ਯੁਵੈਂਟਸ ਨੇ ਪੱਕਾ ਕੀਤਾ ਸਿਰੀ-ਏ ਖਿਤਾਬ

Monday, Jul 27, 2020 - 08:49 PM (IST)

ਯੁਵੈਂਟਸ ਨੇ ਪੱਕਾ ਕੀਤਾ ਸਿਰੀ-ਏ ਖਿਤਾਬ

ਰੋਮ– ਚਮਤਕਾਰੀ ਫੁੱਟਬਾਲ ਕ੍ਰਿਸਟੀਆਨੋ ਰੋਨਾਲਡੋ ਤੇ ਫੇਡਰਿਕੋ ਬੇਰਨਡਰਕੀ ਦੇ ਗੋਲ ਦੇ ਦਮ 'ਤੇ ਯੁਵੈਂਟਸ ਨੇ ਸੈਂਪਡੋਰੀਆ ਵਿਰੁੱਧ 2-0 ਦੀ ਜਿੱਤ ਦੇ ਨਾਲ ਲਗਾਤਾਰ 9ਵੀਂ ਵਾਰ ਸਿਰੀ-ਏ (ਇਟਲੀ ਦੀ ਚੋਟੀ ਦੀ ਲੀਗ) ਖਿਤਾਬ ਆਪਣੇ ਨਾਂ ਕਰ ਲਿਆ। ਰੋਨਾਲਡੋ ਨੇ ਹਾਫ ਤੋਂ ਠੀਕ ਪਹਿਲਾਂ ਯੁਵੈਂਟਸ ਦਾ ਖਾਤਾ ਖੋਲਿਆ ਜਦਕਿ ਬੇਰਨਡਰਕੀ ਨੇ ਮੈਚ ਦੇ 67ਵੇਂ ਮਿੰਟ ਵਿਚ ਟੀਮ ਦੀ ਬੜ੍ਹਤ ਨੂੰ 2-0 ਕਰ ਦਿੱਤਾ, ਜਿਹੜੀ ਫੈਸਲਾਕੁੰਨ ਸਾਬਤ ਹੋਈ।

PunjabKesari
ਟੀਮ ਨੂੰ ਅਜੇ ਦੋ ਹੋਰ ਮੈਚ ਖੇਡਣੇ ਹਨ ਜਦਕਿ ਰਿਕਾਰਡ 9ਵਾਂ ਖਿਤਾਬ ਤੈਅ ਕਰਨ ਵਿਚ 5 ਵਾਰ ਦੇ ਬੈਲਨ ਡੀ ਓਰ ਐਵਾਰਡ ਜੇਤੂ ਰੋਨਾਲਡੋ ਨੇ ਅਹਿਮ ਭੂਮਿਕਾ ਨਿਭਾਈ। ਉਸ ਨੇ ਇਸ ਸੈਸ਼ਨ ਵਿਚ ਯੁਵੈਂਟਸ ਲਈ 31 ਮੈਚਾਂ ਵਿਚ 31 ਗੋਲ ਕਰਕੇ ਰਿਕਾਰਡ ਦੀ ਬਰਾਬਰੀ ਕੀਤੀ। ਇਹ ਰਿਕਾਰਡ ਫੇਲਿਸ ਬੋਰੇਲ ਦੇ ਨਾਂ ਹੈ, ਜਿਸ ਨੇ 1933-34 ਸੈਸ਼ਨ ਵਿਚ 31 ਗੋਲ ਕੀਤੇ ਸਨ। ਕੋਰੋਨਾ ਵਾਇਰਸ ਦੇ ਕਾਰਣ ਮੁਲਤਵੀ ਲੀਗ ਦੇ ਫਿਰ ਤੋਂ ਸ਼ੁਰੂ ਹੋਣ ਤੋਂ ਬਾਅਦ ਰੋਨਾਲਡੋ ਨੇ ਯੂਰਪ ਦੀਆਂ ਚੋਟੀ ਦੀਆਂ ਪੰਜ ਲੀਗਾਂ ਵਿਚ ਸਭ ਤੋਂ ਵੱਧ ਗੋਲ ਕੀਤੇ ਹਨ। ਮਾਨਚੈਸਟਰ ਸਿਟੀ ਦੇ ਰਹੀਮ ਸਟਰਲਿੰਗ ਤੇ ਬਾਇਰਨ ਮਿਊਨਿਖ ਦੇ ਰਾਬਰਟ ਲੇਵਾਂਡੋਵਸਕੀ ਦੇ ਨਾਂ 'ਤੇ 9-9 ਗੋਲ ਹਨ।

PunjabKesari


author

Gurdeep Singh

Content Editor

Related News