸ਼ਲ ਐਕਸਪ੍ਰੈੱਸ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ। ਇਸ ਵਿਸ਼ੇਸ਼ ਸੇਵਾ ਦਾ ਸੰਚਾਲਨ ਦਸੰਬਰ ਮਹੀਨੇ ਵਿਚ 2-2 ਟ੍ਰਿਪ ਲਈ ਨਿਰਧਾਰਿਤ ਕੀਤਾ ਗਿਆ ਹੈ।
ਨਵੀਂ ਦਿੱਲੀ ਤੋਂ ਕਟੜਾ ਲਈ ਟ੍ਰੇਨ ਨੰਬਰ 04081 ਦਾ ਸੰਚਾਲਨ 12 ਤੇ 13 ਦਸੰਬਰ ਨੂੰ ਕੀਤਾ ਜਾਵੇਗਾ। ਉਥੇ ਹੀ ਕਟੜਾ ਤੋਂ ਨਵੀਂ ਦਿੱਲੀ ਲਈ ਟ੍ਰੇਨ ਨੰਬਰ 04082 ਦਾ ਸੰਚਾਲਨ 13 ਤੇ 14 ਦਸੰਬਰ ਨੂੰ ਹੋਵੇਗਾ। ਉਕਤ ਟ੍ਰੇਨਾਂ ਦੇ ਕੁੱਲ 4 ਟ੍ਰਿਪ ਜ਼ਰੀਏ ਯਾਤਰੀਆਂ ਨੂੰ ਧਾਰਮਿਕ ਯਾਤਰਾ ਲਈ ਸੁਵਿਧਾਜਨਕ ਬਦਲ ਮੁਹੱਈਆ ਕਰਵਾਇਆ ਗਿਆ ਹੈ।
