ਰਾਣਾ ਬਲਾਚੌਰੀਆ ਦਾ ਕਤਲ ਸਿਰਫ਼ ਟਰੇਲਰ! ਅਜੇ 35 ਹੋਰ...,ਗੈਂਗਸਟਰ ਡੋਨੀ ਬੱਲ ਦਾ ਵੱਡਾ ਖ਼ੁਲਾਸਾ

Thursday, Dec 18, 2025 - 03:10 PM (IST)

ਰਾਣਾ ਬਲਾਚੌਰੀਆ ਦਾ ਕਤਲ ਸਿਰਫ਼ ਟਰੇਲਰ! ਅਜੇ 35 ਹੋਰ...,ਗੈਂਗਸਟਰ ਡੋਨੀ ਬੱਲ ਦਾ ਵੱਡਾ ਖ਼ੁਲਾਸਾ

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਬੱਡੀ ਪਲੇਅਰ ਕੁੰਵਰ ਦਿਗਵਿਜੇ ਸਿੰਘ ਉਰਫ਼ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਵਿਚ ਵੱਡੇ ਖ਼ੁਲਾਸੇ ਹੋਏ ਹਨ। ਬਲਾਚੌਰੀਆ ਦਾ ਕਤਲ ਕਰਨ ਵਾਲਾ ਬੰਬੀਹਾ ਗੈਂਗ ਦਾ ਗੈਂਗਸਟਰ ਡੋਨੀ ਬੱਲ ਨੇ ਕਤਲ ਤੋਂ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਆ ਕੇ ਕਤਲ ਦੀ ਵਜ੍ਹਾ ਦੱਸੀ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਰਾਣਾ ਬਲੌਚਾਰੀਆ ਗੈਂਗਸਟਰ ਲਾਂਰੇਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੇ ਲਈ ਕੰਮ ਕਰ ਰਿਹਾ ਸੀ। ਉਹ ਸਾਡੇ ਦੁਸ਼ਮਣਾਂ ਨੂੰ ਫਾਈਨੈਨਸ਼ੀਅਲੀ ਮਜ਼ਬੂਤ ਕਰ ਰਿਹਾ ਸੀ। ਇਸ ਕਰਕੇ ਰਾਣਾ ਬਲਾਚੌਰੀਆ ਦਾ ਕਤਲ ਕੀਤਾ ਗਿਆ ਹੈ। ਉਸ ਨੇ ਦਾਅਵਾ ਕੀਤਾ ਕਿ ਕਲੱਬ ਤੋਂ ਫਿਰੌਤੀ ਵਸੂਲਣ ਲਈ ਲਾਰੇਂਸ ਤੋਂ ਧਮਕੀ ਦਾ ਫੋਨ ਕਰਵਾਇਆ ਸੀ। ਬੱਲ ਨੇ ਇਹ ਵੀ ਕਿਹਾ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਉਨ੍ਹਾਂ ਨੇ 35 ਲੋਕਾਂ ਦੀ ਲਿਸਟ ਬਣਾਈ ਹੈ, ਜਿਨ੍ਹਾਂ ਦਾ ਕਤਲ ਕੀਤਾ ਜਾਵੇਗਾ। ਡੋਨੀ ਬੱਲ ਨੇ ਇਕ ਨਿੱਜੀ ਯੂ-ਟਿਊਬ ਚੈਨਲ ਨਾਲ ਗੱਲਬਾਤ ਦੌਰਾਨ ਇਹ ਖ਼ੁਲਾਸੇ ਕੀਤੇ ਹਨ। ਇਥੇ ਦੱਸ ਦੇਈਏ ਕਿ ਹਾਲਾਂਕਿ 'ਜਗ ਬਾਣੀ' ਗੈਂਗਸਟਰ ਡੋਨੀ ਬੱਲ ਵੱਲੋਂ ਰਾਣਾ ਬਲਾਚੌਰੀਆ ਦੇ ਕਤਲ ਨੂੰ ਲੈ ਕੇ ਕੀਤੇ ਗਏ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ ਹੈ। 

