ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ : ਨੀਦਰਲੈਂਡ ਨੂੰ ਹਰਾ ਕੇ ਇਤਿਹਾਸ ਰਚਣ ਉਤਰੇਗਾ ਭਾਰਤ

Saturday, Apr 09, 2022 - 07:58 PM (IST)

ਪੋਚੇਫਸਟਰੂਮ- ਭਾਰਤੀ ਮਹਿਲਾ ਹਾਕੀ ਟੀਮ ਐਤਵਾਰ ਨੂੰ ਇੱਥੇ ਤਿੰਨ ਵਾਰ ਦੇ ਚੈਂਪੀਅਨ ਨੀਦਰਲੈਂਡ ਨੂੰ ਹਰਾ ਕੇ ਪਹਿਲੀ ਵਾਰ ਐੱਫ. ਆਈ. ਐੱਚ. ਜੂਨੀਅਰ ਵਿਸ਼ਵ ਕੱਪ ਦੇ ਫਾਈਨਲ ਵਿਚ ਜਗ੍ਹਾ ਬਣਾਉਣ ਦੇ ਇਰਾਦੇ ਨਾਲ ਉਤਰੇਗੀ। ਟੂਰਨਾਮੈਂਟ ਵਿਚ ਭਾਰਤ ਦਾ ਹੁਣ ਤੱਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 2013 ਵਿਚ ਰਿਹਾ ਸੀ ਜਦੋ ਟੀਮ ਨੇ ਜਰਮਨੀ ਦੇ ਮੋਨਸ਼ੇਂਗਲਾਬਾਖ ਵਿਚ ਕਾਂਸੀ ਤਮਗਾ ਜਿੱਤਿਆ ਸੀ। ਟੂਰਨਾਮੈਂਟ ਵਿਚ ਹੁਣ ਤੱਕ ਅਜੇਤੂ ਰਹੇ ਭਾਰਤ ਨੇ ਵੇਲਸ ਨੂੰ 5-1 ਨਾਲ ਹਰਾਉਣ ਤੋਂ ਬਾਅਦ ਜਰਮਨੀ ਨੂੰ 2-1 ਨਾਲ ਹਰਾ ਦਿੱਤਾ ਅਤੇ ਫਿਰ ਮਲੇਸ਼ੀਆ (4-0) ਅਤੇ ਕੋਰੀਆ (3-0) ਨੂੰ ਵੀ ਹਰਾਇਆ।

PunjabKesari
ਸਲੀਮਾ ਟੇਟੇ ਦੀ ਅਗਵਾਈ ਵਾਲੀ ਟੀਮ ਨੇ ਹੁਣ ਤੱਕ ਇਕਜੁਟ ਕੋਸ਼ਿਸ਼ ਕੀਤੀ ਹੈ ਅਤੇ ਸਾਰੇ ਵਿਭਾਗਾਂ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਭਾਰਤੀ ਫਰੰਟ ਲਾਈਨ ਨੇ ਟੂਰਨਾਮੈਂਟ ਵਿਚ ਹੁਣ ਤੱਕ 14 ਗੋਲ ਕੀਤੇ ਹਨ ਅਤੇ ਟੀਮ ਦੇ ਵਿਰੁੱਧ ਸਿਰਫ 2 ਗੋਲ ਹੋਏ ਹਨ। ਉਹ ਟੂਰਨਾਮੈਂਟ ਵਿਟ 6 ਗੋਲ ਕਰ ਚੁੱਕੀ ਹੈ। ਲਾਲਰੇਮਸਿਆਮੀ, ਲਾਲਰਿੰਦਿਕੀ ਅਤੇ ਸ਼ਰਮੀਲਾ ਦੇਵੀ ਨੇ ਉਸਦਾ ਵਧੀਆ ਸਾਥ ਨਿਭਾਇਆ ਹੈ। ਕਪਤਾਨ ਸਲੀਮਾ , ਲਾਲਰੇਮਸਿਆਮੀ ਅਤੇ ਸ਼ਰਮੀਲਾ ਦੇ ਰੂਪ ਵਿਚ ਤਿੰਨ ਟੋਕੀਓ ਓਲੰਪੀਅਨ ਦੇ ਭਾਰਤੀ ਟੀਮ ਵਿਟ ਹੋਣ ਨਾਲ ਟੀਮ ਦੇ ਪ੍ਰਦਰਸ਼ਨ 'ਤੇ ਸਕਾਰਾਤਮਕ ਅਸਰ ਪਿਆ ਹੈ।

PunjabKesari
ਤਿੰਨ ਵਾਰ ਚੈਂਪੀਅਨ ਹੋਣ ਤੋਂ ਇਲਾਵਾ ਨੀਦਰਲੈਂਡ ਚਿਲੀ ਦੇ ਸੇਂਟੀਆਗੋ ਵਿਚ ਪਿਛਲੇ ਟੂਰਨਾਮੈਂਟ ਵਿਚ ਉਪ ਜੇਤੂ ਵੀ ਰਿਹਾ ਹੈ। ਭਾਰਤ ਦੀ ਤਰ੍ਹਾਂ ਨੀਦਰਲੈਂਡ ਵੀ ਪੂਲ ਪੜਾਅ ਵਿਚ ਆਪਣੇ ਤਿੰਨੇ ਮੈਚ ਜਿੱਤ ਕੇ ਚੋਟੀ 'ਤੇ ਰਿਹਾ ਸੀ ਅਤੇ ਕੁਆਰਟਰ ਫਾਈਨਲ ਵਿਚ ਉਸ ਨੇ ਦੱਖਣੀ ਅਫਰੀਕਾ ਨੂੰ 5-0 ਨਾਲ ਹਰਾਇਆ ਪਰ ਫਾਰਮ ਵਿਚ ਚੱਲ ਰਹੀ ਭਾਰਤੀ ਟੀਮ ਦੇ ਰੂਪ ਵਿਚ ਨੀਦਰਲੈਂਡ ਦੇ ਸਾਹਮਣੇ ਪਹਿਲੀ ਪ੍ਰੀਖਿਆ ਸਖਤ ਹੋਵੇਗੀ। ਇਕ ਹੋਰ ਸੈਮੀਫਾਈਨਲ ਵਿਚ ਜਰਮਨੀ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ।

PunjabKesari

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


Gurminder Singh

Content Editor

Related News