ਇਹ ਵੀ ਪੜ੍ਹੋ: ਸੰਘਣੀ ਧੁੰਦ ਕਾਰਨ ਜਲੰਧਰ-ਜੰਮੂ ਨੈਸ਼ਨਲ ਹਾਈਵੇਅ 'ਤੇ ਵੱਡਾ ਹਾਦਸਾ! ਭਿਆਨਕ ਮੰਜ਼ਰ ਵੇਖ ਸਹਿਮੇ ਲੋਕ

ਰਾਣਾ ਬਲਾਚੌਰੀਆ ਕਤਲ ਦੇ ਮਾਮਲੇ 'ਚ ਗੈਂਗਸਟਰ ਡੋਨੀ ਬੱਲ ਦੇ ਖ਼ੁਲਾਸੇ 
ਰਾਣਾ ਨਵੇਂ ਖਿਡਾਰੀਆਂ 'ਤੇ ਪਾਉਂਦਾ ਸੀ ਦਬਾਅ

ਗੈਂਗਸਟਰ ਡੋਨੀ ਬੱਲ ਨੇ ਕਿਹਾ ਕਿ ਰਾਣਾ ਬਲਾਚੌਰੀਆ ਗੈਂਗਸਟਰ ਜੱਗੂ ਭਗਵਾਨਪੁਰੀਆ ਲਈ ਨਵੇਂ ਖਿਡਾਰੀਆਂ 'ਤੇ ਦਬਾਅ ਪਾਉਂਦਾ ਸੀ। ਉਹ ਸਾਡੇ ਦੁਸ਼ਮਣਾਂ ਨੂੰ ਮਜ਼ਬੂਤ ਕਰ ਰਿਹਾ ਸੀ। ਇਸੇ ਕਰਕੇ ਉਸ ਦਾ ਕਤਲ ਕੀਤਾ ਗਿਆ ਹੈ। ਜੋ ਸਾਡੇ ਦੁਸ਼ਮਣਾਂ ਨੂੰ ਮਜ਼ਬੂਤ ਕਰੇਗਾ, ਉਸ ਨੂੰ ਨਹੀਂ ਛੱਡਾਂਗੇ। ਰਾਣਾ ਸਾਡਾ ਨੁਕਸਾਨ ਕਰ ਰਿਹਾ ਸੀ, ਅਸੀਂ ਉਸ ਦਾ ਨੁਕਸਾਨ ਕਰ ਦਿੱਤਾ। 

ਇਹ ਵੀ ਪੜ੍ਹੋ: ਪੰਜਾਬ 'ਚ ਹੋਏ ਵਪਾਰ ਮੰਡਲ ਦੇ ਉੱਪ ਪ੍ਰਧਾਨ ਦੇ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ, ਨੌਕਰਾਣੀ ਨਾਲ...

PunjabKesari

ਰਾਣਾ ਬਲਾਚੌਰੀਆ ਨੂੰ ਪਹਿਲਾਂ ਭੇਜਿਆ ਗਿਆ ਸੀ ਮੈਸੇਜ ਪਰ ਉਹ ਨਹੀਂ ਮੰਨਿਆ
ਡੋਨੀ ਨੇ ਇੰਟਰਵਿਊ ਵਿਚ ਕਿਹਾ ਕਿ ਰਾਣਾ ਬਲਾਚੌਰੀਆ ਨੂੰ ਮੈਸੇਜ ਭੇਜਿਆ ਗਿਆ ਸੀ ਕਿ ਉਹ ਕਬੱਡੀ ਖਿਡਾਰੀਆਂ ਨੂੰ ਦਬਾਏ ਨਾ ਪਰ ਉਹ ਨਹੀਂ ਮੰਨਿਆ। ਰਾਣਾ ਨਾ ਤਾਂ ਕਬੱਡੀ ਪਲੇਅਰ ਸੀ ਅਤੇ ਨਾ ਕੋਈ ਪ੍ਰਮੋਟਰ ਉਹ ਤਾਂ ਜੱਗੂ ਅਤੇ ਲਾਰੇਂਸ ਲਈ ਕੰਮ ਕਰ ਰਿਹਾ ਸੀ। ਉਹ ਉਨ੍ਹਾਂ ਦੇ ਕਹਿਣ 'ਤੇ ਖਿਡਾਰੀਆਂ ਨੂੰ ਦਬਾਉਂਦਾ ਸੀ। ਉਸ ਨੇ ਢਾਈ ਮਹੀਨੇ ਪਹਿਲਾਂ ਲਾਰੇਂਸ ਤੋਂ ਇਕ ਕਲੱਬ ਵਾਲੇ ਨੂੰ ਫੋਨ ਕਰਵਾਇਆ ਸੀ ਕਿ ਸਾਡਾ ਹਿੱਸਾ ਰੱਖ, ਮੇਰਾ ਆਦਮੀ ਤੇਰੇ ਕੋਲੋਂ ਪੈਸੇ ਲੈ ਕੇ ਜਾਵੇਗਾ। 

ਪੰਜਾਬੀ ਗਾਇਕ ਕੈਨੇਡਾ ਵਿਚ ਗੋਲਡੀ ਬਰਾੜ ਨੂੰ ਮਿਲਿਆ, ਫਿਰ ਮੂਸੇਵਾਲਾ ਦਾ ਕੀਤਾ ਕਤਲ 
ਗੈਂਗਸਟਰ ਡੋਨੀ ਬਲ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਇਕ ਪੰਜਾਬੀ ਗਾਇਕ ਕੈਨੇਡਾ ਵਿਚ ਗੋਲਡੀ ਬਰਾੜ ਨੂੰ ਮਿਲਿਆ ਸੀ। ਉਸ ਨੇ ਕਿਹਾ ਕਿ 'ਆਪ' ਸਰਕਾਰ ਨੂੰ ਇਸ ਬਾਰੇ ਪਤਾ ਸੀ, ਫਿਰ ਵੀ ਮੂਸੇਵਾਲਾ ਦੀ ਸੁਰੱਖਿਆ ਕਿਉਂ ਘਟਾਈ ਗਈ? ਮੂਸੇਵਾਲਾ ਦੇ ਕਥਿਤ ਮੈਨੇਜਰ ਸ਼ਗਨਪ੍ਰੀਤ ਨੂੰ ਲੈ ਕੇ ਬੱਲ ਨੇ ਕਿਹਾ ਕਿ ਉਹ ਮੇਰੇ ਨਾਲ ਨੇੜਿਓਂ ਸੰਪਰਕ ਵਿੱਚ ਸੀ। ਉਹ ਮੇਰੇ ਨਾਲ ਫ਼ੋਨ 'ਤੇ ਗੱਲਬਾਤ ਕਰ ਰਿਹਾ ਸੀ। ਲੱਕੀ ਪਟਿਆਲ ਦਾ ਇਸ ਵਿੱਚ ਕੋਈ ਹੱਥ ਨਹੀਂ ਹੈ। ਮੂਸੇਵਾਲਾ ਨੂੰ ਮਾਰਨ ਵਾਲਿਆਂ ਦੇ ਚੱਕਰ ਵਿਚ 35 ਲੋਕ ਮਾਰਨੇ ਹਨ, ਬੇਕਸੂਰ ਨੂੰ ਮਾਰਾਂਗੇ। 

ਇਹ ਵੀ ਪੜ੍ਹੋ: ਜਲੰਧਰ ’ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੇ ਨਤੀਜੇ! 'ਆਪ' ਤੇ ਕਾਂਗਰਸ ’ਚ ਰਹੀ ਕਾਂਟੇ ਦੀ ਟੱਕਰ

ਜੱਗੂ ਭਗਵਾਨਪੁਰੀਆ ਨੂੰ ਰੈੱਡਬੁਲ ਕਿਸ ਨੇ ਪਿਲਾਈ 
ਗੈਂਗਸਟਰ ਡੋਲੀ ਬੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਹੈ ਕਿ ਗੈਂਗਸਟਰ ਦੂਜੀਆਂ ਸਰਕਾਰਾਂ ਨੇ ਪੈਦਾ ਕੀਤੇ ਹਨ, ਇਸ ਨੂੰ ਅਸੀਂ ਖ਼ਤਮ ਕਰ ਰਹੇ ਹਾਂ। ਫਿਰ ਜੱਗੂ ਭਗਵਾਨਪੁਰੀਆ ਨੂੰ ਬਟਾਲਾ ਜ਼ਿਮਨੀ ਚੋਣ ਲਈ ਰਿਮਾਂਡ 'ਤੇ ਕਿਉਂ ਲਿਆਂਦਾ ਗਿਆ। ਉਸ ਨੂੰ ਰੈੱਡ ਬੁਲ ਕਿਉਂ ਪਿਲਾਈ ਗਈ। ਤਰਨਤਾਰਨ ਜ਼ਿਮਨੀ ਚੋਣ ਤੋਂ ਬਾਅਦ ਕਿਉਂ ਵਾਪਸ ਛੱਡਿਆ ਗਿਆ? ਰਿਮਾਂਡ ਕਿਉਂ ਨਹੀਂ ਲਿਆ ਗਿਆ? ਉਸ ਨੇ ਖ਼ੁਲਾਸਾ ਕਰਦੇ ਹੋਏ ਕਿਹਾ ਕਿ ਉਸ ਨੂੰ ਜੱਗੂ ਭਗਵਾਨਪੁਰੀਆ ਨੂੰ ਜੇਲ੍ਹ ਵਿੱਚ ਪਿੱਜ਼ਾ ਅਤੇ ਕੇ. ਐੱਫ਼. ਸੀ. ਮਿਲਦਾ ਹੈ।

ਪੁਲਸ ਜਿਸ ਨੂੰ ਮਾਸਟਰਮਾਈਂਡ ਦੱਸ ਰਹੀ, ਉਹ ਸਿਰਫ਼ ਦੋਸਤ 
ਗੈਂਗਸਟਰ ਡੋਨੀ ਬੱਲ ਨੇ ਕਿਹਾ ਕਿ ਜਿਸ ਏਸ਼ਪ੍ਰੀਤ ਨੂੰ ਮੋਹਾਲੀ ਪੁਲਸ ਨੇ ਕਤਲ ਦਾ ਮਾਸਟਰਮਾਈਂਡ ਦੱਸ ਕੇ ਗ੍ਰਿਫ਼ਤਾਰ ਕੀਤਾ ਹੈ, ਉਹ ਮੇਰਾ ਦੋਸਤ ਹੈ ਪਰ ਉਸ ਨੇ ਕਦੇ ਵੀ ਮੇਰੇ ਲਈ ਕੰਮ ਨਹੀਂ ਕੀਤਾ। ਜਿਹੜੇ ਹਰਪਿੰਦਰ ਨੂੰ ਕੱਲ੍ਹ ਯਾਨੀ ਕਿ 17 ਦਸੰਬਰ ਨੂੰ ਐਨਕਾਊਂਟਰ ਵਿਚ ਮਾਰਿਆ ਹੈ, ਉਸ ਦਾ ਨਾਂ ਤਾਂ ਮੈਂ ਅੱਜ ਹੀ ਸੁਣਿਆ ਹੈ। ਉਸ ਦਾ ਨਾਂ ਇਸ ਮਾਮਲੇ ਵਿਚ ਪਾ ਦਿੱਤਾ ਗਿਆ ਅਤੇ ਉਸ ਨੂੰ ਮਾਰ ਦਿੱਤਾ ਗਿਆ। ਜੇਕਰ ਅਸੀਂ ਅਪਰਾਧ ਕਰ ਰਹੇ ਹਾਂ ਤਾਂ ਪੁਲਸ ਕੀ ਕਰ ਰਹੀ ਹੈ?"

ਇਹ ਵੀ ਪੜ੍ਹੋ: ਜਲੰਧਰ 'ਚ ਫਿਰ ਸ਼ਰਮਨਾਕ ਕਾਰਾ! ਚਾਚੇ ਨੇ ਭਤੀਜੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News